Sham Da Laara

Jassa Dhillon

Gur Sidhu music
ਹੋ

ਸ਼ਾਮ ਦਾ ਤੂੰ ਲਾਰਾ ਲਾਇਆ ਹੋ ਗਈ ਸਵੇਰ ਵੇ
ਰੁੱਸੀ ਨੂੰ ਮਨਾਉਦਾ ਹੈ ਨੀ ਲੜਾ ਕਿਵੇ ਫੇਰ ਵੇ
ਨਾਜੁਕ ਜਿਹੀ ਜਾਨ ਨੂੰ ਕਿਉ ਵਖਤਾਂ ਚ ਪਾ ਲਿਆ
ਤੇਰਿਆਂ ਸਿਆਪਿਆਂ ਨੇ ਰੂਪ ਮੇਰਾ ਖਾ ਲਿਆ
ਮੰਨਿਆ ਮੈਂ ਸਾਂਵਲੀ ਤੇ ਗੋਰਾ ਤੇਰਾ ਰੰਗ ਵੇ
ਭੁੱਲ ਕਾਹਤੋ ਜਾਨੈ ਮੇਰੀ ਵੀਣੀ ਤੇਰੀ ਵੰਂਗ ਵੇ
ਰਹਿ ਅੰਗ ਸੰਗ ਵੇ ਕਰਦਾ ਕਿਉਂ ਤੰਗ ਵੇ
ਤੂੰ ਹੀ ਮੇਰੀ ਪਹਿਲੀ ਨਾਲੇ ਆਖਰੀ ਆ ਮੰਗ ਵੇ
ਅੜੀਆਂ ਪੁਗਾਲੇ ਨਾਲੇ ਮੇਰੇ ਨਾਲ ਲਾ ਲਾ ਲੈ
ਜਦੋਂ ਤੈਨੂੰ ਮੱਤ ਆਉਣੀ ਹੋਜੂ ਓਦੋਂ ਦੇਰ ਵੇ
ਸ਼ਾਮ ਦਾ ਤੂੰ ਲਾਰਾ ਲਾਇਆ ਹੋ ਗਈ ਸਵੇਰ ਵੇ
ਰੁੱਸੀ ਨੂੰ ਮਨਾਉਦਾ ਹੈ ਨੀ ਲੜਾ ਕਿਵੇ ਫੇਰ ਵੇ
ਸ਼ਾਮ ਦਾ ਤੂੰ ਲਾਰਾ ਲਾਇਆ ਹੋ ਗਈ ਸਵੇਰ ਵੇ
ਹੋ ਗਈ ਸਵੇਰ ਵੇ ਲੜਾ ਕਿਵੇ ਫੇਰ ਵੇ (ਲੜਾ ਕਿਵੇ ਫੇਰ ਵੇ)
ਹੋ ਰੱਖਦਾ ਇਸ਼ਾਰਿਆਂ ਤੇ ਖੰਡ ਜਿਹੀ ਨਾਰ ਨੂ
ਗੁੱਸੇ ਵਿੱਚ ਬੋਲਦਾ ਏ ਕਰੇ ਕਦੋ ਪਿਆਰੁ ਤੂੰ
ਤਾ ਵੀ ਲੱਗੇ ਚੰਗਾ ਮੈਂਨੂੰ ਦੂਰ ਭਾਵੇ ਰਹਿਨਾ ਏ
ਐਨਾ ਹੀ ਬਥੇਰਾ ਮੈਂਨੂੰ ਆਪਣੀ ਤਾਂ ਕਹਿਨਾ ਏ
ਪਤਲੋਂ ਦਾ ਕਰ ਲੈ ਖਿਆਲ ਵੇ ਤੂੰ ਸੋਹਣਿਆ
ਚੁੱਪ ਰਹਿਕੇ ਕਰਦਾ ਸਵਾਲ ਵੇ ਤੂੰ ਸੋਹਣਿਆ
ਕਾਤੋ ਸਾਰ ਦਿੰਦਾ ਐਵੇ ਮਿੱਠਾ ਜੇਹਾ ਹੱਸਕੇ
ਫੜ ਦਾ ਨੀ ਗੱਟ ਮੇਰਾ ਕਾਹਤੋ ਹੁਣ ਕੱਸਕ
ਕਿੰਨੀਆ ਨਾ ਲੜ ਬੈਠੀ ਤੇਰੀ ਆ ਏ ਮੇਹਰ ਵੇ
ਤੇਰੀ ਆ ਏ ਮੇਹਰ ਵੇ ਤੇਰੀ ਆ ਏ ਮੇਹਰ ਵੇ
ਸ਼ਾਮ ਦਾ ਤੂੰ ਲਾਰਾ ਲਾਇਆ ਹੋ ਗਈ ਸਵੇਰ ਵੇ
