De Deedar
ਜੇ ਆਪ ਨਚਾਵੇ ਯਾਰ ਤਾ ਨੱਚਣਾ ਪੈਂਦਾ ਏ
ਜੇ ਆਪ ਨਚਾਵੇ ਯਾਰ ਤਾ ਨੱਚਣਾ ਪੈਂਦਾ ਏ
ਰੁੱਸ ਜਾਵੇ ਦਿਲਦਾਰ ਤਾ ਨੱਚਣਾ ਪੈਂਦਾ ਏ
ਜੇ ਆਪ ਨਚਾਵੇ ਯਾਰ ਤਾ ਨੱਚਣਾ ਪੈਂਦਾ ਏ
ਰੁੱਸ ਜਾਵੇ ਦਿਲਦਾਰ ਤਾ ਨੱਚਣਾ ਪੈਂਦਾ ਏ
ਆਜਾ ਯਾਰ, ਦੇ ਦੀਦਾਰ
ਆਜਾ ਯਾਰ ਓ, ਦੇ ਦੀਦਾਰ
ਮੱਕੇ ਗਿਆ ਗੱਲ ਮੁੱਕਦੀ ਨਾਹੀ
ਭਾਵੇਂ ਸੌ ਸੌ ਜ਼ੁੱਮੇ ਪੜ੍ਹ ਆਈਏ
ਊ ਭਾਵੇ ਸੌ ਸੌ ਜ਼ੁੱਮੇ ਪੜ੍ਹ ਆਈਏ
ਗੰਗਾ ਗਿਆ ਗੱਲ ਮੁੱਕਦੀ ਨਾਹੀ
ਭਾਵੇਂ ਸੌ ਸੌ ਗੋਤੇ ਲਾਈਏ
ਊ ਭਾਵੇ ਸੌ ਸੌ ਗੋਤੇ ਲਾਈਏ
ਗਯਾ ਗਿਆ ਗੱਲ ਮੁੱਕਦੀ ਨਾਹੀ
ਭਾਵੇ ਸੌ ਸੌ ਪੰਧ ਪਾੜ੍ਹੀਏ
ਊ ਭਾਵੇਂ ਸੌ ਸੌ ਪੰਧ ਪਾੜ੍ਹੀਏ
ਬੁੱਲੇ ਸ਼ਾਹ ਗੱਲ ਤਾਈਓਂ ਮੁੱਕਦੀ ਓਏ
ਬੁੱਲੇ ਸ਼ਾਹ ਗੱਲ ਤਾਈਓਂ ਮੁੱਕਦੀ
ਜੇ ਮੈਂ ਨੂੰ ਦਿਲੋਂ ਗਵਾਈਏ
ਆਜਾ ਯਾਰ.. ਦੇ ਦੀਦਾਰ
ਆਜਾ ਯਾਰ ਓ.. ਦੇ ਦੀਦਾਰ
ਸਿਰ ਤੇ ਟੋਪੀ ਤੇ ਨੀਯਤ ਖੋਟੀ
ਲੈਣਾ ਕੀ ਟੋਪੀ ਸਿਰ ਧਰ ਕੇ
ਊ.. ਲੈਣਾ ਕੀ ਟੋਪੀ ਸਿਰ ਧਰ ਕੇ
ਚਿਲ੍ਹੇ ਕੀਤੇ ਪਰ ਰੱਬ ਨਾ ਮਿਲਿਆ
ਲੈਣਾ ਕੀ ਚਿਲਆ ਵਿੱਚ ਵੜ ਕੇ
ਊ ਲੈਣਾ ਕੀ ਚਿਲਆ ਵਿੱਚ ਵੜ ਕੇ
ਤਸਬੀ ਫੇਰੀ ਪਰ ਦਿਲ ਨਾ ਫਿਰਯਾ
ਲੈਣਾ ਕੀ ਤਸਬੀ ਹੱਥ ਫੜ ਕੇ
ਊ..ਲੈਣ ਕੀ ਤਸਬੀ ਹੱਥ ਫੜ ਕੇ
ਬੁਲਯਾ ਜਾਗ ਬਿਨਾਂ ਦੁੱਧ ਨਹੀ ਜੰਮਦਾ ਓਏ
ਜਾਗ ਬਿਨਾਂ ਦੁੱਧ ਨਹੀ ਜੰਮਦਾ
ਭਾਵੇਂ ਲਾਲ ਹੋਵੇ ਕੜ ਕੜ ਕੇ
ਆਜਾ ਯਾਰ.. ਦੇ ਦੀਦਾਰ ਓਏ
ਆਜਾ ਯਾਰ ਓ.. ਦੇ ਦੀਦਾਰ
ਅੱਲਾਹ ਹੂ ਅੱਲਾਹ ਹੂ ਅੱਲਾਹ ਅੱਲਾਹ ਹੂ ਅੱਲਾਹ
ਅੱਲਾਹ ਹੂ ਅੱਲਾਹ ਹੂ ਅੱਲਾਹ ਅੱਲਾਹ ਹੂ ਅੱਲਾਹ
ਅੱਲਾਹ ਹੂ ਅੱਲਾਹ ਹੂ ਅੱਲਾਹ ਅੱਲਾਹ ਹੂ ਅੱਲਾਹ
ਅੱਲਾਹ ਹੂ ਅੱਲਾਹ ਹੂ ਅੱਲਾਹ ਅੱਲਾਹ ਹੂ ਅੱਲਾਹ