Satguru Nanak Aja
ਓ ਆ ਆ
ਸਤਿਗੁਰ ਨਾਨਕ ਆਜਾ
ਸਤਿਗੁਰ ਨਾਨਕ ਆਜਾ
ਸੰਗਤ ਪਈ ਪੁਕਾਰਦੀ
ਤੇਰੇ ਹੱਥ ਵਿਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ,ਸਾਰੇ ਸੰਸਾਰ ਦੀ
ਜੇਲਾ ਵਿਚ ਜਾਕੇ ਦੁਖੀਆਂ ਦਾ ਤੂ ਦੁਖ ਨਿਵਾਰਿਆ ,ਦੁਖ ਨਿਵਾਰਿਆ
ਤੂੰ ਕਰਮ ਕਮਾਇਆ ਐਸਾ ਦੁਬਿਆਂ ਨੂ ਤਾਰਿਆਂ ,ਦੁਬਿਆਂ ਨੂ ਤਾਰਿਆਂ
ਆਕੜ ਭਨੀ ਦਾਤਾ,ਤੂ ਆਕੜ ਭਨੀ ਦਾਤਾ ਬਾਬਰ ਸਰਕਾਰ ਦੀ
ਤੇਰੇ ਹੱਥ ਵਿਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ,ਸਾਰੇ ਸੰਸਾਰ ਦੀ
ਪਰਬਤ ਨੂ ਪੰਜਾ ਲਾਕੇ ਤੂ ਰੀਝ ਦਾ ਜੱਗ ਤਾਰਿਆ,ਰੀਝ ਦਾ ਜਗ ਤਾਰਿਆ
ਵੱਲੀਆਂ ਤੇ ਵਲ ਛਲ ਕੱਢ ਕੇ ਤੂ ਰਾਹੇ ਪਾ ਲਿਯਾ,ਰਾਹੇ ਪਾ ਲਿਯਾ
ਤੇਰੀ ਬਾਣੀ ਦੇ ਵਿਚ ਬਾਬਾ
ਬਾਣੀ ਦੇ ਵਿਚ ਬਾਬਾ ਹਰ ਬਾਤ ਵਿਚਾਰ ਜੀ
ਤੇਰੇ ਹੱਥ ਵਿਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ,ਸਾਰੇ ਸੰਸਾਰ ਦੀ
ਓ ਪੰਜਾ ਤੇ ਨਨਕਾਣਾ ਨਜ਼ਰਾ ਤੋ ਦੂਰ ਨੇ,ਨਜ਼ਰਾ ਤੋ ਦੂਰ ਨੇ
ਓ ਪੰਜਾ ਤੇ ਨਨਕਾਣਾ ਨਜ਼ਰਾ ਤੋ ਦੂਰ ਨੇ,ਨਜ਼ਰਾ ਤੋ ਦੂਰ ਨੇ
ਤੇਰੀ ਦੀਦ ਦੀ ਖਾਤਰ ਬਾਬਾ ਅੱਖੀਆਂ ਮਜਬੂਰ ਨੇ,ਅੱਖੀਆਂ ਮਜਬੂਰ ਨੇ
ਯਮਲੇ ਜੱਟ ਦੀ ਤੂੰਬੀ ਯਮਲੇ ਜੱਟ ਦੀ ਤੂੰਬੀ
ਤੈਨੂੰ ਵਾਜਾ ਮਾਰ ਦੀ
ਤੇਰੇ ਹੱਥ ਵਿਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ,ਸਾਰੇ ਸੰਸਾਰ ਦੀ
ਸਤਿਗੁਰ ਨਾਨਕ ਆਜਾ ਦੁਨੀਆਂ ਨੂੰ ਦੀਦ ਦਿਖਾਜਾ ਸੰਗਤ ਪਈ ਪੁਕਾਰਦੀ
ਤੇਰੇ ਹੱਥ ਵਿਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ,ਸਾਰੇ ਸੰਸਾਰ ਦੀ