ਰੁੱਸੀ ਨੂ ਮਨਾਉਦਾ ਹੈ ਨੀ ਲੜਾ ਕਿਵੇ ਫੇਰ ਵੇ
ਸ਼ਾਮ ਦਾ ਤੂੰ ਲਾਰਾ ਲਾਇਆ ਹੋ ਗਈ ਸਵੇਰ ਵੇ
ਹੋ ਗਈ ਸਵੇਰ ਵੇ ਲੜਾ ਕਿਵੇ ਫੇਰ ਵੇ
ਹੋ ਸੱਚਾ ਏ ਜਾ ਝੂਠਾ ਮੈਂ ਨਾ ਜਾਣਦੀ ਨਾ ਜਾਣਦੀ
ਜਿੰਦ ਖਫਾ ਕੀਤੀ ਤੂ ਰਕਾਨ ਦੀ ਰਕਾਨ ਦੀ
ਤੋਹਫਿਆਂ ਚ ਪਿਆਰ ਲੈ ਦੇ ਜੱਸਿਆ ਵੇ ਜੱਸਿਆ
ਕਰ ਥੋੜੀ ਕਦਰ ਤੂੰ ਜਾਨ ਦੀ ਵੀ ਜਾਨ ਦੀ
ਹੋ ਰੱਖੂ ਤੈਨੂੰ ਟੁੱਕੜਾ ਬਣਾ ਕੇ ਯਾਰਾ ਦਿਲ ਦਾ
ਕਰੀ ਥੋਡ਼ੀ ਗੌਰ ਨਾ ਪਿਆਰ ਸੌਖਾ ਮਿਲਦਾ
ਵੇ ਗਿਣ ਗਿਣ ਥੱਕ ਗਈ ਲਾਰੇ ਵੇ
ਕਹਿੰਦੇ ਮੈਨੂੰ ਕਮਲੀ ਨੇਸਾਰੇ ਵੇ
ਜ਼ਿਦ ਉਤੇ ਆਈ ਜਦੋ ਲੈਣਾ ਤੈਨੂੰ ਘੇਰ ਵੇ
ਸ਼ਾਮ ਦਾ ਤੂੰ ਲਾਰਾ ਲਾਇਆ ਹੋ ਗਈ ਸਵੇਰ ਵੇ
ਰੁੱਸੀ ਨੂੰ ਮਨਾਉਦਾ ਹੈ ਨੀ ਲੜਾ ਕਿਵੇ ਫੇਰ ਵੇ
ਸ਼ਾਮ ਦਾ ਤੂੰ ਲਾਰਾ ਲਾਇਆ
ਹੋ ਗਈ ਸਵੇਰ ਵੇ ਹੋ ਗਈ ਸਵੇਰ ਵੇ
ਲੜਾ ਕਿਵੇ ਫੇਰ ਵੇ ਲੜਾ ਕਿਵੇ ਫੇਰ ਵੇ

Gur Sidhu music

Trivia about the song Sham Da Laara by Gur Sidhu

When was the song “Sham Da Laara” released by Gur Sidhu?
The song Sham Da Laara was released in 2020, on the album “Sham da Laara”.
Who composed the song “Sham Da Laara” by Gur Sidhu?
The song “Sham Da Laara” by Gur Sidhu was composed by Jassa Dhillon.

Most popular songs of Gur Sidhu

Other artists of Indian music