Tera Fikar

INDA BAINS, NACHHATAR BAL

ਅੱਖਾਂ ਓਹਲੇ ਹੋ ਜਾਏ ਤੇ
ਸਾਹ ਰੁਕ ਜਾਂਦੇ ਨੇ
ਤੇਰੇ ਬਾਜੋ ਦੁਨੀਆਂ ਦੇ
ਸਬ ਚਾਹ ਮੁੱਕ ਜਾਂਦੇ ਨੇ
ਤੇਰੇ ਬਾਜੋ ਦੁਨੀਆਂ ਦੇ
ਚਾਹ ਮੁੱਕ ਜਾਂਦੇ ਨੇ
ਸੁਪਨੇ ਵਿਚ ਵੀ ਝਲ ਨਾਂ ਹੋਵੇ
ਤੇਰੇ ਹਿਜਰ ਸੋਹਣੀਏ ਨੀ
ਆਖ਼ਿਰੀ ਸਾਹਾਂ ਤਕ ਜਾਉ
ਤੇਰਾ ਫਿਕਰ ਸੋਹਣੀਏ ਨੀ
ਆਖ਼ਿਰੀ ਸਾਹਾਂ ਤਕ ਜਾਉ
ਤੇਰਾ ਫਿਕਰ ਸੋਹਣੀਏ ਨੀ
ਤੇਰਾ ਫਿਕਰ ਸੋਹਣੀਏ ਨੀ
ਸੱਚੀ ਨੀ ਤੇਰਾ ਫਿਕਰ ਸੋਹਣੀਏ ਨੀ
ਹੋ ਹੋ ਹੋ

ਬਿਨਾਂ ਹੁੰਗਾਰੇ ਬੁੱਝ ਲੈਂਦਾ ਹਾਂ
ਇਸ਼ਕ ਤੇਰੇ ਦੀਆਂ ਬਾਤਾਂ ਨੂੰ
ਮਿੱਠੇ ਕਰਤੇ ਦਿਨ ਤੂੰ ਮੇਰੇ
ਰੋਸ਼ਨ ਕਰਤਾ ਰਾਤਾਂ ਨੂੰ
ਹਾਂ ਬਿਨਾਂ ਹੁੰਗਾਰੇ ਬੁੱਝ ਲੈਂਦਾ ਹਾਂ
ਇਸ਼ਕ ਤੇਰੇ ਦੀਆਂ ਬਾਤਾਂ ਨੂੰ
ਮਿੱਠੇ ਕਰਤੇ ਦਿਨ ਤੂੰ ਮੇਰੇ
ਰੋਸ਼ਨ ਕਰਤਾ ਰਾਤਾਂ ਨੂੰ
ਹਰ ਏਕ ਸਾਹ ਦੇ ਨਾਲ ਕਰਾਂ
ਤੇਰਾ ਜ਼ਿਕਰ ਸੋਹਣੀਏ ਨੀ
ਆਖ਼ਿਰੀ ਸਾਹਾਂ ਤਕ ਜਾਉ
ਤੇਰਾ ਫਿਕਰ ਸੋਹਣੀਏ ਨੀ
ਆਖ਼ਿਰੀ ਸਾਹਾਂ ਤਕ ਜਾਉ
ਤੇਰਾ ਫਿਕਰ ਸੋਹਣੀਏ ਨੀ
ਤੇਰਾ ਫਿਕਰ ਸੋਹਣੀਏ ਨੀ
ਸੱਚੀ ਨੀ ਤੇਰਾ ਫਿਕਰ ਸੋਹਣੀਏ ਨੀ
ਹੋ ਹੋ ਹੋ ਹੋ ਹੋ

ਹੱਸ ਹੱਸ ਕੇ ਮੈਂ ਜਰ ਲੈਂਦਾ ਹਾਂ
ਤੇਰਿਆਂ ਰੁਸਵਾਈਆਂ ਨੂੰ
ਜਿਓੰਦੇ ਜੀ ਬਾਲ ਸਹਿ ਨਹੀਂ ਸਕਦਾ
ਤੇਰਿਆਂ ਜੁਦਾਈਆਂ ਨੂੰ
ਹਾਂ ਹੱਸ ਹੱਸ ਕੇ ਮੈਂ ਜਰ ਲੈਂਦਾ ਹਾਂ
ਤੇਰਿਆਂ ਰੁਸਵਾਈਆਂ ਨੂੰ
ਜਿਓੰਦੇ ਜੀ ਏਦਾਂ ਸਹਿ ਨਹੀਂ ਸਕਦਾ
ਤੇਰਿਆਂ ਜੁਦਾਈਆਂ ਨੂੰ
ਸਾਰਾ ਜਗ ਸਾਡੇ ਪਿਆਰ ਦਾ ਵੇਖੁ
ਸਿਖਰ ਸੋਹਣੀਏ ਨੀ
ਆਖ਼ਿਰੀ ਸਾਹਾਂ ਤਕ ਜਾਉ
ਤੇਰਾ ਫਿਕਰ ਸੋਹਣੀਏ ਨੀ
ਆਖ਼ਿਰੀ ਸਾਹਾਂ ਤਕ ਜਾਉ
ਤੇਰਾ ਫਿਕਰ ਸੋਹਣੀਏ ਨੀ
ਤੇਰਾ ਫਿਕਰ ਸੋਹਣੀਏ ਨੀ
ਹਾਏ ਨੀ ਤੇਰਾ ਫਿਕਰ ਸੋਹਣੀਏ ਨੀ
ਤੇਰਾ ਫਿਕਰ ਸੋਹਣੀਏ ਨੀ
ਸੱਚੀ ਨੀ ਤੇਰਾ ਫਿਕਰ ਸੋਹਣੀਏ ਨੀ

Trivia about the song Tera Fikar by Nachhatar Gill

Who composed the song “Tera Fikar” by Nachhatar Gill?
The song “Tera Fikar” by Nachhatar Gill was composed by INDA BAINS, NACHHATAR BAL.

Most popular songs of Nachhatar Gill

Other artists of Film score