Nowadays

Khan Bhaini

ਉਹ ਅੱਜ ਕਲ ਮਿਤਰੋ rule ਨੇਂ ਮਾੜੇ
ਪੈਸੇ ਵੱਲ ਨੁੰ ਹਰ ਕੋਈ ਤਾੜ੍ਹੇ
ਦੋ ਮੂੰਹੀ ਆ ਦੁਨੀਆ ਹੋਗੀ
ਮੂੰਹ ਤੇ ਮਿੱਠੀ ਦਿਲ ਵਿਚ ਸਾੜ੍ਹੇ
ਰੋਟੀ ਨਾਲ ਹੁਣ ਟਿਡ੍ਹ ਨੀਂ ਭਰਦਾ
ਹਰ ਕੋਈ ਪੈਸਾ ਪੈਸਾ ਕਰਦਾ
ਕਹਿੰਦੇ ਆ ਰੱਬ ਸਭ ਕੁਜ ਦੇਖੇ
ਬਾਈ ਰੱਬ ਤੋਂ ਪਰ ਹੁਣ ਕਿਹੜਾ ਡਰਦਾ
ਆਹ ਵੀ ਮੇਰਾ ਉਹ ਵੀ ਮੇਰਾ
Phone ਤੇ ਹੱਥ ਲੁੱਟਣ ਤੇ ਡੇਰਾ
ਆਖ਼ਿਰ ਨੁੰ ਸਭ ਇਥੇ ਈ ਰੇਹਜੂ
ਨਾਲ ਕੀ ਜਾਣਾ ਦੱਸ ਤੂੰ ਤੇਰਾ
ਸ਼ਰਮ ਹੀ ਲਾਤੀ ਨੰਗੇ ਹੋਗੇ
2 ਨੰਬਰ ਦੇ ਧੰਦੇ ਹੋਗੇ
ਹਰ ਕੋਈ ਸ਼ਿਲਾਂ ਨੁੰ ਆ ਫਿਰਦਾ
ਬਾਈ ਬੰਦੇ ਨੀਂ ਹੁਣ ਰੰਡੇ ਹੋਗੇ
ਖੁਦ ਵਿੱਚੋਂ ਲੱਬਿਆ ਜਾਂਦਾ ਐ ਪ੍ਰਮਾਤਮਾ
ਕੱਢ ਥੋੜਾ ਟਾਈਮ ਕਦੇ ਭਾਲ ਕੇ ਤਾਂ ਦੇਖਿਓ
ਆਪਣੀ ਔਲਾਦ ਨਾਲੋਂ ਵੱਧ ਮਿਲੁ ਸੁਖ
ਬਚਾ ਲਈ ਕੇ ਕੋਈ ਅਨਾਥ ਇਕ ਪਾਲ ਕੇ ਤਾਂ ਦੇਖਿਓ
ਆਪਣੇ ਲਈ ਕੱਢ ਦਿੱਤੀ ਸਾਰੀ ਜ਼ਿੰਦਗੀ
ਇਕ ਦਿਨ ਹੋਰਾਂ ਦੇ ਲਈ ਗਾਲ ਕੇ ਤਾਂ ਦੇਖਿਓ
ਕਿੰਨੇਆਂ ਘਰਾਂ ਚੋਂ ਜਾਣਾ ਚਕਿਆ ਹਨੇਰਾ
ਕਦੇ ਝੂਗੀਆਂ ਚ ਜਾਕੇ ਦੀਵਾ ਬਾਲ ਕੇ ਤਾਂ ਦੇਖਿਓ
ਉਹ ਨੋਟਾਂ ਨਾਲ ਜਾਂਦੀਆਂ ਨੀਂ ਖੁਸ਼ੀਆਂ ਖ਼ਰੀਦੀਆਂ
ਦਿਲ ਦੇ ਅਮੀਰਾਂ ਦੀ ਔਕਾਤ ਨਹੀਓ ਪੁੱਛੀ ਦੀ
ਪੁੱਛ ਲੈ ਰਾਹੀਂ ਕੋਈ ਝੂਠਾ ਦੱਸੀਏ ਨਾ ਰਾਹ
