Off Roading

Khan Bhaini

ਓ ਇਸੇ ਕਰਕੇ ਹਰੇਕ ਨੂੰ ਨਾ ਲਾਵਾ ਬੱਲੀਏ ਨੇੜੇ
ਓ ਰੱਬ ਹੀ ਬਣ ਕੇ ਬਹਿ ਜਾਂਦੇ ਦਿਲ ਨੂੰ ਲੱਗ ਜਾਣ ਜਿਹੜੇ
ਯਾਰਾਂ ਤੋਂ ਕਿਥੇ ਸੋਚ ਹੁੰਦਾ ਕੌਣ ਆਪਣਾ ਕੌਣ ਬੇਗਾਨਾ
ਜਿਨੂੰ ਲੋੜ ਹੁੰਦੀ ਹੱਥ ਫੜ੍ਹਲੇ ਆਪਣੇ ਰਾਹ ਮੈਂ ਤੁਰਿਆ ਜਾਂਦਾ
ਕੇ ਕਿਸਮਤ ਮਿੱਤਰਾਂ ਦੀ ਚੰਗੀ ਬੱਲੀਏ
ਜਿਵੇ ਕੋਲੇ ਬਹਿ ਕੇ ਲਿਖਾਈ ਹੋਈ ਆ
ਕੇ ਲਿਖਤਾਂ ਜੋ ਜਾਂਦਾ ਨੀ ਮਿਟਾਇਆ ਮੁੜਕੇ
ਗੱਲ ਇਕੋ ਆਹ ਦਿਮਾਗ ਚ ਬਿਠਾਈ ਹੋਈ ਆ
ਨੀ ਭੀੜ ਵਿਚ ਤੁਰੇ ਹੀ ਨੀ ਪਹਿਲੇ ਦਿਨ ਤੌ
ਤਾਂ ਨੀ ਗੱਡੀ ਕੱਚੇ ਕੱਚੇ ਪਾਈ ਹੋਈ ਆ
ਪੈਸੇ ਦਾ ਵੀ ਹੱਕ ਨੀ ਬੇਗਾਨਾ ਬੱਲੀਏ
ਅੱਜ ਤਕ ਜਿੰਨੀ ਕੁ ਕਮਾਈ ਹੋਈ ਆ
ਬੜੇ ਕਹਿੰਦੇ ਹੱਥ ਮਾਰਲਾ ਪੈਸੇ ਨੂੰ ਮਿੱਤਰਾਂ
ਮੈਂ ਕਿ ਕਰਨਾ ਰਕਾਨੇ ਮੈਂ ਤੇ ਪਹਿਲਾਂ ਹੀ ਰਿਚ ਨੀ
ਅੱਖ ਅੱਖਾਂ ਵਿਚ ਪਾ ਕੇ ਕਰਨ ਫਸ ਦੇ ਉੱਤੇ
ਗੱਲ ਗੋਲ ਨੀ ਕਰੀਦੀ ਮਹਿਫ਼ਿਲਾਂ ਦੇ ਵਿਚ ਨੀ
ਬੜੇ ਮਿਲੇ ਚਾਹੁਣ ਵਾਲੇ ਮਿੱਤਰਾਂ ਨੂੰ ਬੱਲੀਏ
ਰਾਜ ਕਰਦੇ ਆ ਯਾਰਾਂ ਦੇ ਦਿਲਾਂ ਵਿਚ ਨੀ
ਬੇਫਿਕਰੀ ਜੋ ਮੋਟਰ ਤੇ ਸਾਉਂਦਾ ਬੱਲੀਏ
ਓਹਨੂੰ ਨੀਂਦ ਕਿਥੋਂ ਆਉਣੀ ਹੋਟਲਾਂ ਦੇ ਵਿਚ ਨੀ
ਤੂੰ ਵੇਹਲੀ ਹੋ ਕੇ ਮਾਰੀ ਕਦੇ ਗੇੜਾ ਬੱਲੀਏ
ਤੈਨੂੰ ਦੱਸਾਂਗੇ ਜਿਓੰਦਾ ਕਿਵੇਂ ਯਾਰ ਜ਼ਿੰਦਗੀ
ਇਥੇ ਦੁੱਖ ਸੁਖ ਦੋਨੋ ਆ ਬਰਾਬਰ ਕੁੜੇ
ਬੜੀ ਸਿਮਪਲ ਜਿਹੀ ਲਾਈਫ ਆ ਰਕਾਨੇ ਪਿੰਡ ਦੀ
ਤੂੰ ਚਾਰ ਦਿਨ ਚੰਡੀਗੜ੍ਹਲਾਕੇ ਬੱਲੀਏ
ਦੇਸੀ ਲਵੀਨ ਸਟਾਇਲ ਆ ਯਾਰਾਂ ਦਾ ਨੀਂਦ ਦੀ
ਨੀ ਇਹਤੋਂ ਬਾਅਦ ਨੇਰਾ ਨ੍ਹੇਰੀ ਆ ਕੁੜੇ
ਤੇਰੇ ਸ਼ਹਿਰ ਦੀ ਆ ਚਾਨਣੀ ਰਕਾਨੇ ਬਿੰਦ ਦੀ

