Dhiaan Dhar Mehsoos

Harmanjeet Singh

ਉਹ ਕਹਿੰਦੇ, ”ਕਿੱਥੇ ਹੈ ਤੇਰਾ
ਰੱਬ ਦਿਸਦਾ ਹੀ ਨਹੀਂ
ਮੈਂ ਕਿਹਾ, “ਅੱਖਾਂ ਬੰਦ ਕਰ
ਧਿਆਨ ਧਰ, ਮਹਿਸੂਸ ਕਰ
ਇਹ ਮਸਲਾ ਬਾਹਰ ਦੀ
ਅੱਖ ਦਾ ਨਹੀਂ, ਅੰਦਰ ਦਾ ਹੈ
ਮੈਂ ਕਿਹਾ, “ਅੱਖਾਂ ਬੰਦ ਕਰ
ਧਿਆਨ ਧਰ, ਮਹਿਸੂਸ ਕਰ

ਉਹ ਕਹਿੰਦੇ, ”ਕਿੱਥੇ ਹੈ ਤੇਰਾ
ਰੱਬ ਦਿਸਦਾ ਹੀ ਨਹੀਂ
ਮੈਂ ਕਿਹਾ, “ਅੱਖਾਂ ਬੰਦ ਕਰ
ਧਿਆਨ ਧਰ, ਮਹਿਸੂਸ ਕਰ

ਉਹ ਕਹਿੰਦੇ, “ਸੱਪ ਚਾਵਾਂ
ਕਰ ਗਿਆ ਕਿੰਝ ਮੁੱਖ ‘ਤੇ
ਤੇ ਨਾਲੇ ਪੰਜੇ ਨਾਲ
ਪਹਾੜ ਕਿੱਦਾਂ ਰੁਕ ਜਾਵੇ

ਮੈਂ ਕਿਹਾ “ਭਰਮ ਨਹੀਂ
ਇਹ ਰਮਜ਼ ਹੈ, ਸੰਕੇਤ ਹੈ
ਕੇ ਇੱਕ ਵਿਸ਼ਵਾਸ ਜਿਸ
ਨਾਲ ਰਿੜ੍ਹਦਾ ਪੱਥਰ ਰੁਕ ਜਾਵੇ

ਓ ਕਹਿੰਦੇ, “ਦੱਸ ਕੀ ਸਾਬਿਤ
ਕਰਨਾ ਚਾਹੁਣੇ ਤੂੰ ਭਲਾ
ਮੈਂ ਕਿਹਾ, “ਅੱਖਾਂ ਬੰਦ ਕਰ
ਧਿਆਨ ਧਰ, ਮਹਿਸੂਸ ਕਰ

ਗੁਰੂ ਨਾਨਕ ਤਾਂ ਅੰਗ-ਸੰਗ ਹੈ
ਤੂੰ ਹੀ ਬੱਸ ਗ਼ੈਰ-ਹਾਜ਼ਿਰ ਹੈ
ਗੁਰੂ ਨਾਨਕ – ਗੁਰੂ ਨਾਨਕ
ਗੁਰੂ ਨਾਨਕ

ਕੇ ਨਾ ਲਿਖ ਕੇ ਹੀ ਦੱਸਿਆ
ਜਾ ਸਕੇ, ਨਾ ਬੋਲ ਕੇ
ਕੇ ਮਿਣਤੀ ਵਿਚ ਨੀ ਆਉਂਦਾ
ਕੀ ਕਰਾਂਗੇ ਤੋਲ ਕੇ

ਕੇ ਨਾ ਲਿਖ ਕੇ ਹੀ ਦੱਸਿਆ
ਜਾ ਸਕੇ, ਨਾ ਬੋਲ ਕੇ
ਕੇ ਮਿਣਤੀ ਵਿਚ ਨੀ ਆਉਂਦਾ
ਕੀ ਕਰਾਂਗੇ ਤੋਲ ਕੇ

ਉਹ ਕਹਿੰਦੇ, “ਮੂਰਖਾ ਦੁਨੀਆਂ
ਤਾਂ ਚੰਨ ‘ਤੇ ਪਹੁੰਚ ਗਈ
ਮੈਂ ਕਿਹਾ, “ਅੱਖਾਂ ਬੰਦ ਕਰ
ਧਿਆਨ ਧਰ, ਮਹਿਸੂਸ ਕਰ

ਗੁਰੂ ਨਾਨਕ ਤਾਂ ਅੰਗ-ਸੰਗ ਹੈ
ਤੂੰ ਹੀ ਬੱਸ ਗ਼ੈਰ-ਹਾਜ਼ਿਰ ਹੈ
ਗੁਰੂ ਨਾਨਕ – ਗੁਰੂ ਨਾਨਕ
ਗੁਰੂ ਨਾਨਕ

ਕੇ ਝੂਠੀ ਛਾਂ ‘ਚੋਂ ਨਿੱਕਲ
ਹੱਕ-ਸੱਚ ਦੀ ਧੁੱਪ ਕਰ
ਤੂੰ ਹੁਣ ਤੱਕ ਬੋਲਦਾ ਆਇਆ ਏ
ਪਹਿਲਾਂ ਚੁੱਪ ਕਰ

ਖਿਲਾਰਾ ਪੈ ਗਿਆ
ਏ ‘ਕੱਠਾ ਕਰ ਲੈ ਬਕਤ ਨਾਲ
ਕੇ ਮਰਨਾ ਔਖਾ ਹੋ ਜਾਉ
ਮੋਹ ਨਾ ਪਾ ਐਨਾ ਜਗਤ ਨਾਲ

ਉਹ ਕਹਿੰਦੇ, “ਖਾ ਲਓ,
ਪੀ ਲਓ, ਸੌ ਜਾਓ ਲੰਮੀਆਂ ਤਾਣ ਕੇ
ਮੈਂ ਕਿਹਾ, “ਅੱਖਾਂ ਬੰਦ ਕਰ
ਧਿਆਨ ਧਰ, ਮਹਿਸੂਸ ਕਰ

ਤਮਾਸ਼ਾ ਤੱਕਦਾ-ਤੱਕਦਾ ਤੂੰ
ਤਮਾਸ਼ਾ ਬਣ ਨਾ ਜਾਵੀਂ ਉਏ
ਕਿ ਇਸ ਦੁਨੀਆਂ ਦੇ ਪਰਦੇ ‘ਤੇ
ਹਮੇਸ਼ਾ ਕੁਝ ਨਹੀਂ ਰਹਿੰਦਾ

ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ

Trivia about the song Dhiaan Dhar Mehsoos by Diljit Dosanjh

Who composed the song “Dhiaan Dhar Mehsoos” by Diljit Dosanjh?
The song “Dhiaan Dhar Mehsoos” by Diljit Dosanjh was composed by Harmanjeet Singh.

Most popular songs of Diljit Dosanjh

Other artists of Film score