Tera Bhana Mitha
ਜੱਲ਼ਾਦਾ ਏਨਾ ਬਾਲਣ ਬਾਲ ਤਵੀ ਸੜ ਸੜਕੇ ਹੋ ਜਾਏ ਲਾਲ
ਜੱਲ਼ਾਦਾ ਏਨਾ ਬਾਲਣ ਬਾਲ ਤਵੀ ਸੜ ਸੜਕੇ ਹੋ ਜਾਏ ਲਾਲ
ਮੇਰਾ ਹੋ ਜਾਣਾ ਕੁਰਬਾਨ ਮੇਰੇ ਮਾਲਕ ਨੂੰ ਭਾ ਜਾਵੇ
ਏਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ
ਏਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ
ਸਿੱਖੀ ਦੇ ਬਾਗ਼ ਨੂੰ ਸਿੰਝਕੇ, ਇਹ ਬੂਟੇ ਪਾਲ ਜਾਵਾਂਗਾ
ਜ਼ੁਲਮ ਨੂੰ ਸਾੜ ਦੇਵਣ ਜੋ, ਓਹ ਦੀਵੇ ਬਾਲ ਜਾਵਾਂਗਾ
ਮੇਰੇ ਸੀਨੇ ਵਿਚ ਜੁਨੂਨ ਸਿੱਖੀ ਦਾ, ਬੂਟਾ ਹੋਵੇ ਤੂੰ
ਪਾਵਾਂ ਪਾਣੀ ਦੀ ਥਾਂ ਖੂਨ ਕੇ ਇਹ ਬੂਟਾ ਲਹਿਰਾ ਜਾਵੇ
ਏਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ
ਏਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ
ਜੇ ਤੇਰੇ ਜ਼ੁਲਮ ਦੀ ਹੱਦ ਨਹੀਂ, ਮੇਰਾ ਵੀ ਖੂਬ ਜ੍ਹੁੇਰਾ ਏ
ਇਹ ਸੱਚਾ ਇਸ਼ਕ ਹੈ ਮੇਰਾ, ਓਹ ਰੱਬ ਮਹਿਬੂਬ ਮੇਰਾ ਏ
ਤੂੰ ਭਾਵੇਂ ਚਰਖੜੀਆਂ ਤੇ ਚਾੜ ਗੁਰੂ ਦਾ ਸਿੱਖ ਨਾ ਮੰਨੇ ਹਾਰ
ਭਾਵੇਂ ਲਾਂਪੂ ਲਾਕੇ ਸਾੜ ਕੇ ਸਿੱਖ ਸ਼ਹੀਦੀ ਪਾ ਜਾਵੇ
ਏਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ
ਏਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ
ਓਸ ਮਾਲਕ ਦਾ ਸਿਰ ਮੇਰੇ, ਹਜੇ ਤਾ ਕਰਜ਼ ਬਾਕੀ ਏ
ਹਜ਼ਾਰਾਂ ਵਾਰ ਗਏ ਜਾਨਾਂ ਮੇਰਾ ਵੀ ਫਰਜ਼ ਬਾਕੀ ਏ
ਸਾਨੂੰ ਸਿੱਖੀ ਉੱਤੇ ਮਾਣ ਮੈਂ ਹੋਣਾ ਧਰਮ ਲਈ ਕੁਰਬਾਨ
ਦੇਣੀ ਪੈਂਦੀ ਏ ਫਿਰ ਜਾਨ ਹਨੇਰਾ ਜ਼ੁਲਮ ਦਾ ਛਾਅ ਜਾਵੇ
ਏਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ
ਏਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ
ਏਨੀ ਤੱਤੀ ਕਰ ਦਿਓ ਰੇਤ ਮਜ਼ਾ ਮਰਨੇ ਦਾ ਆ ਜਾਵੇ