Ayee Shagna Di Raat

K. PANNALAL, SINGH LABH

ਆਯੀ ਸ਼ਗਨਾਂ ਦੀ ਰਾਤ ਹੋਇ ਪਹਿਲੀ ਮੁਲਾਕਾਤ
ਆਯੀ ਸ਼ਗਨਾਂ ਦੀ ਰਾਤ ਹੋਇ ਪਹਿਲੀ ਮੁਲਾਕਾਤ
ਗੱਲ ਪੁੱਛਦੀ ਨੂੰ ਲੱਗੇ ਚੰਨਾ ਸੰਗ ਵੇ
ਤੈਨੂੰ ਆਈ ਆ ਕਿ ਨਹੀਂ ਚੰਨਾ ਪਸੰਦ ਵੇ
ਤੈਨੂੰ ਆਈ ਆ ਕਿ ਨਹੀਂ ਮੈ ਪਸੰਦ ਵੇ

ਤੱਕ ਗੋਲ ਗੋਲ ਮੁਖ ਲਹਿ ਗਯੀ ਉਮਰਾਂ ਦੀ ਭੁੱਖ
ਤੱਕ ਗੋਲ ਗੋਲ ਮੁਖ ਲਹਿ ਗਯੀ ਉਮਰਾਂ ਦੀ ਭੁੱਖ
ਤੇਰਾ ਰੂਪ ਦੇਖ ਰਹਿ ਗਿਆ ਮੈ ਢੰਗ ਨੀ
ਨੀ ਤੂੰ ਸੱਚੀ ਮੁੱਚੀ ਚੌਦਵੀਂ ਦਾ ਚੰਨ ਨੀ
ਨੀ ਤੂੰ ਸੱਚੀ ਮੁੱਚੀ ਚੌਦਵੀਂ ਦਾ ਚੰਨ ਨੀ

ਮਹਿਕ ਪੁਰ ਦੀ ਹਵਾ ਨੇ ਕਿਊ ਖਿਲਾਰੀ
ਬਿੱਲੋ ਨੀ ਤੱਕ ਤੇਰੀ ਤਸਵੀਰ
ਤੈਨੂੰ ਲੱਗਦੀ ਮੈ ਕਿੰਨੀ ਕ ਪਿਆਰੀ
ਹਾਏ ਨੀ ਜਿੰਨੀ ਰਾਂਝਣੇ ਨੂੰ ਹੀਰ
ਮੈ ਵੀ ਐਨ ਮੁਟਿਆਰ ਤੂੰ ਵੀ ਸੋਹਣਾ ਸਰਦਾਰ
ਮੈਨੂੰ ਪਲਕਾਂ ਚ ਕਰਲੇ ਤੂੰ ਬੰਦ ਵੇ
ਤੈਨੂੰ ਆਈ ਆ ਕਿ ਨਹੀਂ ਮੈ ਪਸੰਦ ਵੇ
ਤੈਨੂੰ ਆਈ ਆ ਕਿ ਨਹੀਂ ਮੈ ਪਸੰਦ ਵੇ

ਤੂੰ ਵੀ ਦਸ ਸੁਪਨਾ ਜੇ ਕੋਈ ਆਇਆ
ਚੰਨਾ ਵੇ ਅਸੀਂ ਮਿਲੇ ਬੜੀ ਵਾਰੀ
ਨੀ ਤੂੰ ਹੱਸ ਕੇ ਕਦੀ ਸੀ ਬੁਲਾਇਆ
ਨੀ ਵੇ ਚੰਨਾ ਉਹਦੋਂ ਸੀ ਕੰਵਾਰੀ
ਤਕ ਲਾਲ ਸੂਹੇ ਬੁਲ ਭੋਰ ਭੁੱਲ ਜਾਂਦੇ ਫੁਲ
ਵਾਂਗ ਮੋਤੀਆਂ ਦੇ ਚਿੱਟੇ ਚਿੱਟੇ ਦੰਦ ਨੀ
ਨੀ ਤੂੰ ਸੱਚੀ ਮੁੱਚੀ ਚੋਦਵੀ ਦਾ ਚੰਨ ਨੀ
ਨੀ ਤੂੰ ਸੱਚੀ ਮੁੱਚੀ ਚੋਦਵੀ ਦਾ ਚੰਨ ਨੀ

