Jatta Takda Hoja
ਏ ਖੇਤ ਸਾਡੇ ਪੜਦਾਦਿਆਂ ਨੇ
ਬੜੀ ਮਿਹਨਤਾਂ ਨਾਲ ਕਮਾਏ ਨੇ
ਓਏ ਉੱਚੇ ਨੀਵੇਂ ਟਿੱਬੇ ਸੀ
ਜਿਹੜੇ ਬਲਦਾਂ ਦੇ ਨਾਲ ਵਾਹੇ ਨੇ
ਹੱਕ ਅੜਕੇ ਆਪੇ ਲੈਲਾਂਗੇ
ਤੇਰੇ ਤਰਲੇ ਤੁਰਲੇ ਕੱਢਦੇ ਨਈਂ
ਓਏ ਏਹ ਜ਼ਮੀਨ ਜੱਟਾਂ ਦੀ ਏ
ਤੇ ਜੱਟ ਛੱਡਦੇ ਨਈਂ
ਜੱਟ ਛੱਡਦੇ ਨਈਂ
ਓ ਸੈਂਟਰ ਤੋਂ ਬਿੱਲ ਪਾਸ ਕਰਾਕੇ
ਕਹਿੰਦੇ ਨੇ ਹੁਣ ਮਸਲਾ ਬਹਿਜੇ
ਓ ਹੱਕ ਤਾਂ ਲੈਕੇ ਛੱਡਾਂਗੇ
ਭਾਂਵੇਂ ਚੱਕਣਾ ਅਸਲਾ ਪੈਜੇ
ਸੈਂਟਰ ਤੋਂ ਬਿੱਲ ਪਾਸ ਕਰਾਕੇ
ਕਹਿੰਦੇ ਨੇ ਹੁਣ ਮਸਲਾ ਬਹਿਜੇ
ਹੱਕ ਤਾਂ ਲੈਕੇ ਛੱਡਾਂਗੇ
ਭਾਂਵੇਂ ਚੱਕਣਾ ਅਸਲਾ ਪੈਜੇ
ਪਹਿਲਾਂ ਠੇਕੇ ਵੱਧ ਚਕਾਕੇ
ਪਿੱਛੋਂ ਝੱਗਾ ਚੱਕ ਦੇਣਗੇ
ਰੋਲ ਮੁਕਾਤਾ ਆੜਤੀਏ ਦਾ
ਜੜ੍ਹ ਤੋਂ ਜੱਟ ਨੂੰ ਪੱਟ ਦੇਣਗੇ
ਹੋ ਕੱਠੇ ਕਰਲੈ ਆਪਣੇ ਯਾਰ
ਭਾਵੇਂ 10 ਨੇ ਭਾਂਵੇਂ 4
ਓਏ ਜੱਟਾ ਤੱਕੜਾ ਹੋਜਾ
ਹੋ ਸੈਂਟਰ ਦੀ ਸਰਕਾਰ
ਰਹੀ ਸਦਾ ਜੱਟਾਂ ਲਈ ਗੱਦਾਰ
ਹੋ ਜੱਟਾ ਤੱਕੜਾ ਹੋਜਾ
ਆਜਾ ਸੜਕ 'ਤੇ ਧਰਨੇ ਮਾਰ
ਲੜਾਈ ਛਿੜ ਪਈ ਆਰ ਜਾਂ ਪਾਰ
ਓ ਜੱਟਾ ਤੱਕੜਾ ਹੋਜਾ
ਸੈਂਟਰ ਦੀ ਸਰਕਾਰ
ਰਹੀ ਜ਼ਮੀਂਦਾਰਾਂ ਲਈ ਗੱਦਾਰ
ਓ ਜੱਟਾ ਤੱਕੜਾ ਹੋਜਾ
ਜ਼ਮੀਨਾ ਖੋਣ ਨੂੰ ਫਿਰਦੇ ਨੇ
ਖੇਤੀਬਾੜੀ ਦੇ ਵਿੱਚ ਪ੍ਰਾਈਵੇਟ ਸੈਕਟਰ
ਲਿਆਉਣ ਨੂੰ ਫਿਰਦੇ ਨੇ
ਤੇ ਸਾਡਿਆਂ ਖੇਤਾਂ ਵਿੱਚ ਸਾਨੂੰ
ਮਜ਼ਦੂਰ ਬਣਾਉਣ ਨੂੰ ਫਿਰਦੇ ਨੇ
ਓਏ ਆਜੋ ਇੱਕ ਦੂਜੇ ਨਾਲ ਖੜੀਏ
ਲੀਡਰਾਂ ਉੱਤੇ ਯਕੀਨ ਨਾ ਕਰੀਏ
ਸ਼ੋਸ਼ਲ ਮੀਡੀਏ ਛੱਡਕੇ ਜੱਸਿਆ
ਆਜਾ ਵਿੱਚ ਮੈਦਾਨੇ ਅੜੀਏ
ਅੱਗੇ ਹੋਕੇ ਨਾਰਾ ਮਾਰ
ਬਾਬਾ ਆਪੇ ਲਾਊ ਪਾਰ
ਓ ਜੱਟਾ ਤੱਕੜਾ ਹੋਜਾ
ਹੋ ਸੈਂਟਰ ਦੀ ਸਰਕਾਰ
ਰਹੀ ਸਦਾ ਜੱਟਾਂ ਲਈ ਗੱਦਾਰ
ਹੋ ਜੱਟਾ ਤੱਕੜਾ ਹੋਜਾ
ਆਜਾ ਸੜਕ 'ਤੇ ਧਰਨੇ ਮਾਰ
ਲੜਾਈ ਛਿੜ ਪਈ ਆਰ ਜਾਂ ਪਾਰ
ਓ ਜੱਟਾ ਤਕੜਾ ਹੋਜਾ
ਸੈਂਟਰ ਦੀ ਸਰਕਾਰ
ਰਹੀ ਜ਼ਮੀਂਦਾਰਾਂ ਲਈ ਗੱਦਾਰ
ਓ ਜੱਟਾ ਤੱਕੜਾ ਹੋਜਾ
ਜ਼ਮੀਨਾਂ ਖੋਣ ਨੂੰ ਫਿਰਦੇ ਨੇ
G Skillz!
