Dil Mudia Na
ਬਹੁਤ ਆਈਆਂ ਪਤਲੇ ਜਹੇ ਲੱਕ ਵਾਲੀਆਂ
ਬੜੀਆਂ ਹੀ ਤਿੱਖੇ ਤਿੱਖੇ ਨੱਕ ਵਾਲੀਆਂ
ਨਖਰੇ ਦੇ ਮਹਿੰਗੇ ਮਹਿੰਗੇ ਮੁੱਲਾਂ ਵਾਲੀਆਂ
ਗੁੱਤਾਂ ਚ ਗੁਲਾਬੀ ਟੰਗੇ ਫੁੱਲਾਂ ਵਾਲੀਆਂ
ਕਿਸੇ ਦੇ ਨਾਲ ਜੁੜਿਆ ਈ ਨਾ
ਅਸੀਂ ਬੜਾ ਸਮਝਾਇਆ ਪੱਟ ਹੋਣੀਏ
ਤੇਰੇ ਤੋਂ ਦਿਲ ਮੁੜਿਆ ਈ ਨਾ
ਅਸੀਂ ਬੜਾ ਸਮਝਾਇਆ ਪੱਟ ਹੋਣੀਏ
ਤੇਰੇ ਤੋਂ ਦਿਲ ਮੁੜਿਆ ਈ ਨਾ
ਅੱਖੀਆਂ ਚ ਸੁਰਮਾ ਵੀ ਪਾਇਆ ਨਾ ਤੂੰ ਗੋਰੀਏ
ਰੰਗ ਰੂਪ ਬਹੁਤਾ ਵੀ ਸਜਾਇਆ ਨਾ ਤੂੰ ਗੋਰੀਏ
ਗਾਨੀ ਗੁਨੀ ਪਾਈ ਨਾ ਤੂੰ ਲੰਮੀ ਧੌਣ ਵਿਚ ਨੀ
ਲਈ ਜਾਵੇ ਅੱਗ ਤਾਂ ਵੀ ਮਹੀਨੇ ਸੌਣ ਵਿਚ ਨੀ
ਹੁਸਨ ਤੈਨੂੰ ਥੁੜਿਆ ਈ ਨਾ
ਐ ਬਿਨਾਂ ਕਿਤੇਓਂ ਸ਼ੋਰ ਕੁੜੇ
ਤੈਨੂੰ ਚੜ੍ਹੀ ਜਵਾਨੀ ਹੋਰ ਕੁੜੇ
ਤੇਰੇ ਤੇ ਤਾਂ ਐ ਜ਼ਿਆਦੀ ਨੀ
ਓ ਫਿਰ ਮਹਿਫ਼ਿਲ ਕਾਹਦੀ ਨੀ
ਜ਼ਿਕਰ ਤੇਰਾ ਤੁਰਿਆ ਈ ਨਾ
ਤੇਰੇ ਤੋਂ ਦਿਲ ਤੇਰੇ ਤੋਂ ਦਿਲ ਤੇਰੇ ਤੋਂ ਦਿਲ
ਨਸ਼ਾ ਜੇਹਾ ਜਿਹੜਾ ਤੇਰੀ ਦੇਖਣੀ ਚ ਗੋਰੀਏ
ਫਾਇਦਾ ਕਰੂ ਮੈਨੂੰ ਮੇਰੀ ਲੇਖਣੀ ਚ ਗੋਰੀਏ
ਬੈਂਸ ਬੈਂਸ ਜਿਹੜਾ ਆ ਲਿਖਾਰੀ ਨੀ ਸੁਣੀ ਦਾ
ਬਣ ਗਿਆ ਮੋਮ ਤੇਰੀ ਵਾਰੀ ਨੀ ਸੁਣੀ ਦਾ
ਨੀ ਪਹਿਲਾਂ ਕਦੇ ਖੁਰਿਆ ਈ ਨਾ
ਅਸੀਂ ਬੜਾ ਸਮਝਾਇਆ ਪੱਟ ਹੋਣੀਏ
ਤੇਰੇ ਤੋਂ ਦਿਲ ਮੁੜਿਆ ਈ ਨਾ
ਅਸੀਂ ਬੜਾ ਸਮਝਾਇਆ ਪੱਟ ਹੋਣੀਏ
ਤੇਰੇ ਤੋਂ ਦਿਲ ਮੁੜਿਆ ਈ ਨਾ