Bebe Bapu [Slow Reverbed]

Nait Ram

ਪੁੱਤ ਵੱਡਾ ਵੇਖਣੇ ਨੂੰ ਰਹੇ ਜੋ ਉਡੀਕ ਓਏ
ਲੈਕੇ ਦਿਲਾਂ ਵਿਚ ਸੁਪਨੇ ਨਾ ਜਾਣ ਅੱਖਾਂ ਮੀਟ ਓਏ
ਪੁੱਤ ਵੱਡਾ ਵੇਖਣੇ ਨੂੰ ਰਹੇ ਜੋ ਉਡੀਕ ਓਏ
ਦਿਲਾਂ ਵਿਚ ਸੁਪਨੇ ਨਾ ਜਾਣ ਅੱਖਾਂ ਮੀਟ ਓਏ
ਨਾ ਬੁੱਢੀ ਮਾਂ ਤੋਂ ਬਦਲ ਹੋਈਆਂ ਚੁੰਨੀਆਂ
ਨਾ ਮੇਰੀ ਮਾਂ ਤੋਂ ਬਦਲ ਹੋਈਆਂ ਚੁੰਨੀਆਂ
ਵੇਹਲ ਬਾਪੂ ਨੂੰ ਨਾ ਮਿਲੇ ਹਲ ਤੇ ਪੰਜਾਲੀ ਤੋਂ
ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ
ਆਪਾਂ ਵਾਧਾ-ਘਾਟਾ ਕਰਲਾਂਗੇ ਮੇਰੇ ਵਾਲੀ ‘ਚੋਂ
ਉਮਰ ਵਧਾ ਦੇ ਬੇਬੇ ਬਾਪੂ ਦੀ
ਆਪਾਂ ਵਾਧਾ-ਘਾਟਾ ਕਰਲਾਂਗੇ ਮੇਰੇ ਵਾਲੀ ‘ਚੋਂ

MUSIC EMPIRE

ਹਾਏ ਕਿੰਨੀ ਦੂਰ ਮੰਜ਼ਿਲਾਂ ਨੇ ਲੱਭਾਂ address ਮੈਂ
ਮਾਂ ਦਿਆਂ ਕਦਮਾਂ ‘ਚ ਰੱਖੂੰ success ਮੈਂ
ਕਿੰਨੀ ਦੂਰ ਮੰਜ਼ਿਲਾਂ ਨੇ, ਲੱਭਾਂ address ਮੈਂ
ਮਾਂ ਦਿਆਂ ਕਦਮਾਂ ‘ਚ ਰੱਖੂੰ success’ਮੈਂ
ਮਾਂ ਦਿਆਂ ਕਦਮਾਂ ‘ਚ ਰੱਖੂੰ success ਮੈਂ
ਦਿਨ ਰਾਤ ਹੀ ਕਰੇਂਦਾ ਮੁੰਡਾ ਮਿਹਨਤਾਂ
ਦਿਨ ਰਾਤ ਹੀ ਕਰੇਂਦਾ ਮੁੰਡਾ ਮਿਹਨਤਾਂ
ਚਿੱਟਾ ਦਿਨ ਹੀ ਚੜਾਉ ਵੇਖੀਂ ਰਾਤ ਕਾਲੀ ਤੋਂ
ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ
ਆਪਾਂ ਵਾਧਾ-ਘਾਟਾ ਕਰਲਾਂਗੇ ਮੇਰੇ ਵਾਲੀ ‘ਚੋਂ
ਉਮਰ ਵਧਾ ਦੇ ਬੇਬੇ ਬਾਪੂ ਦੀ
ਆਪਾਂ ਵਾਧਾ-ਘਾਟਾ ਕਰਲਾਂਗੇ ਮੇਰੇ ਵਾਲੀ ‘ਚੋਂ

