About You
ਕੀ ਫਾਇਦਾ ਨਜ਼ਰਾਂ ਦਾ ਜੇ ਤੇਰੀ ਦੀਦ ਹੈਨੀ
ਜੇ ਤੇਰਾ ਸਾਥ ਮਿਲੇ ਮੈਥੋਂ ਕੋਈ ਅਮੀਰ ਹੈਨੀ
ਤੇਰੇ ਇਲਾਵਾ ਹੋਰ ਕਿਸੇ ਦੇ ਕਰੀਬ ਹੈਨੀ
ਤੂੰ ਹੋਵੇਂਗੀ ਜੁਦਾ ਮੇਰੇ ਨਾਲੋਂ ਇਹ ਉਮੀਦ ਹੈਨੀ
ਲੱਭੇ ਓ ਮੈਨੂੰ ਕਿਵੇਂ ਹੋ ਜਾ ਨਜ਼ਰਾਂ ਤੋਂ ਪਰੇ
ਹੁੰਦਾ ਨੀ ਜ਼ਾਹਿਰ ਓਹਦੇ ਕੋਲੋਂ ਇਸੇ ਗੱਲੋਂ ਡਰੇ
ਖੜੀ ਇਹ ਗੱਲ ਤਾਂ ਹੀ ਆਪ ਤੋਂ ਸੀ ਹਾਂਜੀ ਤੱਕ
ਸਾਰਾ ਕੁਜ ਕਹੇ ਮੇਰਾ ਨਾਮ ਹੀ ਨਾ ਲੈਂਦੀ ਬੱਸ
ਵਾਕਿਫ ਜ਼ਮਾਨੇ ਦਾ ਤਾਂ ਸ਼ੁਰੂ ਤੋਂ ਹੀ ਘੱਟ ਸੀ ਮੈਂ
ਓਹਨੇ ਹੀ ਕਥਾ ਕੀਤਾ ਬਿਖਰੇਯਾ ਕੱਚ ਸੀ ਮੈਂ
ਹੱਥ ਅੱਗੇ ਕਰ ਓਹਨੇ ਖਿੱਚ ਲਿਆ ਕੋਲ ਮੈਨੂੰ
ਅਉਖਾ ਸੀ ਨੈੜੇ ਅਉਣਾ ਜਿੰਨੀ ਦੂਰ ਤੱਕ ਸੀ ਮੈਂ
ਰੱਬ ਨੁੰ ਗੁਰੂਰ ਹੋਣਾ ਰੱਬ ਨੇ ਬਨਾਈ ਹੋਈ ਐ
ਲੋ ਜਿਵੇੰ ਦੀਵੇਆਂ ਦੀ ਕੰਧਾਂ ਤੇ ਸਜਾਯੀ ਹੋਈ ਐ
ਓਹਦੇ ਚੋਂ ਉਹ ਐ ਕਿੰਨੇ ਮੇਰੀ ਕਿਵੇਂ ਦੱਸਾਂ ਮੈਂ ਵੀ
ਹੱਸਕੇ ਬੁਲਾਵੇ ਬੱਸ ਇੰਨੀ ਕੁ ਕਮਾਈ ਹੋਈ ਐ
ਕੀ ਫਾਇਦਾ ਨਜ਼ਰਾਂ ਦਾ ਜੇ ਤੇਰੀ ਦੀਦ ਹੈਨੀ
ਜੇ ਤੇਰਾ ਸਾਥ ਮਿਲੇ ਮੈਥੋਂ ਕੋਈ ਅਮੀਰ ਹੈਨੀ
ਤੇਰੇ ਇਲਾਵਾ ਹੋਰ ਕਿਸੇ ਦੇ ਕਰੀਬ ਹੈਨੀ
ਤੂੰ ਹੋਵੇਂਗੀ ਜੁਦਾ ਮੇਰੇ ਨਾਲੋਂ ਇਹ ਉਮੀਦ ਹੈਨੀ