ਹੋ ਪਹਿਲਾਂ ਕਿਹੜਾ ਘੱਟ ਕੀਤੀ ਏ
ਜੜ੍ਹ ਪਈ ਸਾਡੀ ਵੱਢੀ ਐ
ਰਾਜਸਥਾਨ 'ਤੇ ਜੰਮੂੰ 'ਚੋਂ
ਮਾਂ ਬੋਲੀ ਸਾਡੀ ਕੱਢੀ ਐ
ਹੋ ਗੱਲ ਨਾ ਹੱਕ ਦੀ ਕਰਦਾ ਕੋਈ
ਨਾ ਸਾਡੇ ਜਿੰਨੀਆਂ ਜਰਦਾ ਕੋਈ
ਜ਼ਹਿਰੀਲੀ ਜੇ ਸ਼ਰਾਬ ਨਾ ਹੁੰਦੀ
ਮਾਝੇ ਵਿੱਚ ਨਾ ਮਰਦਾ ਕੋਈ
ਓ ਹੁਣ ਹੋਰ ਨਾ ਹੁੰਦਾ ਸਹਾਰ
ਏਹ ਤਾਂ ਕਰਦੇ ਬੱਸ ਵਪਾਰ
ਓ ਜੱਟਾ ਤੱਕੜਾ ਹੋਜਾ
ਹੋ ਸੈਂਟਰ ਦੀ ਸਰਕਾਰ
ਰਹੀ ਸਦਾ ਜੱਟਾਂ ਲਈ ਗੱਦਾਰ
ਹੋ ਜੱਟਾ ਤਕੜਾ ਹੋਜਾ
ਆਜਾ ਸੜਕ 'ਤੇ ਧਰਨੇ ਮਾਰ
ਲੜਾਈ ਛਿੜ ਪਈ ਆਰ ਜਾਂ ਪਾਰ
ਓ ਜੱਟਾ ਤੱਕੜਾ ਹੋਜਾ
ਸੈਂਟਰ ਦੀ ਸਰਕਾਰ
ਰਹੀ ਜ਼ਮੀਂਦਾਰਾਂ ਲਈ ਗੱਦਾਰ
ਓ ਜੱਟਾ ਤਕੜਾ ਹੋਜਾ
ਜ਼ਮੀਨਾਂ ਖੋਣ ਨੂੰ ਫਿਰਦੇ ਨੇ
ਕਲਾਕਾਰਾਂ ਲਈ ਲੜਦੇ ਓ
ਕੀ ਫਾਇਦਾ ਏਸ ਜਵਾਨੀ ਦਾ
ਰਲਕੇ ਰੋਸ ਜਤਾਈਏ
ਝੰਡਾ ਚੱਕ ਜੱਟਾ ਕਿਰਸਾਨੀ ਦਾ
ਓ ਨਰਕਾਂ ਜੇ ਘਰ ਬਣ ਜਾਣੇ
ਅੱਜ ਲੱਗਦੇ ਵਾਂਗ ਜੋ ਸੁਰਗਾਂ ਦੇ
ਮੋਢੇ ਦੇ ਨਾਲ ਮੋਢਾ ਜੋੜ ਕੇ
ਖੜੀਏ ਨਾਲ ਬਜ਼ੁਰਗਾਂ ਦੇ
ਚੱਲ ਉੱਠਕੇ ਹੰਮਲਾ ਮਾਰ
ਮੁੜਕੇ ਲੈਣੀ ਨਈਂ ਕਿਸੇ ਸਾਰ
ਓ ਜੱਟਾ ਤੱਕੜਾ ਹੋ ਜਾ
ਹੋ ਸੈਂਟਰ ਦੀ ਸਰਕਾਰ
ਰਹੀ ਸਦਾ ਜੱਟਾਂ ਲਈ ਗੱਦਾਰ
ਹੋ ਜੱਟਾ ਤੱਕੜਾ ਹੋਜਾ
ਆਜਾ ਸੜਕ 'ਤੇ ਧਰਨੇ ਮਾਰ
ਲੜਾਈ ਛਿੜ ਪਈ ਆਰ ਜਾਂ ਪਾਰ
ਓ ਜੱਟਾ ਤੱਕੜਾ ਹੋਜਾ
ਸੈਂਟਰ ਦੀ ਸਰਕਾਰ
ਰਹੀ ਜ਼ਮੀਂਦਾਰਾਂ ਲਈ ਗੱਦਾਰ
ਓ ਜੱਟਾ ਤੱਕੜਾ ਹੋਜਾ
ਜ਼ਮੀਨਾਂ ਖੋਣ ਨੂੰ ਫਿਰਦੇ ਨੇ