ਇਕੋ ਥਾਲੀ ਵਿਚ ਖਾ ਕੇ ਕਦੇ ਜਾਤ ਨਹੀਓ ਪੁੱਛੀ ਦੀ
ਦਿਨ ਬਾਰੇ ਪੁੱਛੀ ਦਾ ਨੀਂ ਕਾਲੇਆਂ ਹਨੇਰੇਆਂ ਤੋਂ
ਚੜ੍ਹਦੇ ਸੂਰਜ ਕੋਲੋਂ ਰਾਤ ਨਹੀਓ ਪੁੱਛੀ ਦੀ
ਕਹਿਣ ਨੁੰ ਹੱਥਾਂ ਦੀ ਬੱਸ ਮੈਂਲ ਹੀ ਆ ਪੈਸਾ
ਫਿਰ ਪੈਸੇ ਬਿਨਾਂ ਬੰਦੇ ਦੀ ਕਿਉਂ ਬਾਤ ਨਹੀਓ ਪੁੱਛੀ ਦੀ
ਲੋੜ ਨਾਲੋਂ ਘਰ ਦੀਆਂ ਉੱਚੀਆਂ ਨੇਂ ਮੰਜ਼ਿਲਾਂ
ਸੋਚ ਦਾ ਸਤਰ ਕਦੇ ਚਕਿਆ ਈ ਨਹੀਂ
ਮਾਂ ਦੇ ਪੈਰਾਂ ਵਿਚ ਕਹਿੰਦੇ ਹੁੰਦੀ ਆ ਜੰਨਤ
ਉਸ ਮਾਂ ਦੇ ਪੈਰਾਂ ਵੱਲ ਕਦੇ ਤੱਕਿਆ ਈ ਨਹੀਂ
ਪਾਟੀਆਂ ਬਿਹਾਹੀਆਂ ਕਿਥੋਂ ਆਉਣੀਆਂ ਨਜ਼ਰ
ਮੈਂ ਤਾਂ ਫੋਨ ਚੋਂ ਨਿਕਲ ਕਦੇ ਸਕਿਆ ਏ ਨਹੀਂ
ਸੋਚਿਆ ਜਦੋਂ ਮੈਂ ਮੇਰੇ ਕੋਲ ਕੀ ਆ ਮੇਰਾ
ਸੱਚੀ ਆਪਣਾ ਮੇਰੇ ਕੋਲ ਕੁਝ ਬੱਚਿਆਂ ਏ ਨਹੀਂ
ਉਹ ਸੁਣਿਆ ਬਥੇਰਾ ਮੈਂ ਵੀ ਰੰਗਲੀ ਆ ਦੁਨੀਆ
ਦੁਨੀਆਦਾਰੀ ਦੇ ਵੀਰੇ ਰੰਗ ਹੁੰਦੇ ਦੋ ਐ
ਸ਼ਗਨਾਂ ਦੇ ਦਿਨ ਲੋਕੀ ਮੂਹਰੇ ਮੂਹਰੇ ਤੁਰਦੇ ਆ
ਅਰਥੀ ਦੇ ਦਿਨ ਕਾਹਤੋਂ ਪਿੱਛੇ ਜਾਂਦੇ ਹੋ ਐ
ਕੱਲੀ ਕੱਲੀ ਗੱਲ ਉੱਤੇ ਕਰੀਓ ਵਿਚਾਰ
ਫੇਰ ਦਸੇਯੋ comment’ਆਂ ਵਿਚ yes ਆ ਯਾ no ਐ
ਆਲੇ ਦਾਲੇ ਦੇਖ ਕੇ ਮੈਂ ਲਿਖ ਦਿੱਤਾ ਗਾਣਾ
ਪਰ ਇਕ ਵਾਰ ਦਿੱਤਾ ਨਹੀਓ ਟੁੱਟਣ flow ਐ
ਮੰਦਿਰ ਮਸੀਤਾਂ ਵੀ ਐ ਚੀਜ਼ ਕੈਸੀ ਮਿੱਤਰਾ
ਬਾਹਰ ਗਰੀਬ ਮੰਗੇ ਅੰਦਰ ਅਮੀਰ ਉਏ
