Duleep Singh the Last Emperor

Babbu

ਹੇ ਹੇ, ਸਾਡਾ ਤੇਰੇ ਨਾਲ ਦੁੱਖ ਨਾਲੇ ਰਾਜ ਦੀ ਆ ਭੁੱਖ
ਗੁਰੂ ਬਕਸ਼ੇਗਾ ਜਦੋਂ ਹਵਾ ਬਦਲੂਗੀ ਰੁੱਖ
ਖ਼ੌਰੇ ਕਿਹੜਾ ਹੋਊ ਦੌਰ
ਬਿਨਾ ਰੁਕੇ ਲਾਹੌਰ ਕੋਈ ਅੰਬਰਸਰੋ ਜਾਵੇ ਕੋਈ ਅੰਬਰਸਰੋ ਜਾਵੇ
ਐਤਕੀਂ ਦਲੀਪ ਸਿਆਂ ਤੂੰ ਰਾਜ ਕਰੇ
ਜਦੋ ਸਿੱਖ ਰਾਜ ਆਵੇ ਜਦੋ ਸਿੱਖ ਰਾਜ ਆਵੇ
ਐਤਕੀਂ ਦਲੀਪ ਸਿਆਂ ਤੂੰ ਰਾਜ ਕਰੇ
ਜਦੋ ਸਿੱਖ ਰਾਜ ਆਵੇ ਜਦੋ ਸਿੱਖ ਰਾਜ ਆਵੇ

ਉਹ ਤਾਂ ਹੁਕਮ ਚ ਸੀਗੇ ਨਹੀਂ ਆਈ ਉੱਤੇ ਆਉਂਦੇ
ਫੇਰ ਖਾਲਸੇ ਦੀ ਫੌਜ ਕੋਲੋਂ ਜਿੱਤ ਕੇ ਵਿਖਾਉਂਦੇ
ਸਦਾ ਜੈ ਜੇਕਰ ਹੋਗੇ ਹੋ ਜੋ ਕੁਰਬਾਨ ਸਿੰਘ
England ਜਿੱਤ ਲੈਂਦੇ ਬਾਬਾ ਹਨੂੰਮਾਨ ਸਿੰਘ
ਜੋ ਸੀ ਗੁਰੂ ਮੁਰੀਦ ਹੋਏ ਪੰਜਾਬ ਲਈ ਸ਼ਹੀਦ
ਰੋਮ ਰੋਮ ਗਨ ਗਾਵੈ ਸੀਸ ਦੁਨੀਆਂ ਝੁਕਾਵੇ

ਐਤਕੀਂ ਦਲੀਪ ਸਿਆਂ ਤੂੰ ਰਾਜ ਕਰੇ
ਜਦੋ ਸਿੱਖ ਰਾਜ ਆਵੇ ਜਦੋ ਸਿੱਖ ਰਾਜ ਆਵੇ
ਐਤਕੀਂ ਦਲੀਪ ਸਿਆਂ

ਮਹਾਰਾਣੀ ਜਿੰਦਾ ਜੀਵੇ ਸ਼ੇਰੇ ਪੰਜਾਬ ਜੀਵੇ
ਤੇ ਰਾਣੀ ਜਿਹੜਾ ਵੇਖਦੀ ਸੀ ਉਹ ਖ਼ਾਬ ਜੀਵੇ
ਤੇਰਾ ਵੰਸ਼ ਮੁੱਕ ਗਿਆ ਇਹਦਾ ਮੰਨੀ ਨਾ ਭਾਰ
ਤੇਰੇ ਪਰਿਵਾਰ ਲਈ ਆ ਸਦਾ ਰਾਹੁ ਗਾ ਸਤਿਕਾਰ
ਨਾ ਹੀ ਛੱਡਣਾ ਪਾਉ ਦੇਸ਼ ਹੋਊ ਸਾਰਿਆਂ ਦੇ ਕੇਸ਼
ਜਿਵੇ ਵਾਹਿਗੁਰੂ ਚਾਹਵੇ ਜਿਵੇ ਵਾਹਿਗੁਰੂ ਚਾਹਵੇ

ਐਤਕੀਂ ਦਲੀਪ ਸਿਆਂ ਤੂੰ ਰਾਜ ਕਰੇ
ਜਦੋ ਸਿੱਖ ਰਾਜ ਆਵੇ ਜਦੋ ਸਿੱਖ ਰਾਜ ਆਵੇ
ਐਤਕੀਂ ਦਲੀਪ ਸਿਆਂ

ਇਕ ਵਾਰੀ ਉਹ ਗੁਰੂ ਨੂੰ ਚੜ੍ਹਾਉਣਾ ਹੈ ਜਰੂਰ
ਭਾਵੇ ਗੁਰੂ ਅੱਗੇ ਮਿੱਟੀ ਨੇ ਕਰੋੜਾਂ ਕੋਹੇਨੂਰ
ਭਾਵੇ ਗੁਰੂ ਅੱਗੇ ਮਿੱਟੀ ਨੇ ਕਰੋੜਾਂ ਕੋਹੇਨੂਰ
ਏ ਨਹੀਂ ਕੇ ਮਹਿੰਗਾ ਜ਼ਿਆਦਾ
ਗੱਲ ਏ ਹੈ ਸਾਡਾ ਕੋਈ ਕਿਉਂ ਲੈ ਕੇ ਜਾਵੇ
ਕੋਈ ਕਿਉਂ ਲੈ ਕੇ ਜਾਵੇ

ਐਤਕੀਂ ਦਲੀਪ ਸਿਆਂ ਤੂੰ ਰਾਜ ਕਰੇ
ਜਦੋ ਸਿੱਖ ਰਾਜ ਆਵੇ ਜਦੋ ਸਿੱਖ ਰਾਜ ਆਵੇ
ਐਤਕੀਂ ਦਲੀਪ ਸਿਆਂ ਤੂੰ ਰਾਜ ਕਰੇ
ਜਦੋ ਸਿੱਖ ਰਾਜ ਆਵੇ ਜਦੋ ਸਿੱਖ ਰਾਜ ਆਵੇ ਐਤਕੀਂ ਦਲੀਪ ਸਿਆਂ ਵੋ ਆ ਐਤਕੀਂ ਦਲੀਪ ਸਿਆਂ

Trivia about the song Duleep Singh the Last Emperor by Ranjit Bawa

Who composed the song “Duleep Singh the Last Emperor” by Ranjit Bawa?
The song “Duleep Singh the Last Emperor” by Ranjit Bawa was composed by Babbu.

Most popular songs of Ranjit Bawa

Other artists of Film score