So Beautiful

Mxrci, Ricky Maan

Mxrci

ਮਖਮਲੀ ਸ਼ਾਲ ਜਿਹਾ ਮੱਥਾ ਸੋਹਣਿਆ ਵੇ ਤੇਰਾ ਮੈਂ ਚੁੰਮ ਲਾ
ਅੰਬਰਾਂ ਦੀ ਹੋ ਜਾਂਦੀ ਸੈਰ ਸੋਹਣਿਆ ਜੇ ਥੋਡਾ ਨਾਲ ਘੁੰਮ ਲਾ
ਤੂੰ ਨਹੀਂ ਕਦੇ ਗੌਰ ਕੀਤੀ ਪਰ ਤੇਰਾ ਮੁਖ ਵੇ
ਕਿੰਨਾ ਸੋਹਣਾ ਬੋਲਦਾ ਏ ਭਾਵੇਂ ਹੋਵੇ ਚੁੱਪ ਵੇ
ਇਕੋ ਗੱਲ ਕਰਕੇ ਹੀ ਲੈ ਜਾਂਦੀ ਭੁੱਖ ਵੇ
ਨੀੰਦ ਵੀ ਨਾ ਆਉਂਦੀ ਮੈਨੂੰ ਓਹਦਾ ਵੀ ਨਾ ਦੁੱਖ ਵੇ
ਮੇਰੇ ਹੀ ਸਮਝ ਆਉਂਦੇ ਨੈਣ ਤੇਰੇ ਕਿਥੋਂ ਕੋਈ ਪੜ੍ਹ ਸਕਦੇ
ਇਨਾ ਸੋਹਣਾ ਹੱਸਿਆ ਨਾ ਕਰ ਸੋਹਣਿਆ ਵੇ ਕੋਈ ਮਰ ਸਕਦਾ
ਇਨਾ ਸੋਹਣਾ ਹੱਸਿਆ ਨਾ ਕਰ ਸੋਹਣਿਆ ਵੇ ਕੋਈ ਮਰ ਸਕਦਾ

ਸੋਹਣੇ ਜਿਵੇਂ ਜੋੜੇ ਹੁੰਦੇ ਹੰਸਾਂ ਦੇ ਆ ਸੋਹਣਿਆ
ਤੇਰੇ ਨਾਲੋਂ ਸੋਹਣਾ ਨਾ ਕੋਈ ਅੰਤਾਂ ਦਾ ਸੋਹਣਿਆ
ਹਾਲ ਮੇਰਾ ਮੂੰਹੋਂ ਕੱਢੇ ਅੱਖਾਂ ਨਾਲ ਪੁੱਛਦੇ
ਤੇਰੇ ਵਿਚ ਰੰਗ ਕਿੰਨੇ ਭਾਂਤਾਂ ਦੇ ਆ ਸੋਹਣਿਆ
ਚੰਨ ਤਾਰਿਆਂ ਤੋਂ ਸੋਹਣੀ ਗੱਲ ਭਲਾ ਕੋਈ ਕਿਵੇਂ ਕਰ ਸਕਦਾ
ਇਨਾ ਸੋਹਣਾ ਹੱਸਿਆ ਨਾ ਕਰ ਸੋਹਣਿਆ ਵੇ ਕੋਈ ਮਰ ਸਕਦਾ
ਇਨਾ ਸੋਹਣਾ ਹੱਸਿਆ ਨਾ ਕਰ ਸੋਹਣਿਆ ਵੇ ਕੋਈ ਮਰ ਸਕਦਾ

ਸੋਹਣੇ ਹੱਥਾਂ ਵਾਲਿਆ ਵੇ ਕੀ ਪੜ੍ਹਦਾ
ਜਾਦੂ ਕਰਦਾ ਵੇ ਪੱਕਾ ਜਾਦੂ ਕਰਦਾ
ਤੇਰੇ ਜਿਹਾ ਹੋਰ ਤਾਂ ਨੀ ਹੋਣਾ ਸੋਹਣਿਆ
ਸੱਚੋ ਸੱਚੀ ਦੱਸ ਵੀ ਤੂੰ ਕਿਹਦੇ ਵਰਗੇ
ਸਾਰੇ ਸਾਥੋਂ ਖੁਸ਼ ਭਾਵੇਂ ਅੰਬਰ ਨੇ ਸੱਤ ਵੇ
ਦੁਨੀਆ ਚ ਸਾਰੇ ਕੱਲਾ ਰਿਕੀ ਰਿਕੀ ਵੱਖ ਵੇ
ਮਿਸ਼ਰੀ ਤੋਂ ਮਿੱਠਾ ਤੇਰਾ ਬੋਲ ਰਸ ਜ਼ਹਿਰਾਂ ਚ ਵੀ ਭਰ ਸਕਦੇ
ਇਨਾ ਸੋਹਣਾ ਹੱਸਿਆ ਨਾ ਕਰ ਸੋਹਣਿਆ ਵੇ ਕੋਈ ਮਰ ਸਕਦਾ
ਇਨਾ ਸੋਹਣਾ ਹੱਸਿਆ ਨਾ ਕਰ ਸੋਹਣਿਆ ਵੇ ਕੋਈ ਮਰ ਸਕਦਾ

Trivia about the song So Beautiful by Kulwinder Billa

Who composed the song “So Beautiful” by Kulwinder Billa?
The song “So Beautiful” by Kulwinder Billa was composed by Mxrci, Ricky Maan.

Most popular songs of Kulwinder Billa

Other artists of Indian music