Thoughts
ਸਾਨੂੰ ਨੀਂ ਪਤਾ ਸੀ ਬੇਹਿਸਾਬ ਆਉਣਗੇ
ਸੂਹੀ ਸੂਹੀ ਸ਼ਾਮ ਤੇਰੇ ਖਵਾਬ ਆਉਣਗੇ
ਤੇਰੇ ਕੋਲੇ ਆਵਾਂ ਤੇਰਾ ਦਿਲ ਆਖਦੇ
ਥੋਡੀ ਕੋਲੇ ਬੈਠਾ ਜੇੜਾ ਤਿਲ ਆਖਦੇ
ਹੱਥਾਂ ਨਾਲ ਫੜ ਕੇ ਉਤਾਰੇ ਹੋਏ ਆ
ਬਾਲਾਂ ਚ ਬੈਠੇ ਸਿਤਾਰੇ ਹੋਏ ਆ
ਕੱਲਿਆਂ ਦੇ ਔਖੇ ਗੁਜ਼ਾਰੇ ਹੋਏ ਆ
ਤੁਇਯੋੰ ਆ ਜਾਨ ਮੇਰੀ
ਸਾਨੂੰ ਨੀਂ ਪਤਾ ਸੀ ਬੇਹਿਸਾਬ ਆਉਣਗੇ
ਸੂਹੀ ਸੂਹੀ ਸ਼ਾਮ ਤੇਰੇ ਖਵਾਬ ਆਉਣਗੇ
ਤੇਰੇ ਕੋਲੇ ਆਵਾਂ ਤੇਰਾ ਦਿਲ ਆਖਦੇ
ਥੋਡੀ ਕੋਲੇ ਬੈਠਾ ਜੇੜਾ ਤਿਲ ਆਖਦੇ
ਵਿੱਚ ਬੱਦਲਾਂ ਦੇ ਚਨ ਝਾਕਦਾ
ਸੂਰਮਾ ਬਣਾਇਆ ਓਹਨੇ ਰਾਤ ਦਾ
ਮੂਹਰੇ ਮੇਰੇ ਨਜ਼ਰਾਂ ਨੀਂ ਚੱਕਦੀ
ਬੁੱਲਾਂ ਉੱਤੇ ਨਰਮੀ ਆ ਰੱਖਦੀ
ਡੁਬਦੇ ਨੁੰ ਮਿਲਦੇ ਕਿਨਾਰੇ ਹੋਏ ਆ
ਸਾਨੂੰ ਤਾਂ ਤੇਰੇ ਸਹਾਰੇ ਹੋਏ ਆ
ਨਜ਼ਰਾਂ ਦੇ ਕੈਸੇ ਨਜ਼ਾਰੇ ਹੋਏ ਆ
ਤੁਇਯੋੰ ਆ ਜਾਨ ਮੇਰੀ
ਸਾਨੂੰ ਨੀਂ ਪਤਾ ਸੀ ਬੇਹਿਸਾਬ ਆਉਣਗੇ
ਸੂਹੀ ਸੂਹੀ ਸ਼ਾਮ ਤੇਰੇ ਖਵਾਬ ਆਉਣਗੇ
ਤੇਰੇ ਕੋਲੇ ਆਵਾਂ ਤੇਰਾ ਦਿਲ ਆਖਦੇ
ਥੋਡੀ ਕੋਲੇ ਬੈਠਾ ਜੇੜਾ ਤਿਲ ਆਖਦੇ
ਟੁੱਟੀ ਟੁੱਟੀ ਵੰਗ ਕੋਈ ਆਮ ਚੀਜ਼ ਨਾ
ਰੱਖਿਆ ਲੁਕੋਕੇ ਕੱਚ ਵੇਖਾਂ ਰੀਝ ਨਾ
ਖਵਾਬ ਸਾਡੇ ਸਦਾ ਜਿਥੇ ਰਹਿਣ ਟਹਿਲ ਦੇ
ਅੱਖਾਂ ਦਰਵਾਜੇ ਕੁੜੇ ਕਿਸੇ ਮੇਲ ਦੇ
ਪੰਨਿਆਂ ਤੇ ਲਿਖ ਕੇ ਸਵਾਰੇ ਹੋਏ ਆ
Gifty ਨੇਂ ਗੀਤ ਉਤਾਰੇ ਹੋਏ ਆ
ਚਾਹਵਾਂ ਦੇ ਪਏ ਚੌਬਾਰੇ ਹੋਏ ਆ
ਜੇ ਤੂੰ ਖੜੇ ਤਾਂ ਹਾਂ ਮੇਰੀ
ਸਾਨੂੰ ਨੀਂ ਪਤਾ ਸੀ ਬੇਹਿਸਾਬ ਆਉਣਗੇ
ਸੂਹੀ ਸੂਹੀ ਸ਼ਾਮ ਤੇਰੇ ਖਵਾਬ ਆਉਣਗੇ
ਤੇਰੇ ਕੋਲੇ ਆਵਾਂ ਤੇਰਾ ਦਿਲ ਆਖਦੇ
ਥੋਡੀ ਕੋਲੇ ਬੈਠਾ ਜੇੜਾ ਤਿਲ ਆਖਦੇ
ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਮੈਂ ਜਦੋਂ ਤੇਰੇ ਮੋਢੇ ਉਤੇ ਸਿਰ ਰੱਖਿਆ
ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