ਦੇਖੀ ਮਰਦਾਨਿਆਂ ਤੂੰ ਰੰਗ ਕਰਤਾਰ ਦੇ
ਪਹਿਲੀਆਂ ਚ ਕਹਿ ਗਿਆ ਸੀ ਨਾਨਕੀ ਦਾ ਵੀਰ ਉਏ
ਭਾਈਆਂ ਕੋਲੋਂ ਯਾਰ ਮਰਵਾਤਾ ਕਹਿੰਦੇ ਮਿਤਰੋ
ਜਿੱਤ ਦਾ ਹੰਕਾਂਰ ਜੇ ਨਾ ਤੋੜੇ ਹੁੰਦੇ ਤੀਰ ਉਏ
ਫੇਰ ਵੀ ਤਾਂ ਵੱਜਣੀ ਸੀ ਮਾੜੀ ਸਾਹਿਬਾਂ ਜੱਗ ਤੇ
ਜੇ ਮਿਰਜ਼ੇ ਤੋਂ ਦਿੰਦੀ ਮਰਵਾ ਸੱਕੇ ਵੀਰ ਉਏ
ਮੈਂ ਓਹਨਾ ਕੋਲੋਂ ਸਿੱਖਿਆ ਜੋ ਟਾਈਮ ਨੇਂ ਸਿਖਾਏ ਆ
ਉਹ ਲਿਖੇ ਨਹੀਂ dream ਮੈਂ ਹਾਲਾਤ ਬੱਸ ਗਾਏ ਆ
ਉਹ ਛੱਡੋ past ਨੁੰ ਲੋਕੋ ਪੀੜ੍ਹੀ ਅਗਲੀ ਲਈ ਸੋਚੋ
ਰੌਲਾ ਤੇਰੇ ਮੇਰੇ ਵਾਲਾ ਕਦੇ ਮੁਕਣਾ ਏ ਨਹੀਂ
ਕੀ ਆ ਜੱਗ ਤੋਂ ਲਕੋਣਾ ਕੀ ਸਟੋਰੀਆਂ ਚ ਪਉਣਾ
ਓਥੇ ਪੁੰਨ ਚਾਹੇ ਪਾਪ ਕੁਜ ਲੁਕਣਾ ਏ ਨਹੀਂ
ਖਾਣਾ ਸੋਚ ਤੇਰੀ ਵੱਖ ਕੁਜ ਦਿਲ ਚ ਵੀ ਰੱਖ
ਇਸ ਹਿਸਾਬ ਨਾਲ ਤਾਂ ਗਾਣਾ ਤੇਰਾ ਮੁੱਕਾ ਏ ਨਹੀਂ
ਜਾਨੇ ਉਲਝ ਨੇਂ ਤਾਨੇ ਤੈਥੋਂ ਵੱਧ ਨੇਂ ਸਿਆਣੇ
ਰੀਤ ਜੱਗ ਦੀ ਸਵਾਲ ਕਦੇ ਪੁੱਛਣਾ ਏ ਨਹੀਂ
ਉਹ Bhaini ਆਲਾ Bhaini ਆਲਾ ਸਿੱਖਿਆ ਹਾਲਾਤਾਂ ਤੋਂ
ਵਕਤਾਂ ਦੀ ਮਰ ਦੂਜਾ ਬੇਬੇ ਦੀਆਂ ਬਾਤਾਂ ਤੋਂ
Value ਪੈਸੇ ਦੀ ਨਹੀਓ ਵੱਧ ਜਜ਼ਬਾਤਾਂ ਤੋਂ
ਰੱਖੋ ਪ੍ਰਹੇਜ਼ ਵੀਰੇ ਰੱਖੋ ਜਾਤਾਂ ਪਾਤਾਂ ਤੋਂ

Most popular songs of Khan Bhaini

Other artists of Indian music