ਮੈਂ ਵਜ੍ਹਾ ਬਣ ਜਾਵਾਂ ਬੱਸ ਓਹਦੀ ਸਾਦਗੀ ਦੀ
ਓਹਦੀ ਖੁਸ਼ੀ ਤੇ ਨਾਲੇ ਓਹਦੀ ਨਾਰਾਜ਼ਗੀ ਦੀ
ਅੱਖਾਂ ਦਾ ਰੋਸ਼ਨ ਹੋਣਾ ਪਿਆਰ ਦਾ ਸਬੂਤ ਹੋਵੇ
ਦੁੱਖ ਓਹਨੂੰ ਹੁੰਦਾ ਕੋਈ ਕਿਉਂ ਮੈਨੂੰ ਮਹਿਸੂਸ ਹੋਵੇ
ਹਰ ਗੱਲ ਖਾਸ ਮੈਂ ਬਣੋਂਦਾ ਰਵਾ ਓਹਦੇ ਲਈ
ਪਿਆਰ ਜਿੰਨ੍ਹਾਂ ਕੋਲੇ ਮੈਂ ਜਤਾਂਦਾ ਰਵਾ ਓਹਦੇ ਲਈ
ਬਦਲਾਂ ਨੁੰ ਪਰੇ ਹੋਣਾ ਪੈਂਦਾ ਜਦੋਂ ਹੱਥ ਜੋੜੇ
ਰੱਬ ਤੱਕ ਪਹੁੰਚ ਓਹਦੀ ਰਜ਼ਾ ਰੱਬ ਕਿਵੇਂ ਮੋੜੇ
ਮੈਂ ਖਾਲੀ ਪੰਨੇ ਵਾਂਗ ਉੱਤੇ ਲਿਖੀ ਸ਼ਾਇਰੀ ਉਹ
ਮੈਂ ਲਿਖਾ ਖ਼ਾਬ ਮੇਰੇ ਜਿਦੇ ਉੱਤੇ ਡਾਇਰੀ ਉਹ
ਬਹਿ ਜਾਂਦੀ ਕੋਲ ਜਦੋਂ ਦਿਲ ਹੋਲਾ ਕਰ ਲੈਣਾ
ਉਹ ਪੜ੍ਹੇ ਦੁਨੀਆ ਮੈਂ ਓਹਦੀ ਅੱਖ ਪੜ੍ਹ ਲੈਣਾ
ਰਵੇਂ ਸਿਖਿਓਂਦਾ ਰਵਾ ਸਿੱਖਦਾ ਮੈਂ ਭੁਲਾਂ ਤੋਂ
ਹਾਸੇ ਨੇ ਓਹਦੇ ਦਿੱਤੇ ਆਓਂਦੇ ਜਿਹੜੇ ਬੁੱਲਾਂ ਤੋਂ
ਮਿਲਾ ਮੈਂ ਕੋਲ ਖੜਾ ਜਦੋਂ ਓਹਨੂੰ ਲੋੜ ਪਵੇਂ
ਦੁਨੀਆ ਨਾ ਦਿਖੇ ਜਦੋਂ ਓਹਦੇ ਉੱਤੇ ਗੌਰ ਪਾਵੇਂ
ਰੂਹਦਾਰੀ ਇਸ਼ਕ ਐ ਸ਼ਹਿ ਮਾੜੀ ਮੋਟੀ ਕਿੱਥੇ
ਸੱਜਣਾ ਦਾ ਰੋਜ਼ ਨੈੜੇ ਆਉਣਾ ਗੱਲ ਛੋਟੀ ਕਿੱਥੇ
ਦਿਨ ਚੜ੍ਹੇ ਮਿਲੇ ਓਹਦੇ ਨਾਲ ਹੀ ਦੁਪਹਿਰ ਜਾਵੇ
ਤੁਰੇ ਜਦੋਂ ਨਾਲ ਲੱਗੇ ਸਮਾਂ ਇਥੇ ਠਹਿਰ ਜਾਵੇ