Munda Sakhiyo Ni

Jeevay Punjab, Nawab Khan

ਉਹ ਤਾਂ ਹਰਪਾ ਚ ਇਸ਼ਕ਼ ਉਤਾਰਦਾ
ਉਹ ਤਾਂ ਸੁੱਖਾ ਨੈਨੀ ਸਿਨੇਆ ਨੂੰ ਠਾਰਦਾ
ਉਹ ਤਾਂ ਕਣੀਆਂ ਚ ਉਡਦੀ ਕੋਈ ਗੰਦ ਵਰਗਾ ਨੀ ਮੁੰਡਾ
ਹਾਏ ਨੀ ਮੁੰਡਾ ਸਖੀਯੋ ਨੀ ਲੌਂਗਾਂ ਦੀ ਸੁਗੰਧ ਵਰਗਾ
ਮੁੰਡਾ ਸਖੀਯੋ ਨੀ ਲੌਂਗਾਂ ਦੀ ਸੁਗੰਧ ਵਰਗਾ

ਪੜੇ ਉੱਚੀ ਉੱਚੀ ਉਹ ਵਾਰਿਸ ਦੀ ਹੀਰ ਨੀ
ਨਿਰਾ ਤੱਕਣੀ ਤੋਂ ਉਹ ਜਾਪਦਾ ਫ਼ਕੀਰ ਨੀ
ਮੈਨੂੰ ਹੱਜ ਵੱਲ ਜਾਂਦੇ ਕੋਈ ਪਲ ਵਰਗਾ ਨੀ ਮੁੰਡਾ
ਹਾਏ ਨੀ ਮੁੰਡਾ ਸਖੀਯੋ ਨੀ ਲੌਂਗਾਂ ਦੀ ਸੁਗੰਧ ਵਰਗਾ
ਨੀ ਮੁੰਡਾ ਸਖੀਯੋ ਨੀ ਲੌਂਗਾਂ ਦੀ ਸੁਗੰਧ ਵਰਗਾ

ਉਹ ਤਾਂ ਜਾਪਦਾ ਸੁਹਾਬਣਾ ਦਾ ਮੇਲ ਨੀ
ਨੂਰ ਮੁਖ ਤੇ ਬੁੱਲ੍ਹਾ ਤੇ ਤ੍ਰੇਲ ਨੀ
ਨਸ਼ਾ ਨੇਤਰਾ ਚ ਬਦਾਮਾਂ ਦੇ ਢੰਗ ਵਰਗਾ ਨੀ ਮੁੰਡਾ
ਹਾਏ ਨੀ ਮੁੰਡਾ ਸਖੀਯੋ ਨੀ ਲੌਂਗਾਂ ਦੀ ਸੁਗੰਧ ਵਰਗਾ
ਨੀ ਮੁੰਡਾ ਸਖੀਯੋ ਨੀ ਲੌਂਗਾਂ ਦੀ ਸੁਗੰਧ ਵਰਗਾ

ਉਹ ਤਾਂ ਬੁਝਦਾ ਖ਼ਾਮੋਸ਼ੀਆਂ ਤੋਂ ਬਾਤ ਨੀ
ਓਹਦਾ ਇਸ਼ਕ ਹੀ ਮਜਹਬ ਜਾਤ ਨੀ
ਮੈਨੂੰ ਵਸਲਾ ਦੀ ਪੂਣੀਆਂ ਦੇ ਤੰਦ ਵਰਗਾ ਨੀ ਮੁੰਡਾ
ਹਾਏ ਨੀ ਮੁੰਡਾ ਸਖੀਯੋ ਨੀ ਲੌਂਗਾਂ ਦੀ ਸੁਗੰਧ ਵਰਗਾ
ਨੀ ਮੁੰਡਾ ਸਖੀਯੋ ਨੀ ਲੌਂਗਾਂ ਦੀ ਸੁਗੰਧ ਵਰਗਾ

Trivia about the song Munda Sakhiyo Ni by Noor Chahal

When was the song “Munda Sakhiyo Ni” released by Noor Chahal?
The song Munda Sakhiyo Ni was released in 2021, on the album “Munda Sakhiyo Ni”.
Who composed the song “Munda Sakhiyo Ni” by Noor Chahal?
The song “Munda Sakhiyo Ni” by Noor Chahal was composed by Jeevay Punjab, Nawab Khan.

Most popular songs of Noor Chahal

Other artists of Indian pop music