Jatt Jiha Saadh
ਜਿਹਨੂੰ ਪਾਲੇ ਪੁੱਤਾ ਵਾਂਗ ਓਏ
ਕਯੋਂ ਦੇਵੇ ਝੱਟ ਉਜਾੜ ਤੂੰ
ਜੱਟ ਦੀ ਪੱਕੀ ਫਸਲ ਤੇ
ਕਯੋਂ ਕਰਦਾ ਏ ਗੜੇ ਮਾਰ ਤੂੰ
ਅੰਨ੍ਹ ਦਾਤਾ ਮਰਜੂ ਦਾਤਿਆ
ਖੇਤ ਸੁੰਨੇ ਕਰਜੁ ਦਾਤਿਆ
ਅੰਨ੍ਹ ਦਾਤਾ ਮਰਜੂ ਦਾਤਿਆ
ਮਿੱਟੀ ਨਾਲ ਮਿੱਟੀ ਹੋ ਹੋ ਕੇ
ਅੰਨ੍ਹ ਦਾਤਾ ਅੰਨ੍ਹ ਉਗਾਵੰਦਾ
ਆਜੇ ਮੁਠੀ ਦੀ ਵਿਚ ਜਾਂ ਓਏ
ਜਦ ਬੱਦਲ ਚਡ ਚਡ ਆਵੰਦਾ
ਓਏ ਤੀਲਾ ਤੀਲਾ ਜੋੜ ਕੇ
ਜੱਟ ਸਿਰ ਤੋ ਕਰਜ਼ਾ ਲਾਵਾਂਦਾ
ਥੋੜਾ ਜਿਹਾ ਸੋਚ ਮਾਲਕਾ
ਇੰਦਰ ਨੂੰ ਰੋਕ ਮਾਲਕਾ
ਥੋੜਾ ਜਿਹਾ ਸੋਚ ਮਾਲਕਾ
ਕੈਸੇ ਲਿਖਤੇ ਲੇਖ ਕਿਸਾਨ ਦੇ
ਜਿਹਨੂੰ ਅੰਨ੍ਹ ਦਾਤਾ ਸੱਭ ਬੋਲਦੇ
ਕਦੇ ਹੜ੍ਹ ਤੇ ਕਦੇ ਮੀਹ ਹਨੇਰੀਆਂ
ਕਦੇ ਮੰਡੀਆਂ ਵਾਲੇ ਰੋਲਦੇ
ਜੇ ਓਦੋ ਕਿੱਧਰੇ ਬੱਚ ਗਿਆ
ਫੇਰ ਬੈਂਕਾਂ ਵਾਲੇ ਟੋਲਦੇ
ਲੈਂਦੇ ਸੱਭ ਲਾਹੇ ਦਾਤਿਆ
ਜੱਟ ਹਿੱਸੇ ਫਾਹੇ ਦਾਤਿਆ
ਜੱਟ ਹਿੱਸੇ ਫਾਹੇ ਦਾਤਿਆ
ਨਿੱਤ ਸੰਦ ਖੇਤੀ ਦੇ ਬਦਲਦੇ
ਉੱਤੋ ਬਦਲਣ ਨਿੱਤ ਕਾਨੂੰਨ ਓਏ
Happy ਮਨਿੱਲੇ ਵਾਲਿਆਂ
ਪੂਰੀ ਪੈਂਦੀ ਨ੍ਹੀ ਪਰਚੂਨ ਓਏ
ਦੁਨਿਯਾ ਦਾ ਢਿਡ ਭਰ ਰਿਹਾ
ਪਰ ਖੁਦ ਨੂੰ ਨਹੀ ਸਕੂਨ ਓਏ
ਪਹਿਲਾਂ ਤੇ ਬਾਦ ਕੋਈ ਨਾ
ਜੱਟ ਜਿਹਾ ਬਈ ਸਾਧ ਕੋਈ ਨਾ
ਜੱਟ ਜਿਹਾ ਬਈ ਸਾਧ ਕੋਈ ਨਾ