Reshmi Rumal Wargi

Amar Singh Chamkila

ਦਿਲ ਕਰੇ ਧੱਕ ਧੱਕ ਹੱਥ ਕਾਲਜੇ ਤੇ ਰੱਖ
ਦਿਲ ਕਰੇ ਧੱਕ ਧੱਕ
ਹਾਏ ਵੇ ਦਿਲ ਕਰੇ ਧੱਕ ਧੱਕ
ਹੱਥ ਕਾਲਜੇ ਤੇ ਰੱਖ
ਰਹਾ ਤੱਕਦੀ ਤੇਰੀਆਂ ਰਾਹਵਾਂ
ਵੇ ਅੱਖਾਂ ਮੂਹਰੇ ਬਹਿ ਜਾ ਮਿੱਤਰਾਂ
ਤੇਰੇ ਮੂੰਹ ਚ ਬੁਰਕੀਆਂ ਪਾਵਾ
ਵੇ ਅੱਖਾਂ ਮੂਹਰੇ ਬਹਿ ਜਾ ਮਿੱਤਰਾਂ

ਤੇਰੇ ਕੂਲੇ ਕੂਲੇ ਅੰਗ ,ਨੀ ਸੰਧੂਰੀ ਜੇਹਾ ਰੰਗ
ਤੇਰੇ ਕੂਲੇ ਕੂਲੇ
ਹੋ ਤੇਰੇ ਕੂਲੇ ਕੂਲੇ ਅੰਗ ,ਨੀ ਸੰਧੂਰੀ ਜੇਹਾ ਰੰਗ
ਬਿਨਾਂ ਪੀਤਿਓਂ ,ਬਿਨਾਂ ਪੀਤਿਓਂ ਸਰੂਰ ਚੜ੍ਹ ਜਾਵੇਂ
ਹਾਏ ਰੇਸ਼ਮੀ ਰੁਮਾਲ ਵਰਗੀ ਕੁੜੀ ਹੱਥਾਂ ਚੋਂ ਤਿਲਕਦੀ ਜਾਵੇਂ
ਹੋ ਰੇਸ਼ਮੀ ਰੁਮਾਲ ਵਰਗੀ

ਰਾਤੀ ਸੁਪਨੇ ਚ ਆਇਆ ਕਦੋ ਫੜ੍ਹ ਗਿਆ ਬਾਹ ਫੜ੍ਹ ਕੇ
ਪੈਂਦੇ ਨਾਲ ਦੇ ਚੁਬਾਰੇ ਚ ਖੰਗੂਰੇ ਮੈਂ ਅੱਧੀ ਹੋਗੀ ਡਰ ਡਰ ਕੇ
ਪੈਂਦੇ ਨਾਲ ਦੇ ਚੁਬਾਰੇ ਚ ਖੰਗੂਰੇ ਮੈਂ ਅੱਧੀ ਹੋਗੀ ਡਰ ਡਰ ਕੇ
ਤੇਰੀ ਅੱਖ ਦੀ ਰਮਜ ਝੱਟ ਗਈ ਮੈਂ ਸਮਝ
ਤੇਰੀ ਅੱਖ ਦੀ ਰਮਜ ਹਾਏ ਵੇ
ਤੇਰੀ ਅੱਖ ਦੀ ਰਮਜ ਝੱਟ ਗਈ ਮੈਂ ਸਮਝ
ਫਿਰਾ ਸੰਗ ਦੀ ਛਡਾਉਂਦੀ ਤੈਥੋਂ ਬਾਹਵਾ
ਵੇ ਅੱਖਾਂ ਮੂਹਰੇ ਬਹਿ ਜਾ ਮਿੱਤਰਾਂ ਤੇਰੇ ਮੂੰਹ ਚ ਬੁਰਕੀਆਂ ਪਾਵਾ
ਵੇ ਅੱਖਾਂ ਮੂਹਰੇ ਬਹਿ ਜਾ ਮਿੱਤਰਾਂ

ਬਚੇ ਦੁੱਧ ਨਾ ਸਿਰਹਾਣੇ ਕਦੇ ਬਿੱਲੀਆਂ ਦੇ ਬਚਕੇ ਤੂੰ ਰਹਿ ਬੱਲੀਏ
ਮੈਂ ਤੇਰਾ ਦੁਨੀਆਂ ਤੋਂ ਚੋਰੀ ਹੱਥ ਫੜਕੇ ਨੀ , ਆਪੇ ਜਾਉ ਲੈ ਬੱਲੀਏ
ਮੈਂ ਤੇਰਾ ਦੁਨੀਆਂ ਤੋਂ ਚੋਰੀ ਹੱਥ ਫੜਕੇ ਨੀ , ਆਪੇ ਜਾਉ ਲੈ ਬੱਲੀਏ
ਚੱਲ ਖਿੱਚ ਲੈ ਤਿਆਰੀ , ਆਪਾ ਮਾਰਨੀ ਉਡਾਰੀ
ਚੱਲ ਖਿੱਚ ਲੈ
ਚੱਲ ਖਿੱਚ ਲੈ ਤਿਆਰੀ , ਆਪਾ ਮਾਰਨੀ ਉਡਾਰੀ
ਕਦੇ ਘੱਟ ਚਮਕੀਲਾ ਨਾ ਕਹਾਵੇ
ਹੈ ਰੇਸ਼ਮੀ ਰੁਮਾਲ ਵਰਗੀ ਕੁੜੀ ਹੱਥਾਂ ਚੋਂ ਤਿਲਕਦੀ ਜਾਵੇਂ
ਹੋ ਰੇਸ਼ਮੀ ਰੁਮਾਲ ਵਰਗੀ

