Never Mine
ਤੂੰ ਤਾਂ ਮੇਰਾ ਹੋਇਆ ਹੀ ਨਈ ਸੀ
ਹਕ਼ ਚ ਖਲੋਯਾ ਹੀ ਨਈ ਸੀ
ਤੇਰਾ ਪਿਆਰ ਨੀ ਤਸੱਲੀਆਂ ਮਿਲੀਆਂ
ਰੱਜਕੇ ਮਿਲੀਆਂ ਜਦ ਵੀ ਮਿਲੀਆਂ
ਹੱਥਾਂ ਨਾਲ ਹੱਥ ਤਾਂ ਮਿਲ ਗਏ
ਲੇਖਾਂ ਨੂੰ ਕੋਈ ਰਾਹ ਨੀ ਮਿਲਿਆ
ਥਾਂ ਨੀ ਮਿਲਿਆ , ਚਾਹ ਨੀ ਮਿਲਿਆ
ਤੂੰ ਮੇਰਾ ਕਦੇ ਹੋਇਆ ਹੀ ਨਈ ਸੀ
ਮੈਂ ਤਾਂ ਵੇ ਪਿਆਰਾ ਤੇ ਟੁੱਟ ਕੇ
ਬੈਠੀ ਆਂ ਮੁਕ ਕੇ ਹਵਾ ਸੁਣਾਵਾਂ ਕਿਹਨੂੰ
ਦਿਲ ਦੇ ਦਰਿਆਂ ਉਤਰੇ ਅੰਖਾਂ ਦੇ ਰਾਹੀਂ
ਕਿੰਝ ਭਰਾਵਾਂ ਇਹਨੂੰ
ਕੱਠੇ ਭਾਵੇਂ ਸਾਨੂੰ ਹੋ ਗਏ ਕਈ ਸਾਲ ਸੀ
ਨਾਲ ਹੁੰਦੇ ਆ ਵੀ ਹੁੰਦਾ ਨਈ ਤੂੰ ਨਾਲ ਸੀ
ਮੈਂ ਤਾਂ ਲੱਭਦੀ ਰਹੀਂ ਪਿਆਰ ਤੇਰੀ ਨਜ਼ਰਾਂ ਚ
ਤੇਰੀ ਨਜ਼ਰਾਂ ਚ ਹੋਰਾਂ ਦੀ ਹੀ ਭਾਲ ਸੀ
ਲਫ਼ਜ਼ ਏ ਕੌੜੇ ਬਣ ਗਏ ਰਾਹਾਂ ਵਿੱਚ ਰੋਡੇ ਬਣ ਗਏ
ਐਂਨੇ ਕੋਲੋਂ ਠੇਡੇ ਖਾ ਕੇ ਰਾਹਾਂ ਵਿੱਚ ਖਲੋਨਾ ਹੀ ਸੀ
ਤੂੰ ਮੇਰਾ ਕਦੇ ਹੋਇਆ ਹੀ ਨਈ ਸੀ
ਵੇ ਜਾਨ ਵਾਲੇ ਸੱਜਣ ਤਾਂ ਜਾਂਦੇ ਲੱਗਦੇ
ਨਿਭਾਉਣੀ ਹੋਵੇ ਜਿਹਨਾਂ ਉਹ ਨਿਭਾ ਜਾਂਦੇ ਨੇ
ਕਈ ਜਾਂਦੇ ਪਿਆਰ ਆਬਾਦ ਕਰਕੇ
ਕਈ ਤੇਰੇ ਜਿਹੇ ਅੰਦਰੋਂ ਮੁੱਕਾ ਜਾਂਦੇ ਨੇ
ਵੇ ਪਾਏ ਕਦੇ ਫਰਕ ਮੁਕਾਏ ਜਾਂਦੇ ਨਈ
ਉਡਦੇ ਯਕੀਨ ਸਿਵਾਏ ਜਾਂਦੇ ਨਈ
ਜੇਹ ਸੁੱਤੇ ਹੁੰਦੇ ਖੁਲ ਜਾਂਦੀ ਅੰਖ ਸੋਹਣਿਆਂ
ਵੇ ਮਰੇ ਸੋਏ ਸੱਜਣ ਜਗਾਏ ਜਾਂਦੇ ਨਈ
ਵੇ ਕਬਰਾਂ ਚ ਆਇਆ ਨਈ ਕੋਈ ਕਦੇ
ਨਾ ਇਲਮ ਤੋਂ ਬੂਟਾਂ ਤੇ ਲੱਗਣ ਜਿੰਦੇ
ਵੇ ਅੰਖ ਜਿਹੜੀ ਵੇਖ਼ੇ ਸੀ ਖਵਾਬ ਤੇਰੇ
ਓਹਿਯੋ ਵੇ ਰੋਇਆਂ ਵੇ ਟੁੱਟਣ ਲਗੇ
ਮੇਰੇ ਵਾਂਗੂ ਤੂੰ ਵੀ ਤਰਸੇ
ਵਿਛੋੜੇਆਂ ਦੀ ਅੱਗ ਚ ਤੜਪੇ
ਜਾਂਦੀ ਵਾਰੀ ਅੰਖ ਚ ਤੇਰੀ
ਹੰਜੂ ਇਕ ਵੀ ਚੋਯਾ ਨਈ ਸੀ
ਤੂੰ ਮੇਰਾ ਕਦੇ ਹੋਇਆ ਹੀ ਨਈ ਸੀ