Kinne Aye Kinne Gye 3

Lovely Noor

3 ਸੀਗੀ June, ਘੇਰਾ ਚਾਰੇ ਪਾਸਿਓਂ
ਚੜ੍ਹਿਆ ਸੀਂ ਦਿਨ ਕਹਿੰਦੇ ਐਤਵਾਰ ਦਾ
ਕਿੱਦਾ ਹੋਊਗਾ ਖੌਫ ਮਾਂ ਦੇ ਸ਼ੇਰ ਪੁੱਤ ਦਾ
ਸ਼ੱਟ ’ਆਂ ਉੱਤੋਂ Helicopter ਉਤਾਰ ਤਾ
ਉਹ ਬਾਜ਼ ਕਿਥੋਂ ਮਾਰਦਾ ਉਡਾਰੀਆਂ
ਉਹ ਬਾਜ਼ ਕਿਥੋਂ ਮਾਰਦਾ ਉਡਾਰੀਆਂ
ਬਾਰ ਬਾਰ ਵੇਖਦਾ ਜੋ ਖਬਾ ਵੱਲ ਨੂੰ
ਉਹ BP Down ਹੋਗੇ ਓਦੋ ਫੌਜੀ ਟੈਨਕਾਂ ਦੇ
ਭੱਜ ਭੱਜ ਪੈਗੇ ਸਿੰਘ ਬੰਬਾ ਵੱਲ ਨੂੰ
ਉਹ BP Down ਹੋਗੇ ਓਦੋ ਫੌਜੀ ਟੈਨਕਾਂ ਦੇ
ਭੱਜ ਭੱਜ ਪੈਗੇ ਸਿੰਘ ਬੰਬਾ ਵੱਲ ਨੂੰ

ਬਾਜ਼ ’ਆਂ ਵਾਲੇ ਦਾ ਹੁਕਮਨਾਮਾ 15
ਕੀ ਸੀਂ ਲਿਖਿਆ ਕੋਈ ਦਸੇਯੋ ਉੱਚਾਰ ਕੇ
ਕਿੰਨੇ ਲਿਖਤੀ ਕਿਤਾਬ ਸਿੱਖ ਬੀਬੀ ’ਆਂ
ਟਾਈਮ ਮਿਲਿਆ ਤੇ ਪੜ੍ਹੀ ਛਾਤੀ ਮਾਰ ਕੇ
ਉਹ ਬਾਈ ਵੀਰ ਸਿੰਘ ਦਿਆਂ ਸੁਣ ਵਾਰੀਸ ’ਆਂ
ਨੀਵੀ ਕਿਓਂ ਨੀ ਹੁੰਦੀ ਤੇਰੀ ਧੌਣ ਸੁਣ ਕੇ
ਉਹ ਉਡਾ ਐਡਾ ਚੌਕ ਵਿੱਚ ਫਾਹਾ ਲੈ ਗਿਆ
ਅੱਜ ਦੇ ਗਵਾਈਆਂ ਕੋਲੋਂ ਗਾਉਣ ਸੁਣ ਕੇ
ਉਡਾ ਐਡਾ ਚੌਕ ਵਿੱਚ ਫਾਹਾ ਲੈ ਗਿਆ
ਅੱਜ ਦੇ ਗਵਾਈਆਂ ਕੋਲੋਂ ਗਾਉਣ ਸੁਣ ਕੇ

ਉਹ ਸਕੇ ਵੀਰ ’ਆਂ ਉੱਤੇ ਗੋਲੀ ਚੱਲਜੇ
ਕੈਸਾ ਮੋਹ ਹੈ ਚੰਦਰੀ ਜ਼ਮੀਨ ਦਾ
ਉਹ ਦੁੱਧ ’ਆ ਨਾਲ ਪੁੱਤ ’ਆਂ ਨੂੰ ਜੋ ਪਾਲਗੀ
ਕੋਠਾ ਪਾਕੇ ਦਿਤਾ ਓਹਨੂੰ ਟੀਨ ਦਾ
ਅਖੰਡ ਪਾਠ ਰੱਖਿਆ ਤੇ ਜੱਜ ਪਹੁੰਚਿਆਂ
ਉਹ ਦੁੱਖੀ ਹਿਰਦੇ ’ਆਂ ਵਿੱਚ ਮੱਸੀ ਲਿਖਤਾਂ
ਉਹ ਪਤਾ ਰਿਹਾ ਚੱਗਾ ਜਿਸ ਬੁੱਢੇ ਬਾਪ ਦਾ
ਮੌਤ ’ਓਂ ਬਾਦ ਸਵਰਗਾਂ ਦਾ ਵਾਸੀ ਲਿਖਤਾਂ
ਪਤਾ ਰਿਹਾ ਚੱਗਾ ਜਿਸ ਬੁੱਢੇ ਬਾਪ ਦਾ
ਮੌਤ ’ਓਂ ਬਾਦ ਸਵਰਗਾਂ ਦਾ ਵਾਸੀ ਲਿਖਤਾਂ

