Peedan

Nirvair Pannu

Rb Khera

ਨੀ ਮੇਰੇ ਕੋਲੋਂ ਕੀ ਲੱਭਦੀ ਏ
ਰਾਂਝੇ ਬੌਤ ਨੇ ਹੀਰਾ ਵੀ ਨੇ
ਗੱਲ ਤੇਰੀ ਵੀ ਜਾਇਜ ਜੀ ਲਗਦੀ
ਤੇਰੇ ਕੋਲ ਤਸਵੀਰਾਂ ਵੀ ਨੇ
ਮੈਨੂੰ ਕਦੇ ਵੀ ਖੁਸ਼ੀ ਨੀ ਮਿਲਣੀ
ਭਾਵੇਂ ਹੱਥ ਲਕੀਰਾਂ ਵੀ ਨੇ
ਤੇਰੇ ਅੰਦਰ ਪਿਆਰ ਹੀ ਰਹਿੰਦਾ
ਮੇਰੇ ਅੰਦਰ ਪੀੜਾਂ ਵੀ ਨੇ
ਤੇਰੇ ਅੰਦਰ ਪਿਆਰ ਹੀ ਰਹਿੰਦਾ
ਮੇਰੇ ਅੰਦਰ ਪੀੜਾਂ ਵੀ ਨੇ

ਰੱਬ ਦਾ ਨਾਮ ਧਿਆ ਲੈ ਜਾ ਕੇ
ਸਾਰੀ ਦੁਨੀਆ ਜਾਅਲੀ ਆ ਨੀ
ਕੰਨ ਪੜਵਾ ਕੇ ਸਾਧ ਬਣੇ ਆ
ਛੇੜ ਨਾ ਝੂਗੀਆਂ ਖਾਲੀ ਆ ਨੀ
ਹੁਣ ਕਾਹਦੀ ਸ਼ੁਰੂਆਤ ਕਰਾ ਮੈ
ਮੇਰੇ ਕੋਲ ਖੀਰਾ ਵੀ ਨੇ
ਤੇਰੇ ਅੰਦਰ ਪਿਆਰ ਹੀ ਰਹਿੰਦਾ
ਮੇਰੇ ਅੰਦਰ ਪੀੜਾਂ ਵੀ ਨੇ
ਤੇਰੇ ਅੰਦਰ ਪਿਆਰ ਹੀ ਰਹਿੰਦਾ
ਮੇਰੇ ਅੰਦਰ ਪੀੜਾਂ ਵੀ ਨੇ

ਮੇਰੀ ਮਰਜ ਦਾ ਕੋਈ ਇਲਾਜ
ਜੇ ਲੱਭ ਸਕਦੀ ਏ ਲੱਭ ਦੇ ਭਲੀਏ
ਦਿਲ ਮੇਰੇ ਵਿਚ ਚੀਕਾਂ ਚੀਸਾਂ
ਕੱਢ ਸਕਦੀ ਏ ਕੱਢ ਦੇ ਭਲੀਏ
ਮੇਰੇ ਤੰਨ ਤੇ ਸਬਰ ਦੇ ਲੀੜੇ
ਬਾਕੀ ਤਾ ਸਭ ਲੀਰਾਂ ਹੀ ਨੇ
ਤੇਰੇ ਅੰਦਰ ਪਿਆਰ ਹੀ ਰਹਿੰਦਾ
ਮੇਰੇ ਅੰਦਰ ਪੀੜਾਂ ਵੀ ਨੇ
ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਵੀ ਨੇ

ਮਸਾਂ ਭੁਲਾਇਆ ਜ਼ੁਲਫ਼ਾਂ ਨੂੰ ਨੀ
ਸ਼ਾਵਾਂ ਯਾਦ ਕਰਾ ਦਿੰਦਿਆਂ
ਮੈਨੂੰ ਕੋਈ ਗੱਲ ਨਾ ਲਾਵੋ
ਬਾਹਾਂ ਯਾਦ ਕਰਾ ਦਿੰਦਿਆਂ ਸੀ
ਤੂੰ ਆਖੇ ਚੱਲ ਤੂੰ ਆਖੇ ਚੱਲ
ਤੂੰ ਆਖੇ ਚੱਲ ਛੱਡ ਗੱਲਾਂ ਨੂੰ
ਮੇਰੇ ਕੋਲ ਜ਼ਮੀਰਾਂ ਵੀ ਨੇ

ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਵੀ ਨੇ
ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਵੀ ਨੇ

ਦਰਦ ਦਿਲਾਸੇ ਹੌਕੇ ਹੰਜੂ
ਰੋ ਰੋ ਕੇ ਵੀ ਵੇਖ ਲਿਆ ਏ
ਕੁਜ ਨੀ ਲੱਭਦਾ ਹਰ ਅੰਗ ਨੂੰ ਮੈ
ਢੋ ਕੇ ਵੀ ਵੇਖ ਲਿਆ ਏ
ਛੱਡ Nirvair ਨੂੰ ਕੁਛ ਨੀ ਲੱਭਣਾ
ਪਾ ਨਾ ਇਸ਼ਕ ਜੰਜੀਰਾਂ ਹੀ ਨੇ
ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਵੀ ਨੇ
ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ
ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਵੀ ਨੇ
ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਵੀ ਨੇ

Most popular songs of Nirvair Pannu

Other artists of Indian music