Chunni

Bachan Bedil

ਮੈਨੂ ਜਿਸਨੇ ਰੱਬ ਤੋਂ ਮੰਗੇਯਾ ਸੀ
ਓ ਮੇਰੀ ਮਾਂ ਦੀ ਚੁੰਨੀ ਸੀ
ਜਿਹਦੀ ਛਾ ਵਿਚ ਬਚਪਨ ਲੰਗੇਯਾ ਸੀ
ਓ ਮੇਰੀ ਮਾਂ ਦੀ ਚੁੰਨੀ ਸੀ
ਉਸੇ ਚੁੰਨੀ ਓਹਲੇ ਹੋ ਕੇ ਮਯਾ
ਨਿਤ ਮੈਨੂ ਝਾਟਾ ਕਰਦੀ ਸੀ
ਵਿਹੜੇ ਵਿਚ ਉਗਏ ਬੂਟੇ ਤੇ
ਮਮਤਾ ਬਰਸਤਾ ਕਰਦੀ ਸੀ
ਬਾਹੀ ਤੇ ਝੁਲਾ ਟਾਂਗੇਯਾ ਸੀ
ਓ ਮੇਰੀ ਮਾਂ ਦੀ ਚੁੰਨੀ ਸੀ
ਮੈਨੂ ਜਿਸਨੇ ਰੱਬ ਤੋਂ ਮਾਂਗਯਾ ਸੀ
ਓ ਮੇਰੀ ਮਾਂ ਦੀ ਚੁੰਨੀ ਸੀ
ਜਿਹਦੀ ਛਾ ਵਿਚ ਬਚਪਨ ਲੰਗੇਯਾ ਸੀ
ਓ ਮੇਰੀ ਮਾਂ ਦੀ ਚੁੰਨੀ ਸੀ

ਉਸ ਚੁੰਨੀ ਦੇ ਨਾਲ ਅਮੜੀ ਨੇ
ਮੈਨੂ ਬੰਨੀ ਪਗ ਸਿਖਾਈ ਸੀ
ਅੱਖ ਦੁਖਣੀ ਨਿਘਿਯਾ ਫੂਕਾ ਦੀ
ਉਸ ਚੁੰਨੀ ਵਿਚ ਦਬਾਈ ਸੀ
ਉਸ ਚੁੰਨੀ ਨੇ ਮੇਰੇ ਮਤੇ ਨੂ
ਕਦੇ ਅਔਣ ਪਸੀਨਾ ਨਾ ਦਿਤਾ
ਜੇ ਆ ਜਾਣਾ ਉਸ ਚੁੰਨੀ ਨੇ
ਕਦੇ ਚੌਣ ਪਸੀਨਾ ਨਾ ਦਿੱਤਾ
ਕਦੇ ਜਿਸਦੇ ਓਹਲੇ ਸੰਗੇਯਾ ਸੀ
ਓ ਮੇਰੀ ਮਾਂ ਦੀ ਚੁੰਨੀ ਸੀ
ਮੈਨੂ ਜਿਸਨੇ ਰੱਬ ਤੋਂ ਮੰਗੇਯਾ ਸੀ
ਓ ਮੇਰੀ ਮਾਂ ਦੀ ਚੁੰਨੀ ਸੀ
ਜਿਹਦੀ ਛਾ ਵਿਚ ਬਚਪਨ ਲੰਗੇਯਾ ਸੀ
ਓ ਮੇਰੀ ਮਾਂ ਦੀ ਚੁੰਨੀ ਸੀ

ਉਸ ਚੁੰਨੀ ਦੇ ਵਿਚ ਲੁਕ ਜਾਣਾ
ਬਾਪੂ ਦੀ ਕੁੱਟ ਤੋਹ ਡਰ੍ਦੇ ਨੇ
ਪੱਟੀ ਵੀ ਓਸੇ ਚੁੰਨੀ ਦੀ
ਸੁੱਟ ਖਾਣੀ ਇਲਤ ਕਰਦੇ ਨੇ
ਉਸ ਚੁੰਨੀ ਦੀ ਇਕ ਕੰਨੀ ਨੂ
ਮਾਂ ਗੰਢ ਮਾਰ ਕੇ ਰਾਕਦੀ ਸੀ
ਉਸ ਵਿਚ ਮੇਰੇ ਲਾਯੀ ਕੁਝ ਪੈਸੇ
ਮਾਂ ਡੰਗ ਸਾਰ ਕੇ ਰਖਦੀ ਸੀ
ਖੁਦ ਫਿਟ ਕੇ ਬੇਦਿਲ ਰੰਗੇਯਾ ਸੀ
ਓ ਮੇਰੀ ਮਾਂ ਦੀ ਚੁੰਨੀ ਸੀ

ਮੈਨੂ ਜਿਸਨੇ ਰੱਬ ਤੋਂ ਮੰਗੇਯਾ ਸੀ
ਓ ਮੇਰੀ ਮਾਂ ਦੀ ਚੁੰਨੀ ਸੀ
ਜਿਹਦੀ ਛਾ ਵਿਚ ਬਚਪਨ ਲੰਗੇਯਾ ਸੀ
ਓ ਮੇਰੀ ਮਾਂ ਦੀ ਚੁੰਨੀ ਸੀ

Trivia about the song Chunni by Kulwinder Billa

Who composed the song “Chunni” by Kulwinder Billa?
The song “Chunni” by Kulwinder Billa was composed by Bachan Bedil.

Most popular songs of Kulwinder Billa

Other artists of Indian music