ਜੀ ਨਸ਼ਾ ਐਂਵੇ ਤਾ ਨੀ ਬਾਰਡਰ ’ਆਂ ਤੋੰ ਟੱਪਦਾ
ਇਹ ਤਾ ਟੱਪਦਾ ਹੈ ਦਿਤੀ ਹੋਇ ਚੋਟ ਚ
ਜਿਹਨੇ ਹੋਸ਼ ਵਿੱਚ ਪਾੜ ’ਤਾ ਗ੍ਰੰਥ ਨੂੰ
ਓਹਨੂੰ ਮੈਂਟਲ ਬਨਾਤਾ ਹੀ ਰਿਪੋਰਟ ਚ
ਉਹ ਓਹਨੂੰ ਮੈਂਟਲ ਬਨਾਤਾ ਹੀ ਰਿਪੋਰਟ ਚ
ਆਂ ਬਾਕੀ ਦੀ ਕਸਰ ਅੱਸੀ ਆਪ ਕੱਢ ਲਈ
ਜਾਤ ਪਾਤ ਵੇਖ ਕੇ ਗ੍ਰੰਥੀ ਵਾਰੀ ਦਾ
ਆਂ ਲੈ ਨਾਨਕ ਦਾ ਸਿੱਖ ਪੱਗ ’ਓਂ ਪੱਗ ਹੋਗਿਆ
ਉਹ ਸੁਣਿਆ ਮੈਂ ਰੌਲਾ ਪਿਆ ਜਥੇਦਾਰੀ ਦਾ
ਆਂ ਲੈ ਨਾਨਕ ਦਾ ਸਿੱਖ ਪੱਗ ’ਓਂ ਪੱਗ ਹੋਗਿਆ
ਉਹ ਸੁਣਿਆ ਮੈਂ ਰੌਲਾ ਪਿਆ ਜਥੇਦਾਰੀ ਦਾ

ਓ ਟਾਂਵੀ ਟਾਂਵੀ ਦੇ ਸਿਰ ’ਆਂ ਤੇ ਚੁੰਨੀ ਲੱਭਣੀ
ਬਿਨਾਂ ਦੱਸਿਆ ਤੂਫ਼ਾਨ ਜਦੋਂ ਝੂਲ ਜਾਊਗਾ
ਬੜਾ ਮਹਿੰਗਾ ਪੈਣਾ ਮਸਲਾ ਜੀ ਪਾਣੀ ਦਾ
ਹਾਲ਼ੇ ਪੀਣ ਲਈ ਆਂ , ਨਹਾਉਣ ਨੂੰ ਵੀ ਮੁੱਲ ਆਊਗਾ
ਆਂ ਮੰਤਰੀ ਸਲਾਦ ’ਆਂ ਵਾਲੇ ਦਿੰਦੇ ਸੁਪਨੇ
ਖੇਤ ’ਆਂ ਵਿੱਚ ਨਿੱਕੀ ਜਿਹੀ ਗੰਦੀ ਗੱਢ ਕੇ
ਉਹ ਪਿੰਡ ਵਿੱਚ ਵੈਰ ਪਾਲੇ ਤਾਏ ਚਾਚੇਆਂ
ਉਹ ਕੋਠੇ ਉੱਤੇ ਲਾਲ ਪੀਲੀ ਝੰਡੀ ਗੱਢ ਕੇ
ਉਹ ਪਿੰਡ ਵਿੱਚ ਵੈਰ ਪਾਲੇ ਤਾਏ ਚਾਚੇਆਂ
ਉਹ ਕੋਠੇ ਉੱਤੇ ਲਾਲ ਪੀਲੀ ਝੰਡੀ ਗੱਢ ਕੇ

ਉਹ ਕਿੱਲਾ ਗਹਿਣੇ ਰੱਖ ਕੇ ਮੁੰਡੇ ਦੇ ਕਾਜ ਨੂੰ
ਬੱਲੇ ਬੱਲੇ ਹੋਗੀ ਸਾਰਾ ਪਿੰਡ ਰੱਜ ਗਿਆ
ਰਿਸ਼ਤਾ ਕਰਾ ਕੇ NRI ਦਾ
ਮੁੰਦਰੀ ਪਵਾਕੇ ਤੇ ਵਿਚੋਲਾ ਭੱਜ ਗਿਆ
ਇਹਦੇ ਨਾਲੋਂ ਚੰਗਾ ਸੀਂ ਕੋਈ ਪੁੰਨ ਖੱਟ ਦੇ
ਮੂੰਹ ਦੀ ਖਾਂਦਾ ਥਾਂ ਥਾਂ ਜੇੜਾ ਮੂੰਹ ਮਾਰਦਾ
ਉਹ ਕੁੜੀ ਕਦੇ ਨਿੰਦੀਏ ਨਾ ਪੱਕੇ ਰੰਗ ਦੀ
ਬਹੁਤਾ ਮਾਨ ਚੰਗਾ ਨੀ ਸੁਨੱਖੀ ਨਾਰ ਦਾ
ਉਹ ਕੁੜੀ ਕਦੇ ਨਿੰਦੀਏ ਨਾ ਪੱਕੇ ਰੰਗ ਦੀ
ਬਹੁਤਾ ਮਾਨ ਚੰਗਾ ਨੀ ਸੁਨੱਖੀ ਨਾਰ ਦਾ

