Sooraj
ਸੂਰਜ ਲੁਕ ਜਾਂਦਾ ਐ ਤੈਨੂੰ ਵੇਖ ਕੇ ਬਦਲਾਂ ਚ
ਉਹ ਡਰਦਾ ਓਹਦੀਆਂ ਕਿਰਨਾਂ ਨਾ ਤੇਰੇ ਨੈਣੀ ਚੁੱਬ ਜਾਵਾਂ
ਵਗਦੀਆਂ ਕੰਨਿਆਂ ਥੰਮ ਜਾਂਦੀਆਂ ਇਕ ਦਮ ਸੁੰਨ ਹੋ ਕੇ
ਤੇਰੀ ਤਲੀਆਂ ਨੁੰ ਚੁੰਮ ਰੋੜ ਸੂਲਾਂ ਧਰਤੀ ਵਿਚ ਛੁਪ ਜਾਵਾਂ
ਤੇਰੇ ਸੁਣ ਕੇ ਬੋਲ ਨੀ ਹਵਾ ਵੀ ਦਿਲ ਤੋਂ ਹੱਸਣ ਲੱਗ ਜਾਂਦੀ
ਕੁਦਰਤ ਵੀ ਹੋਕੇ ਮਸਤ ਨੀ ਚਮ ਚਮ ਨੱਚਣ ਲੱਗ ਜਾਂਦੀ
ਜਿਵੇੰ ਜੰਗਲ ਦੇ ਵਿਚ ਖੁਸ਼ ਹੋ ਕੇ ਕੋਈ ਨੱਚੇ ਮੌਰ ਕੁੜੀਏ
ਟਿਕੀ ਰਾਤ ਵਿਚ ਦੇਖੇ ਅੱਖੀਂ ਗੱਲਾਂ ਕਰਦੇ ਮੈਂ
ਤਾਰੇ ਚੰਨ ਤੋਂ ਲੈਣ ਸਲਾਹਾਂ ਕਿੰਜ ਅਸੀਂ ਤੇਰੇ ਨਾਲ ਜੁੜੀਏ
ਤੇਰੇ ਵਰਗੇ ਦੁਨੀਆ ਤੇ ਬੜੇ ਥੋੜੇ ਹੁੰਦੇ ਨੇਂ
ਸੱਚ ਦੱਸਾਂ ਮੈਂ ਤੈਨੂੰ ਤੂੰ ਕੋਈ ਆਮ ਨਹੀਂ ਕੁੜੀਏ
ਸੋਚੀ ਪਾ ਕੇ ਰੱਖਦੇ ਤੇਰਾ ਸੰਗ ਕੇ ਸ਼ਰਮਾਉਣਾ
ਸਮੇਂ ਨੁੰ ਰੱਖਦੇ ਰੋਕ ਤੇਰੇ ਕਦਮਾਂ ਦਾ ਰੁਕ ਜਾਨਾ
ਨਾ ਉਂਗਲ ਨਾਲ ਲਪੇਟ ਕੇ ਲੱਟ ਨੁੰ ਖਿੜ ਖਿੜ ਹੱਸਿਆ ਕਰ
ਤੈਨੂੰ ਹੱਸਦੀ ਦੇਖ ਕੇ ਅੰਬਰ ਨੇਂ ਅੰਬਰਾਂ ਤੋਂ ਗਿਰ ਜਾਨਾ
ਅੰਬਰਾਂ ਤੋਂ ਗਿਰ ਜਾਨਾ
ਗੁੱਸੇ ਵਿਚ ਜਦ ਆ ਕੇ ਤੂੰ ਬੁੱਲਾਂ ਨੁੰ ਚੱਬਦੀ ਐ
ਤੇਰੀ ਘੂਰ ਨੁੰ ਤੱਕ ਕੇ ਜਾਂਦੇ ਤੈਥੋਂ ਗ੍ਰਹਿ ਵੀ ਡਰ ਕੁੜੀਏ
ਤੇਰੇ ਵਰਗੇ ਦੁਨੀਆ ਤੇ ਬੜੇ ਥੋੜੇ ਹੁੰਦੇ ਨੇਂ
ਸੱਚ ਦੱਸਾਂ ਮੈਂ ਤੈਨੂੰ ਤੂੰ ਕੋਈ ਆਮ ਨਹੀਂ ਕੁੜੀਏ
ਹਾ ਹਾ ਹਾ ਹਾ ਹਾ ਹਾ