ਤੇਰਾ ਨਾ ਲੈ ਕੇ ਪਿੰਡ ਦੀਆ ਕੁੜੀਆਂ ਵੇ ਮੇਨੂ ਲੋਣ ਲੂਤੀਆਂ
ਯਾਰ ਝੱਲੀਏ ਬਲੌਂਦਾ ਕਹਿਣ ਤੇਰਾ ਗੱਲਾਂ ਕਰਨ ਕਸੂਤੀਆਂ
ਯਾਰ ਝੱਲੀਏ ਬਲੌਂਦਾ ਕਹਿਣ ਤੇਰਾ ਗੱਲਾਂ ਕਰਨ ਕਸੂਤੀਆਂ
ਕੀਤਾ ਸੋਹਣਿਆ ਤਹਿ ਕੀਤੇ ਲੱਗਦਾ ਨਾ ਜੀ
ਕੀਤਾ ਸੋਹਣਿਆ
ਹਾਏ ਵੇ ਕੀਤਾ ਸੋਹਣਿਆ ਤਹਿ ਕੀਤੇ ਲੱਗਦਾ ਨਾ ਜੀ
ਤੇਰੀ ਯਾਦ ਚ ਔਂਸੀਆਂ ਪਾਵਾ
ਵੇ ਅੱਖਾਂ ਮੂਹਰੇ ਬਹਿ ਜਾ ਮਿੱਤਰਾਂ
ਤੇਰੇ ਮੂੰਹ ਚ ਬੁਰਕੀਆਂ ਪਾਵਾ
ਵੇ ਅੱਖਾਂ ਮੂਹਰੇ ਬਹਿ ਜਾ ਮਿੱਤਰਾਂ

ਦੇਖ ਗੁੰਦਵਾਂ ਸ਼ਰੀਰ ਚਿਤ ਡੋਲਦਾ ਲੀੜੇ ਤੇਰੇ ਤੰਗ ਹੋ ਗਏ
ਗੱਲਾਂ ਗੋਰਿਆਂ ਗੁਲਾਬੀ ਤਾਰ ਖੰਡ ਦੀ ਨੀ ਗੋਲਮੋਲ ਅੰਗ ਹੋ ਗਏ
ਗੱਲਾਂ ਗੋਰਿਆਂ ਗੁਲਾਬੀ ਤਾਰ ਖੰਡ ਦੀ ਨੀ ਗੋਲਮੋਲ ਅੰਗ ਹੋ ਗਏ
ਤੇਰੇ ਨੈਣਾ ਦੀ ਕਟਾਰੀ ਕਰ ਚਲੀ ਹੋਸ਼ਿਯਾਰੀ
ਤੇਰੇ ਨੈਣਾ ਦੀ
ਤੇਰੇ ਨੈਣਾ ਦੀ ਕਟਾਰੀ ਕਰ ਚਾਲੀ ਹੋਸ਼ਿਯਾਰੀ
ਮੁੰਡਾ ਸੋਚਦਾ ਕਿ ਬੱਣਤ ਬਣਾ ਦੇ
ਹਾਏ ਰੇਸ਼ਮੀ ਰੁਮਾਲ ਵਰਗੀ ਕੁੜੀ ਹੱਥਾਂ ਚੋਂ ਤਿਲਕਦੀ ਜਾਵੇਂ
ਹਾਏ ਰੇਸ਼ਮੀ ਰੁਮਾਲ ਵਰਗੀ

ਤੇਰੇ ਮੂੰਹ ਚ ਬੁਰਕੀਆਂ ਪਾਵਾ ਵੇ ਅੱਖਾਂ ਮੂਹਰੇ ਬਹਿ ਜਾ ਮਿੱਤਰਾਂ
ਕੁੜੀ ਹੱਥ ਚੋਂ ਤਿਲਕਦੀ ਜਾਵੇਂ ਰੇਸ਼ਮੀ ਰੁਮਾਲ ਵਰਗੀ

Most popular songs of Amar Arshi

Other artists of Film score