Rose Bud

Tarsem Jassar

ਮੈਂ ਕਲੀ ਗੁਲਾਬ ਜਿਹੀ
ਜੱਟਾ ਕਲੀਆਂ ਸੁਨਣ ਦਾ ਸ਼ੋਂਕੀ ਆ
ਮੈਂ ਕਲੀ ਗੁਲਾਬ ਜਿਹੀ
ਤੇ ਓ ਕਲੀਆਂ ਸੁਨਣ ਦਾ ਸ਼ੋਂਕੀ ਆ

ਤੂੰ ਬਾਰਬੀ ਡੌਲ ਜਿਹੀ
ਉਹ ਠੇਠ ਜੇ ਪੇਂਡੂ ਜੱਟ ਜੇਹਾ
ਜਿਹੜੀ ਤੰਗ ਵੀ ਕਰਦੀ ਜੱਚਦੀ ਵੀ ਉਹ
ਮੱਥੇ ਵਾਲੀ ਲੱਟ ਜੇਹਾ

ਤੂੰ ਬਾਰਬੀ ਡੌਲ ਜਿਹੀ
ਉਹ ਠੇਠ ਜੇ ਪੇਂਡੂ ਜੱਟ ਜੇਹਾ
ਜਿਹੜੀ ਤੰਗ ਵੀ ਕਰਦੀ ਜੱਚਦੀ ਵੀ ਉਹ
ਮੱਥੇ ਵਾਲੀ ਲੱਟ ਜੇਹਾ

ਇਸ਼ਕ ਚ ਮਾਸ ਖਵਾ ਦੁਗਾ
ਕਿਸੇ ਮਹੀਵਾਲ ਦੇ ਪੱਟ ਜੇਹਾ
ਕੱਲਾ ਰਹਿਣਾ ਨਾ ਓਹਨੂੰ ਸੂਟ ਕਰੇ
ਓਹਦੇ ਨਾਲ ਯਾਰਾਂ ਦੀ ਚੌਂਕੀ ਆ

ਮੈਂ ਕਲੀ ਗੁਲਾਬ ਜਿਹੀ
ਜੱਟਾ ਕਲੀਆਂ ਸੁਨਣ ਦਾ ਸ਼ੋਂਕੀ ਆ
ਮੈਂ ਕਲੀ ਗੁਲਾਬ ਜਿਹੀ
ਤੇ ਓ ਕਲੀਆਂ ਸੁਨਣ ਦਾ ਸ਼ੋਂਕੀ ਆ

ਮੇਰੇ ਚਾਅ ਓਹਦੇ ਨਾਲ
ਓਹਦੇ ਸਾਹਾਂ ਵਿਚ ਮੈਂ
ਵਾਰੇ ਜਾਵਾਂ ਓਹਨੂੰ ਚਾਹਵਾਂ
ਹੋਵੇ ਬਾਹਾਂ ਵਿਚ ਮੈਂ

ਥੋੜਾ ਰੁਡ ਏ ਰਾਵ ਜੇਹਾ ਮੂਡ ਏ
ਕਿੱਥੇ ਲੱਭਦੇ ਓਹਦੇ ਜਿਹੇ
ਮੈਂ ਗਾਨੀ ਵਰਗਾ ਹਿੱਕ ਨਾਲ ਰੱਖਿਆ
ਕੈਂਠੇ ਜੱਚਦੇ ਓਹਦੇ ਨੇ

ਓਹਨੂੰ ਕਾਲਾ ਰੰਗ ਪਸੰਦ ਬੜਾ
ਤੂੰ ਤਾਹੀ ਕਾਲਾ ਪਾਉਣੀ ਏ
ਕਿਸੇ ਫੋਕ ਗੀਤ ਦੀ ਤਰਜ ਜੇਹਾ
ਜਿਹਨੂੰ ਸਾਰਾ ਦਿਨ ਤੂੰ ਗਾਉਣੀ ਏ

ਓਹਨੂੰ ਕਾਲਾ ਰੰਗ ਪਸੰਦ ਬੜਾ
ਤੂੰ ਤਾਹੀ ਕਾਲਾ ਪਾਉਣੀ ਏ
ਕਿਸੇ ਫੋਕ ਗੀਤ ਦੀ ਤਰਜ ਜੇਹਾ
ਜਿਹਨੂੰ ਸਾਰਾ ਦਿਨ ਤੂੰ ਗਾਉਣੀ ਏ

ਓਹਦਾ ਪਿੰਡ ਕਹਿੰਦੇ ਜੱਸੜਾਂ ਏ
ਤੇ ਤੇਰਾ ਸੈਕਟਰ ਚੌਂਤੀ ਏ

ਮੈਂ ਕਲੀ ਗੁਲਾਬ ਜਿਹੀ
ਜੱਟਾ ਕਲੀਆਂ ਸੁਨਣ ਦਾ ਸ਼ੋਂਕੀ ਆ
ਮੈਂ ਕਲੀ ਗੁਲਾਬ ਜਿਹੀ
ਤੇ ਓ ਕਲੀਆਂ ਸੁਨਣ ਦਾ ਸ਼ੋਂਕੀ ਆ

Most popular songs of Tarsem Jassar

Other artists of Indian music