Dasi Na Mere Baare
ਦੱਸੀ ਨਾ ਮੇਰੇ ਬਾਰੇ, ਕਿੱਸੇ ਨੂੰ ਵੀ ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ
ਕੋਈ ਹੀਰ ਕਹੁਗਾ ਤੈਨੂੰ, ਕੋਈ ਵਾਂਗ ਰਾਂਝੇ ਦੇ ਮੈਨੂੰ
ਤਾਂਹੀ ਤਾਂ ਸੰਗ ਜਹੀ ਲੱਗਦੀ
ਦੱਸੀ ਨਾ ਮੇਰੇ ਬਾਰੇ, ਕਿੱਸੇ ਨੂੰ ਵੀ ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ
ਦੱਸੀ ਨਾ ਮੇਰੇ ਬਾਰੇ, ਕਿੱਸੇ ਨੂੰ ਵੀ ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ
ਚੋਰੀ-ਚੋਰੀ ਕਦੇ ਤੇਰਾ, ਮੇਰੇ ਰਾਹਾਂ ਵਿੱਚ ਆ ਖੜ੍ਹਨਾ
ਚੱਭ ਕਿ ਪੱਲਾ ਚੁੰਨੀ ਦਾ, ਪਲਕਾਂ ਨਾ ਸੱਜਦਾ ਕਰਨਾ
ਤੇਰੇ ਨਾਲ ਪਈ ਕੀ
ਤੇਰੇ ਨਾਲ ਪਈ ਕੀ
ਤੇਰੇ ਨਾਲ ਪਈ ਕੀ ਯਾਰੀ
ਰੂਹਾਂ ਦੀ ਰਿਸ਼ਤੇਦਾਰੀ, ਮੈਨੂੰ ਤਾਂ ਪੈ ਗਈ ਲੱਗਦੀ
ਦੱਸੀ ਨਾ ਮੇਰੇ ਬਾਰੇ, ਕਿੱਸੇ ਨੂੰ ਵੀ ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ
ਦੱਸੀ ਨਾ ਮੇਰੇ ਬਾਰੇ, ਕਿੱਸੇ ਨੂੰ ਵੀ ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ
ਯਾਰਾਂ ਤੋਂ ਵੀ ਸਰਫ਼ਾ ਮੈਂ ਰੱਖਿਆ ਐ ਹਾਲੇ ਤੀਂ
ਵਿੱਚ ਜੋ ਦਿਲ ਦੇ ਵੱਸ ਗਈ, ਕੌਣ ਸਾਂਹਾ ਤੋਂ ਨਜ਼ਦੀਕ
ਪੁੱਛਦੇ ਤਾਂ ਮੈਥੋਂ
ਪੁੱਛਦੇ ਤਾਂ ਮੈਥੋਂ
ਪੁੱਛਦੇ ਤਾਂ ਮੈਥੋਂ ਸਾਰੇ, ਜੋ ਗਿਣਾ ਰਾਤ ਨੂੰ ਤਾਰੇ
ਕੋਈ ਨੀਂਦ ਤੇਰੀ ਲੈ ਗਈ ਲੱਗਦੀ
ਦੱਸੀ ਨਾ ਮੇਰੇ ਬਾਰੇ, ਕਿੱਸੇ ਨੂੰ ਵੀ ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ
ਦੱਸੀ ਨਾ ਮੇਰੇ ਬਾਰੇ, ਕਿੱਸੇ ਨੂੰ ਵੀ ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ
ਮੋਹ ਭਿੱਜੇ ਦਿਲ ਦੋਹਾਂ ਦੇ, ਅਹਿਸਾਸ ਨਹੀਂ ਰੁੱਕਣੇ
ਅੱਖੀਆਂ ਦੇ ਵਿੱਚ ਝੱਲਕ ਯਾਰ ਦੀ, ਸਾਂਝੇ ਨੇ ਸੁਪਨੇ
ਇਹ ਬੇਦ ਰੱਖੀ ਦੇ
ਇਹ ਬੇਦ ਰੱਖੀ ਦੇ
ਇਹ ਬੇਦ ਰੱਖੀ ਦੇ ਗੁੱਝੇ, ਕਿੱਸੇ ਪਾਕੇ ਕੋਰੇ ਕੁੱਜੇ
ਨੈਣਾ ਤੋਂ ਸ਼ੱਕ ਜਹੀ ਲੱਗਦੀ
ਦੱਸੀ ਨਾ ਮੇਰੇ ਬਾਰੇ, ਕਿੱਸੇ ਨੂੰ ਵੀ ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ
ਦੱਸੀ ਨਾ ਮੇਰੇ ਬਾਰੇ, ਕਿੱਸੇ ਨੂੰ ਵੀ ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ
"ਸਿੰਘ ਜੀਤ ਚਿੰਨਕੋਈਆਂ" ਨੇ ਤੈਨੂੰ ਚੁੱਣਿਆ ਲੱਖਾਂ 'ਚੋਂ
ਡਰ ਲੱਗਦਾ ਜੱਗ ਖੋਹ ਨਾ ਲਏ, ਤੈਨੂੰ ਮੇਰਿਆ ਹੱਥਾਂ 'ਚੋਂ
ਆ ਸਾਂਭਲੇ ਹੁਣ ਤੂੰ
ਆ ਸਾਂਭਲੇ ਹੁਣ ਤੂੰ
ਆ ਸਾਂਭਲੇ ਹੁਣ ਸਰਦਾਰੀ
ਮੈਂ ਜਾਉਂ ਉੱਮਰ ਗੁਜ਼ਾਰੀ, ਪੱਟੀ ਨੂੰ ਜ਼ਿੰਦਗੀ ਲੱਗਦੀ
ਦੱਸੀ ਨਾ ਮੇਰੇ ਬਾਰੇ, ਕਿੱਸੇ ਨੂੰ ਵੀ ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ
ਦੱਸੀ ਨਾ ਮੇਰੇ ਬਾਰੇ, ਕਿੱਸੇ ਨੂੰ ਵੀ ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