Vaade Daave
ਵਾਅਦੇ ਦਾਅਵੇ ਗੱਲਾਂ ਸਭ
ਦਿਲ ਚੋਂ ਭੁਲਾਇਆਂ ਕਯੋਂ ?
ਤੋੜ ਹੀ ਜੇ ਦੇਣੀਆਂ ਸੀ
ਸੋਹਾਂ ਤੂ ਖ਼ਵਾਈਆਂ ਕਯੋਂ ?
ਫੇਰ ਹੀ ਜੇ ਲੈਣੀਆਂ ਸੀ
ਅੱਖੀਆਂ ਮਿਲਾਈਆਂ ਕਯੋਂ ?
ਪੌਣੀਯਨ ਸੀ ਦੂਰੀਆਂ
ਨਜਦੀਕੀਆਂ ਵਧਾਈਆਂ ਕਯੋਂ ?
ਕਾਹਤੋਂ ਥੰਮਿਆ ਸੀ ਹੱਥ ਮੈਨੂੰ
ਸੁਪਨਾ ਵਿਖਾਇਆ ਕਯੋਂ ?
ਛਡ ਜੇ ਤੂੰ ਦੇਣਾ ਸੀ
ਆਪਣਾ ਬਣਾਇਆ ਕਯੋਂ ?
ਛਡ ਜੇ ਤੂੰ ਦੇਣਾ ਸੀ
ਆਪਣਾ ਬਣਾਇਆ ਕਯੋਂ ?
ਹਾਏ ਆਪਣਾ ਬਣਾਇਆ ਕਯੋਂ?
ਤੇਰੇ ਬਾਜੋਂ ਜੀਣਾ ਕਾਹਦਾ
ਮਰ ਮਰ ਜੀਣਾ ਏ
ਤੇਰੀਆਂ ਜੁਦਾਈਆਂ ਵਾਲਾ
ਜਹਿਰ ਅਸੀ ਪੀਣਾ ਏ
ਪਿਆਰ ਸਾਨੂੰ ਤੂ ਸਿਖਾ ਕੇ ਫਿਰ
ਆਪ ਤੂ ਭੁਲਾਇਆ ਕਯੋਂ ?
ਛਡ ਜੇ ਤੂੰ ਦੇਣਾ ਸੀ
ਆਪਣਾ ਬਣਾਇਆ ਕਯੋਂ ?
ਛਡ ਜੇ ਤੂੰ ਦੇਣਾ ਸੀ
ਆਪਣਾ ਬਣਾਇਆ ਕਯੋਂ ?
ਹਾਏ ਆਪਣਾ ਬਣਾਇਆ ਕਯੋਂ?
ਪੱਥਰਾਂ ਤੌਂ ਰਖ ਲਈ ਸੀ
ਆਸ ਮੈਂ ਪਿਆਰਾਂ ਦੀ
ਕੌਡੀਆਂ ਦੇ ਵਿਚ ਰੁਲੀ
ਜ਼ਿੰਦਗੀ ਹਜ਼ਾਰਾਂ ਦੀ
ਦੀਪ ਆਸਾਂ ਦਾ ਜਗਾ ਕੇ ਫਿਰ
ਆਪ ਹੀ ਬੁਝਾਇਆ ਕਯੋਂ ?
ਛਡ ਜੇ ਤੂੰ ਦੇਣਾ ਸੀ
ਆਪਣਾ ਬਣਾਇਆ ਕਯੋਂ ?
ਛਡ ਜੇ ਤੂੰ ਦੇਣਾ ਸੀ
ਆਪਣਾ ਬਣਾਇਆ ਕਯੋਂ ?
ਹਾਏ ਆਪਣਾ ਬਣਾਇਆ ਕਯੋਂ?
ਪਿਆਰ ਦੇ ਜੋ ਫੁਲ ਖਿਡੇ ਅੱਜ ਮੁਰਝਾਏ ਨੇ
ਚੰਦਰੇ Sarai ਦੇ ਰੋਣੇ ਪੱਲੇ ਪਾਏ ਨੇ
ਮੈਨੂੰ ਦਿਲ ਚ ਵਾਸਾ ਕੇ ਫਿਰ
ਪੈਰਾਂ ਚ ਰੁਲਾਇਆ ਕਯੋਂ ?
ਛਡ ਜੇ ਤੂੰ ਦੇਣਾ ਸੀ
ਆਪਣਾ ਬਣਾਇਆ ਕਯੋਂ ?
ਛਡ ਜੇ ਤੂੰ ਦੇਣਾ ਸੀ
ਆਪਣਾ ਬਣਾਇਆ ਕਯੋਂ ?
ਹਾਏ ਆਪਣਾ ਬਣਾਇਆ ਕਯੋਂ?