Theme Song
ਮੁੱਦਤਾਂ ਬਾਦ ਸੀ ਹੋਈਆਂ
ਨਸੀਬ ਖੁਸ਼ੀਆਂ ਆਂ
ਏਡੀ ਛੇਤੀ ਕ੍ਯੂਂ ਦਰਦ ਨੇ ਟੁੱਕਣਾ ਸੀ
ਇਹਦੇ ਨਾਲੋਂ ਹਨੇਰ ਸੀ ਚੰਗਾ..ਹਾਂ
ਚੰਨ ਬਦਲਾਂ ਓਹਲੇ ਜੇ ਲੁੱਕਣਾ ਸੀ
ਧੁਪਾਂ ਭਿਜੀਆਂ ਸਾਡੇ ਪਿਆਸਿਆਂ ਤੇ
ਛੰਨਾ ਪਾਣੀ ਦਾ ਹਥੌਂ ਕ੍ਯੂਂ ਛੁੱਟਣਾ ਸੀ
ਤੇਰੇ ਹੁੰਦਿਆਂ -ਸਹੁੰਦਿਆ ਢਾਡੀਆਂ ਵੇ
ਬਾਗ ਚਾਵਾਂ ਦਾ ਏਦਾਂ ਨਹੀਓ ਸੁਖਣਾ ਸੀ
ਰੁੱਗ ਭਰ ਕੇ ਆਂਧਰਾਂ ਕੱਢ ਲਈਆਂ
ਭਰ ਕੇ ਆਂਧਰਾਂ ਕੱਢ ਲਈਆਂ
ਰੁੱਗ ਭਰ ਕੇ ਆਂਧਰਾਂ ਕੱਢ ਲਈਆਂ
ਬੂਟਾ ਲਾਯਾ ਹੀ ਕ੍ਯੋਂ ਜੇ ਪੁੱਟਣਾ ਸੀ
ਰੋਣਾ ਪੈ ਗਿਆ ਸਾਨੂ ਹੱਸਦਿਆਂ ਨੂੰ ਹਾਂ
ਕੀਹਦੀ ਨਜ਼ਰ ਲੱਗੀ ਸਾਨੂ ਵਸਦਿਆਂ ਨੂੰ ਹਾਂ
ਰੱਬ ਵੰਡਿਆ ਧਰਮ ਦੇ ਨਾਮ ਤੇ
ਕੋਯੀ ਵਾਹਿਗੁਰ , ਅੱਲਾਹ ਕੋਈ ਰਾਮ ਤੇ
ਜਹਿਰਾਂ ਖੁਲਗੀਆਂ ਵਿਚ ਅਵਾਮ ਸਾਰੇ
ਕਿਹਦੇ ਰੰਗਾਂ ਚ ਗਾਏ ਇਨਸਾਨ ਰੰਗੇ
ਜਹਿਰਾਂ ਖੁਲਗੀਆਂ ਵਿਚ ਅਵਾਮ ਸਾਰੇ
ਕਿਹਦੇ ਰੰਗਾਂ ਚ ਗਾਏ ਇਨਸਾਨ ਰੰਗੇ
ਘਰਾਂ ਵਾਲਿਆਂ ਦੇ ਪੱਤੇ
ਨਾਮ ਬਦਲੇ ਹੈ
ਕੈਸੀ ਹਵਾ ਚਾਲੀ ਕੇ
ਈਮਾਨ ਬਦਲੇ ਹੈ
ਲੱਗੀ ਜਿਹਨਾ ਤੇ ਮੋਹਰ ਬਦਨਾਮੀਆਂ ਦੀ
ਲੁੱਟ ਪੁੱਟ ਕੇ ਕਿੱਦਰ ਨੂੰ ਜਾਂ ਪਤਾਂ
ਅੱਜ ਚੁੰਨੀਆਂ ਲੱਥੀਆਂ ਸਿਰਾਂ ਉੱਤੋਂ
ਅੱਖਾਂ ਸਾਮਨੇ ਹੋਇਆਂ ਨੀਲਾਮ ਪਤਾਂ
ਬਣੇ ਰਾਖੇ ਸੀ ਜਿਹੜੇ ਇਥੇ ਇਜਤਾਂ ਦੇ
ਰਾਖੇ ਸੀ ਜਿਹੜੇ ਇਥੇ ਇਜਤਾਂ ਦੇ
ਬਣੇ ਰਾਖੇ ਸੀ ਜਿਹੜੇ ਇਥੇ ਇਜਤਾਂ ਦੇ
ਓਹਨਾ ਲੁੱਟੀਆਂ ਅੱਜ ਸ਼ੇਰ-ਆਮ ਪਤਾਂ
ਓ ਓ ਓ ਓ