ਹੋ ਤੇਰੇ ਲੰਬੇ ਬੜੇ ਫਿਊਚਰ ਪਲੇਨ ਗੋਰੀਏ
ਤੇ ਅਸੀ ਅੱਜ ਚ ਜਿਉਣ ਵਾਲੇ ਬੰਦੇ
ਤੇਰੀ ਪੋਲੀ ਆ ਸਕੀਨ ਪਸ਼ਮੀਨਾ ਨਾਲਦੀ
ਤੇ ਅਸੀ ਟਿੱਬਿਆਂ ਦੇ ਭੱਖੜੇ ਦੇ ਕੰਡੇ
ਕੇ ਸਾਡੇ ਨਾਲ ਨਿਭਾਉਣੀ ਬੜੀ ਔਖੀ ਗੋਰੀਏ
ਕੇ ਲਾਉਣ ਨੂੰ ਤਾਂ ਸਾਰਾ ਹੀ ਪੰਜਾਬ ਫਿਰਦਾ
ਤੂੰ ਟੈਮ ਨਾਲ ਆਲ੍ਹਣੇ ਨੂੰ ਮੁੜ ਘੁਗੀਏ
ਨੀ ਉੱਡਿਆ ਸ਼ਿਕਾਰ ਉੱਤੇ ਬਾਜ਼ ਫਿਰਦਾ
ਜਾ ਮਿੱਠੀਆਂ ਲੈ ਸ਼ਹਿਰੀ ਜੱਟ ਪੱਟ ਲੈ ਕੁੜੇ
ਕਿੱਥੇ ਲਾਡਾਂ ਨਾਲ ਪਿੰਡਾਂ ਦਾ ਜਵਾਕ ਭਿੜਦਾ
ਤੇਰੇ ਨੈਕਲਸ ਵਿਚ ਹੀਰੇ ਗੋਰੀਏ
ਤੇ ਸਾਡੇ ਲਈ ਆ ਤੇਜੀ ਹੀ ਤਾਜ ਸਿਰਦਾ
ਤੂੰ ਦੇਖੀ ਕੀਤੇ ਰਹਿ ਹੀ ਨਾ ਰਕਾਨੇ ਸ਼ੱਕ ਚ
ਘੰਟਾ ਮਿੱਤਰਾਂ ਦਾ ਪੈਂਦਾ ਬਾਰਾਂ-ਤੇਰ੍ਹਾਂ ਲੱਖ ਚ
ਨੀ ਵੈਰੀ ਆ ਹੈਰਾਨ ਕਰ ਰੱਖੇ ਗੋਰੀਏ
ਨੀ ਜੇਬਾਂ ਚ ਨੀ ਰੱਖਦਾ ਨਸ਼ਾ ਏ ਅੱਖ ਚ
ਜਿਥੇ ਭੀੜਾਂ ਹਿੱਕ ਜ਼ੋਰ ਨਾਲ ਭਿੜੀਦਾ ਗੋਰੀਏ
ਐਵੇਂ ਬੜਕਾਂ ਨੀ ਮਾਰੀਆਂ ਬੇਗਾਨੀ ਚੱਕ ਚ
ਖੇਤੀਬਾੜੀ ਕਿੱਤੇ ਨੂੰ ਬੇਲੋਂਗ ਕਰੀਏ
ਰੁੱਖ ਪਾਣੀਆਂ ਦਾ ਮੋੜ ਦੀਏ ਇਕੋ ਟੱਕ ਚ
ਮੈਂ ਸੁਣਿਆਂ ਤੂੰ ਪੜ੍ਹਦੀ ਕਿਤਾਬਾਂ ਬੜੀਆਂ
ਤੇ ਗੱਬਰੂ ਚ ਐਸੇ ਕੁਝ ਗੁਣ ਕੁੜੀਏ
ਜ਼ਿੰਦਗੀ ਨਾਲ ਰਹਿਣਾ ਹੀ ਨੀ ਸ਼ਿਕਵਾ ਕੋਈ
ਤੂੰ ਥੋੜੇ ਦਿਨ ਭੈਣੀ ਵਾਲਾ ਸੁਣ ਕੁੜੀਏ
ਨੀ ਖੋਰੇ ਕਿਹੜੀ ਯਾਰਾਂ ਦੀਆਂ ਬੁਨੁ ਕੋਟੀਆਂ
ਉਂਝ ਬੜੀਆਂ ਨੇ ਸੁਪਨੇ ਲਏ ਬੁਨ ਕੁੜੀਏ
ਸਾਡੇ ਟੀਨ ਮਿੰਟ ਗਬਰੂ ਨੂੰ ਸੁਣੀ ਕੁੜੀਏ
ਕਿਦਾਂ ਜਿਓਣਾ ਆ ਨਾ ਪੁੱਛੀ ਕਦੇ ਹੁਣ ਕੁੜੀਏ

Most popular songs of Khan Bhaini

Other artists of Indian music