Doongiyan Baatan
ਨਜਰਾਂ ਚ ਬੜਾ ਕੁੱਝ ਪੜਨੋ ਪਿਆ ਏ
ਗਹਿਣਾ ਅਜੇ ਇਸ਼ਕੇ ਦਾ ਘੜਨੋ ਪਿਆ ਏ
ਨੇੜੇ ਤੇਰੇ ਮੌਕਾ ਕੀਤੇ ਮਿਲ ਜੇ ਆਉਣ ਦਾ
ਸ਼ਾਮਾਂ ਤੇ ਪਤੰਗਾ ਅਜੇ ਸੜਨੋ ਪਿਆ ਏ
ਇੰਨਾ ਦਿਲੋਂ ਚਾਹਵਾਂ ਰੁਕਦੀਆਂ ਸਾਹਵਾਂ
ਗੱਲ ਹੋਵੇ ਹਾਰ ਤੇਰੀਆਂ ਹੀ ਬਾਹਵਾਂ
ਅਨਮੋਲ ਸੁਗਾਤਾਂ ਨੇ
ਅਜੇ ਤਾਂ ਸ਼ੁਰੂਅਤਾਂ ਨੇ
ਡੂੰਘੀਆਂ ਬਾਤਾਂ ਨੇ
ਅਜੇ ਤਾਂ ਸ਼ੁਰੂਅਤਾਂ ਨੇ
ਡੂੰਘੀਆਂ ਬਾਤਾਂ ਨੇ
ਮੱਖਣਾਂ ਦੇ ਨਾਲ ਪੁੱਤ ਮਾਂ ਨੇ ਪਾਲਿਆ
ਹਿੰਮਤ ਨੀ ਹਾਰੀ ਚਾਹੇ ਫਿਕਰਾਂ ਖਾ ਲਿਆ
ਹੱਥਾਂ ਉੱਤੇ ਤੁਰ ਪਿਆ ਵੌਹਨ ਲਕੀਰਾਂ
ਪੱਥਰਾਂ ਦੇ ਨਾਲ ਤਾਹੀ ਮੱਥਾ ਲਾ ਲਿਆ
ਆ ਰੱਬ ਦੀਆਂ ਦਾਤਾਂ ਨੇ
ਅਜੇ ਤਾਂ ਸ਼ੁਰੂਅਤਾਂ ਨੇ
ਡੂੰਘੀਆਂ ਬਾਤਾਂ ਨੇ
ਅਜੇ ਤਾਂ ਸ਼ੁਰੂਅਤਾਂ ਨੇ
ਡੂੰਘੀਆਂ ਬਾਤਾਂ ਨੇ
ਗਬਰੂ ਦਾ ਦਿਲ ਕੋਹਿਨੂਰ ਜਿਹਾ ਏ
ਮੁਖੜੇ ਤੇ ਵੱਖਰਾ ਸਰੂਰ ਜਿਹਾ ਏ
ਪਾਰੇ ਵਾਂਗੂ ਹੱਡੀ ਰੱਚ ਜਾਣਾ ਏ ਨੀ
ਅਜੇ ਚਾਹੇ ਖੜਾ ਤੈਥੋਂ ਦੂਰ ਜੇਹਾ ਏ
ਦਿਲ ਦੀਆਂ ਗੱਲਾਂ ਜਿਵੇ ਸਾਗਰ ਚ ਛੱਲਾਂ
ਮੂਹੋ ਦਸ ਵੀ ਨਾ ਹੋਵੇ ਤੇਰੀ ਦੂਰੀ ਕਿਵੇਂ ਝੱਲਾਂ
ਘੇਰਿਆ ਆ ਹਾਲਾਤਾਂ ਨੇ
ਅਜੇ ਤਾਂ ਸ਼ੁਰੂਅਤਾਂ ਨੇ
ਡੂੰਘੀਆਂ ਬਾਤਾਂ ਨੇ
ਅਜੇ ਤਾਂ ਸ਼ੁਰੂਅਤਾਂ ਨੇ
ਡੂੰਘੀਆਂ ਬਾਤਾਂ ਨੇ