ਉਹ ਸ਼ੈਣਵਾ ਅੰਤਰਾ ਤੇ ਗਲ ਸ਼ੈਐਂਵੇਂ ਗੁਰੂ ਦੀ
ਸ਼ੈਣਵਾ ਅੰਤਰਾ ਤੇ ਗਲ ਸ਼ੈਐਂਵੇਂ ਗੁਰੂ ਦੀ
ਫੌਜ ਸਾਂਮਣੇ Si 78 ਹਜ਼ਾਰ ਦੀ
ਉਹ ਵੈਰੀ ਘੋੜੇ ਉੱਤੇ ਬਹਿਕੇ ਤੀਰ ਖਿੱਚਦਾ
ਜ਼ੋਰ ਲਾਕੇ ਕੰਨ ਤੱਕ ਦਿੰਦਾ ਚਾੜ੍ਹ ਸੀਂ
ਮਹਿਲ ’ਆਂ ਵਿੱਚ ਪਿਤਾਨ ਪਠਾਣੀ ਆਂ ਜਿਵੇੰ
ਲੱਭਣ ਗਵਾਚੇ ਹੋਏ ਹੀਰੇ ਦੀ ਤਰਾਹ
ਉਹ ਸੀਸ ਉੱਤੇ ਕੀਤਾ ਜਦੋਂ ਵਾਰ ਗੁਰੂ ਨੇ
ਕਾਲੇ ਖਾ ਨੂੰ ਚੀਰ ਦਿਤਾ ਖੀਰੇ ਦੀ ਤਰਾਹ
ਉਹ ਸੀਸ ਉੱਤੇ ਕੀਤਾ ਜਦੋਂ ਵਾਰ ਗੁਰੂ ਨੇ
ਕਾਲੇ ਖਾ ਨੂੰ ਚੀਰ ਦਿਤਾ ਖੀਰੇ ਦੀ ਤਰਾਹ
ਉਹ ਮੌਤ ਚੰਦਰੀ ਨਾ ਉਮਰ ’ਆਂ ਨੂੰ ਵੇਖਦੀ
ਜੀ ਮੌਤ ਚੰਦਰੀ ਨਾ ਉਮਰ ’ਆਂ ਨੂੰ ਵੇਖਦੀ
ਚੰਗੇ ਭਲੇ ਦਾ ਵੀ ਪਸਾ ਪਲਟਾ ਕੇ ਸੁੱਟ ’ਦੀ
ਉਹ ਕਿੱਥੇ ਭੱਜ ਲੇਂਗਾ ਮਿੱਟੀ ਦਿਆਂ ਬਾਵੇ ’ਆ
ਤੂੰਬਾ ਵੱਜਣਾ ਨੀ ਜਦੋਂ ਕਦੇ ਤਾਰ ਟੁੱਟ ਗਈ
ਉਹ ਲਵਲੀ ਸ਼ੁਦਾਈਆਂ ਸਚੇ ਨਾਮ ਤੋੰ ਬਿਨਾਂ
ਮਿੱਟੀ ਹੋਣਾ ਤਖ਼ਤ ਤੇ ਵਿਛੇ ਤਾਜ ਨੇ
ਉਹ ਬੈਂਕ ’ਆਂ ਵਿੱਚ ਰੇਹਜੂ ਪਿਆ ਨੋਟ ਸਾਂਭਿਆ
ਖਾਤਾ ਜਦੋਂ ਖੋਲੀਆਂ ਧਰਮਰਾਜ ਨੇ
ਉਹ ਬੈਂਕ ’ਆਂ ਵਿੱਚ ਰੇਹਜੂ ਪਿਆ ਨੋਟ ਸਾਂਭਿਆ
ਖਾਤਾ ਜਦੋਂ ਖੋਲੀਆਂ ਧਰਮਰਾਜ ਨੇ
ਜੀ ਖਾਤਾ ਜਦੋਂ ਖੋਲੀਆਂ ਧਰਮਰਾਜ ਨੇ
ਖਾਤਾ ਜਦੋਂ ਖੋਲੀਆਂ ਧਰਮਰਾਜ ਨੇ

Trivia about the song Kinne Aye Kinne Gye 3 by Ranjit Bawa

Who composed the song “Kinne Aye Kinne Gye 3” by Ranjit Bawa?
The song “Kinne Aye Kinne Gye 3” by Ranjit Bawa was composed by Lovely Noor.

Most popular songs of Ranjit Bawa

Other artists of Film score