ਸਾਰੇ ਸ਼ੌਂਕ ਮੇਰੇ ਪੂਰੇ ਲੱਖ ਜਾਨ ਨੂੰ ਸਿਆਪੇ
ਹਰ ਜਨਮ ‘ਚ ਰੱਬਾ ਮੇਰੇ ਹੀ ਹੋਣ ਮਾਪੇ
ਸਾਰੇ ਸ਼ੌਂਕ ਮੇਰੇ ਪੂਰੇ ਲੱਖ ਜਾਨ ਨੂੰ ਸਿਆਪੇ
ਹਰ ਜਨਮ ‘ਚ ਰੱਬਾ ਮੇਰੇ ਹੀ ਹੋਣ ਮਾਪੇ
ਹੋ ਸਕਿਆ ਜੇ ਦਿਨ ਪੁੱਠੇ ਮੋੜ ਦਈਂ
ਹੋ ਸਕਿਆ ਜੇ ਦਿਨ ਪੁੱਠੇ ਮੋੜ ਦਈਂ
ਜਦੋਂ ਖਾਂਦੇ ਸੀਗੇ ਰੋਟੀ ਰੱਬਾ ਇੱਕੋ ਥਾਲੀ ‘ਚੋਂ
ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ
ਆਪਾਂ ਵਾਧਾ-ਘਾਟਾ ਕਰਲਾਂਗੇ ਮੇਰੇ ਆਲੀ ‘ਚੋਂ
ਉਮਰ ਵਧਾ ਦੇ ਬੇਬੇ ਬਾਪੂ ਦੀ
ਆਪਾਂ ਵਾਧਾ-ਘਾਟਾ ਕਰਲਾਂਗੇ ਮੇਰੇ ਆਲੀ ‘ਚੋਂ

ਜਦੋਂ ਹੁੰਦੇ ਨਈਓਂ ਕੋਲ ਬੰਦਾ ਉੱਚੀ-ਉੱਚੀ ਬੁੱਕੇ
ਮਾਂ ਦੀ ਮਮਤਾ ਦੇ ਪੈਰ, ਸਬ ਤੀਰਥਾਂ ਤੋਂ ਉੱਤੇ
ਜਦੋਂ ਹੁੰਦੇ ਨਈਓਂ ਕੋਲ ਬੰਦਾ ਉੱਚੀ-ਉੱਚੀ ਬੁੱਕੇ
ਮਾਂ ਦੀ ਮਮਤਾ ਦੇ ਪੈਰ, ਸਬ ਤੀਰਥਾਂ ਤੋਂ ਉੱਤੇ
ਆਰ ਨੇਤ’ ਦੀ ਕਲਮ ਖੈਰ ਮੰਗਦੀ
ਆਰ ਨੇਤ’ ਦੀ ਕਲਮ ਖੈਰ ਮੰਗਦੀ
ਨਈਂ ਤਾਂ ਤੇਰੇ ਨਾਲ ਰੁੱਸ ਜਾਊਂ ਦੁਆ ਟਾਲੀ ਤੋਂ
ਬੇਬੇ ਬੇਬੇ
ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ
ਆਪਾਂ ਵਾਧਾ-ਘਾਟਾ ਕਰਲਾਂਗੇ ਮੇਰੇ ਆਲੀ ‘ਚੋਂ
ਉਮਰ ਵਧਾ ਦੇ ਬੇਬੇ ਬਾਪੂ ਦੀ
ਆਪਾਂ ਵਾਧਾ-ਘਾਟਾ ਕਰਲਾਂਗੇ ਮੇਰੇ ਆਲੀ ‘ਚੋਂ
ਉਮਰ ਵਧਾ ਦੇ ਬੇਬੇ ਬਾਪੂ ਦੀ
ਆਪਾਂ ਵਾਧਾ-ਘਾਟਾ ਕਰਲਾਂਗੇ ਮੇਰੇ ਆਲੀ ‘ਚੋਂ
ਵਾਧਾ-ਘਾਟਾ ਕਰਲਾਂਗੇ ਮੇਰੇ ਆਲੀ ‘ਚੋਂ

Trivia about the song Bebe Bapu [Slow Reverbed] by R Nait

Who composed the song “Bebe Bapu [Slow Reverbed]” by R Nait?
The song “Bebe Bapu [Slow Reverbed]” by R Nait was composed by Nait Ram.

Most popular songs of R Nait

Other artists of Indian music