ਰਹੇ ਨੈਣ ਤੇਰੀ ਦੀਦ ਦੇ ਪਿਆਸੇ
ਉਹ ਤੇਰੀ ਵੀ ਰਹੀ ਸਾਨੂੰ ਵੀ ਉਡੀਕ
ਆਈ ਜਾਂਦੇ ਅੱਜ ਬੁੱਲ੍ਹਾ ਉੱਤੇ ਹਾਸੇ
ਹਾਏ ਨੀ ਤੈਨੂੰ ਪੀ ਜਾ ਲਾਕੇ ਡੀਕ
ਤੇਰੇ ਪਿਆਰ ਦੇ ਸਰੂਰ
ਤੇਰੀ ਹੂਰ ਕੀਤੀ ਚੂਰ
ਤੇ ਤੂੰ ਗਬਰੂ ਮੈ ਪਤਲੀ ਪਤੰਗ ਵੇ
ਤੈਨੂੰ ਆਈ ਆ ਕਿ ਨਹੀਂ ਮੈ ਪਸੰਦ ਵੇ
ਤੈਨੂੰ ਆਈ ਆ ਕਿ ਨਹੀਂ ਮੈ ਪਸੰਦ ਵੇ

ਵੇਲੇ ਬੈਠ ਕੇ ਬਣਾਇਆ ਰੱਬ ਤੈਨੂੰ
ਚੰਨਾ ਵੇ ਕੋਈ ਹੋਰ ਗੱਲ ਤੋਰ
ਨਾਰ ਜੁੜ ਗਯੀ ਸਬੱਬੀ ਸੋਹਣੀ ਮੈਨੂੰ
ਮਾਹੀ ਵੇ ਤੂੰ ਹੈ ਚੰਨ ਮੈ ਚਕੋਰ
ਤੇਰੇ ਨੈਣਾ ਚੋ ਸ਼ਰਾਬ ਪੀਂਦਾ ਰਹੁ ਸਦਾ ਲਾਭ
ਵਿੱਚ ਘੋਲ ਘੋਲ ਤੇਰਾ ਗੋਰਾ ਰੰਗ ਨੀ
ਨੀ ਤੂੰ ਸੱਚੀ ਮੁੱਚੀ ਚੋਦਵੀ ਦਾ ਚੰਨ ਨੀ
ਨੀ ਤੂੰ ਰੱਬ ਦੀ ਸੋਹ ਚੋਦਵੀ ਦਾ ਚੰਨ ਨੀ

ਆਈ ਸ਼ਗਨਾਂ ਦੀ ਰਾਤ ਹੋਇ ਪਹਿਲੀ ਮੁਲਾਕਾਤ
ਗੱਲ ਪੁੱਛਦੀ ਨੂੰ ਲੱਗੇ ਚੰਨਾ ਸੰਗ ਵੇ
ਤੈਨੂੰ ਆਈ ਆ ਕਿ ਨਹੀਂ ਮੈ ਪਸੰਦ ਵੇ
ਤੈਨੂੰ ਆਈ ਆ ਕਿ ਨਹੀਂ ਮੈ ਪਸੰਦ ਵੇ
ਨੀ ਤੂੰ ਸੱਚੀ ਮੁੱਚੀ ਚੋਦਵੀ ਦਾ ਚੰਨ ਨੀ

Trivia about the song Ayee Shagna Di Raat by सुरिंदर कौर

Who composed the song “Ayee Shagna Di Raat” by सुरिंदर कौर?
The song “Ayee Shagna Di Raat” by सुरिंदर कौर was composed by K. PANNALAL, SINGH LABH.

Most popular songs of सुरिंदर कौर

Other artists of Film score