Pata Ni Haan Diye

ਸਾਡੇ ਘਰ ਬਾਰੀਆਂ ਬੇਬੇ ਤਾਂ
ਹਾਏ ਸਾਂਭ ਸਾਂਭ ਕੇ ਰੱਖਦੀ ਆਂ
ਤੇਰੇ ਲਈ ਜੋੜੀਆਂ ਟੂਮਾ ਨੂੰ
ਦਿਨ ਵਿੱਚ ਸੌਂ ਵਾਰੀ ਤੱਕਦੀ ਆਂ
ਮੈਂ ਤੇਰੇ ਲਹਿੰਗੇ ਨਾਲ ਦੀ ਪੱਗ ਬੰਨੁ
ਲਹਿੰਗੇ ਨਾਲ ਦੀ ਪੱਗ ਬੰਨੁ
ਰੰਗ ਦੇਖੀ ਕਿੰਨਾ ਚੜ੍ਹਦਾ ਏ
ਅੱਜ ਕਲ ਪਤਾ ਨੀ ਹਾਂ ਦੀਏ
ਨੀ ਦਿਲ ਉੱਡ ਜੁ ਉੱਡ ਜੁ ਕਰਦਾ ਏ
ਅੱਜ ਕਲ ਪਤਾ ਨੀ ਹਾਂ ਦੀਏ
ਨੀ ਦਿਲ ਉੱਡ ਜੁ ਉੱਡ ਜੁ ਕਰਦਾ ਏ

ਮੈਂ ਸੰਗ ਕੇ ਹੋਜਾ ਲਾਲ ਉਦੋਂ
ਜਦੋਂ ਨਾਮ ਕੋਈ ਤੇਰਾ ਲੈਂਦਾ ਏ
ਕਲ ਹੋ ਜਾਣੀ ਤੇਰੀ ਆਂ
ਦਿਲ ਹੋਂਸਲਾ ਰੱਖ ਇਹ ਕਹਿੰਦਾ ਏ
ਮੈਂ ਸੰਗ ਕੇ ਹੋਜਾ ਲਾਲ ਉਦੋਂ
ਜਦੋਂ ਨਾਮ ਕੋਈ ਤੇਰਾ ਲੈਂਦਾ ਏ
ਕਲ ਹੋ ਜਾਣੀ ਤੇਰੀ ਆਂ
ਦਿਲ ਹੋਂਸਲਾ ਰੱਖ ਇਹ ਕਹਿੰਦਾ ਏ
ਤੈਨੂੰ ਭਾਭੀ ਵੱਲ ਸਿਖਾਉਂਦੀ ਹੋਯਉ
ਤੈਨੂੰ ਭਾਭੀ ਵੱਲ ਸਿਖਾਉਂਦੀ ਹੋਯਉ
ਕਿੰਜ ਕੋਈ ਸੌਰੀ ਬਹਿੰਦਾ ਖੜ ’ਦਾ ਏ
ਅੱਜ ਕਲ ਪਤਾ ਨੀ ਹਾਂ ਦੀਏ
ਨੀ ਦਿਲ ਉੱਡ ਜੁ ਉੱਡ ਜੁ ਕਰਦਾ ਏ
ਅੱਜ ਕਲ ਪਤਾ ਨੀ ਹਾਂ ਦੀਏ
ਨੀ ਦਿਲ ਉੱਡ ਜੁ ਉੱਡ ਜੁ ਕਰਦਾ ਏ

ਰੰਗ ਦੂਣਾ ਚੜ੍ਹਿਆ ਮਹਿੰਦੀ ਦਾ
ਜਿੱਥੇ ਨਾਂ ਮੇਰਾ ਲਿਖਵਾਇਆ ਏ
ਅੱਜ ਦੇਖ ਲੈ ਤੇਰੇ ਬਾਬੂਲ ਨੇ
ਮੇਰੇ ਪੱਲਾ ਹੱਥ ਫੜਾਇਆ ਏ
ਰੰਗ ਦੂਣਾ ਚੜ੍ਹਿਆ ਮਹਿੰਦੀ ਦਾ
ਜਿੱਥੇ ਨਾਂ ਮੇਰਾ ਲਿਖਵਾਇਆ ਏ
ਅੱਜ ਦੇਖ ਲੈ ਤੇਰੇ ਬਾਬੂਲ ਨੇ
ਮੇਰੇ ਪੱਲਾ ਹੱਥ ਫੜਾਇਆ ਏ
ਮੈਂ ਤੇਰੇ ਬਿਨਾਂ ਅਧੂਰਾ ਸੀਂ
ਮੈਂ ਤੇਰੇ ਬਿਨਾਂ ਅਧੂਰਾ ਸੀਂ
ਇਹ ਗੱਲ ਤੇ ਨਾ ਕੋਈ ਪਰਦਾ ਏ
ਅੱਜ ਕਲ ਪਤਾ ਨੀ ਹਾਂ ਦੀਏ
ਨੀ ਦਿਲ ਉੱਡ ਜੁ ਉੱਡ ਜੁ ਕਰਦਾ ਏ
ਅੱਜ ਕਲ ਪਤਾ ਨੀ ਹਾਂ ਦੀਏ
ਨੀ ਦਿਲ ਉੱਡ ਜੁ ਉੱਡ ਜੁ ਕਰਦਾ ਏ

Most popular songs of Kulwinder Billa

Other artists of Indian music