Poem [Mai Tenu Phir Milangi]
GULZAR, BHUPINDER SINGH
ਮੈਂ ਤੈਨੂੰ ਫੇਰ ਮਿਲਾਂਗੀ
ਕਿੱਥੇ ਕਿਸ ਤਰ੍ਹਾਂ ਪਤਾ ਨਹੀਂ
ਸ਼ਾਯਦ ਤੇਰੇ ਤਖਯੁਲ ਦੀ ਚਿਣਗ ਬਣ ਕੇ
ਤੇਰੇ canvas ਤੇ ਉਤਰਾਂਗੀ
ਯਾ ਖੋਰੇ ਤੇਰੇ canvas ਦੇ ਉਤੇ
ਇੱਕ ਰਹਸਮਯੀ ਲਕੀਰ ਬਣ ਕੇ
ਖਾਮੋਸ਼ ਤੈਨੂੰ ਤਕ ਦੀ ਰਾਵਾਂ ਗੀ
ਮੈਂ ਤੈਨੂੰ ਫੇਰ ਮਿਲਾਂਗੀ
ਯਾ ਖੋਰੇ ਸੂਰਜ ਦੀ ਲੋ ਬਣ ਕੇ
ਤੇਰੇ ਰੰਗਾਂ ਵਿਚ ਘੁਲਾਨ ਗੀ
ਯਾ ਰੰਗਾਂ ਦਿਆ ਬਾਹਵਾਂ ਵਿਚ ਬੈਠ ਕੇ
ਤੇਰੇ canvas ਨੂੂ ਵਾਲਾਂ ਗੀ
ਪਤਾ ਨਈ ਕਿਸ ਤਰਹ? ਕਿਤੇ?
ਪਰ ਤੈਨੂੰ ਜ਼ਰੂਰ ਮਿਲਾਂ ਗੀ
ਯਾ ਖੋਰੇ ਇੱਕ ਚਸ਼ਮਾ ਬਣੀ ਹੋਵਾਂਗੀ
ਤੇ ਜੀਵਨ ਝਰਨੇਆ ਦਾ ਪਾਣੀ ਉੱਡ-ਦਾ
ਮੈਂ ਪਾਣੀ ਦਿਯਾਂ ਬੂੰਦਾਂ
ਤੇਰੇ ਪਿੰਡੇ ਤੇ ਮਾਲਾਂ ਗੀ
ਤੇ ਇੱਕ ਠੰਡਕ ਜਹੀ ਬਣ ਕੇ
ਤੇਰੀ ਛਾਤੀ ਦੇ ਨਾਲ ਲਗਾਨ ਗੀ
ਮੈਂ ਹੋਰ ਕੁਝ ਨਈ ਜਾਣਦੀ
ਪਰ ਏਨਾ ਜਾਣਦੀ ਹਾਂ
ਕੇ ਵਕ਼ਤ ਜੋ ਵੀ ਕਰੇਗਾ
ਆਏ ਜਨਮ ਮੈਰੇ ਨਾਲ ਤੁਰੇਗਾ
ਆਏ ਜਿਸ੍ਮ ਮੁਕਦਾ ਹੈ
ਤੇ ਸਬ ਕੁਝ ਮੂਕ ਜਾਂਦਾ
ਪਰ ਚੇਤਿਆਂ ਦੇ ਧਾਗੇ
ਕਾਇਨਾਤੀ ਕਣਾ ਦੇ ਹੁੰਦੇ
ਮੈਂ ਓਨ੍ਹਾਂ ਕਣਾ ਨੂੂ ਚੁਨਾਂ ਗੀ
ਧਾਗੇਆ ਨੂੂ ਵਾਲਾਂ ਗੀ
ਤੇ ਤੈਨੂੰ ਮੈਂ ਫਿਰ ਮਿਲਾਂ ਗੀ