Mahiya
ਅੱਜ ਤੱਕ ਮੇਰੀ ਮਾਂ ਨੇ ਮੈਨੂੰ
ਹੋਣ ਨਾ ਦਿੱਤਾ ਪਰਾਈ
ਚੱਲੀ ਅੱਜ ਘਰ ਸਹੁਰਿਆਂ ਦੇ
ਵੇਖ ਕੇ ਅੱਖ ਭਰ ਆਈ
ਚੱਲੀ ਅੱਜ ਘਰ ਸਹੁਰਿਆਂ ਦੇ
ਵੇਖ ਕੇ ਅੱਖ ਭਰ ਆਈ
ਹੰਝੂਆਂ ਨਾਲ ਝੱਲੀ ਵੇਖੀ
ਹੰਝੂਆਂ ਨਾਲ ਝੱਲੀ ਵੇਖੀ
ਮੁੱਖ ਧੋਈ ਜਾਂਦੀ ਆ
ਥੋੜ੍ਹਾ ਚਿਰ ਖੜ੍ਹ ਜਾ ਮਾਹੀਆ
ਵੇ ਮਾਂ ਰੋਈ ਜਾਂਦੀ ਆ
ਥੋੜ੍ਹਾ ਚਿਰ ਖੜ੍ਹ ਜਾ ਮਾਹੀਆ
ਵੇ ਮਾਂ ਰੋਈ ਜਾਂਦੀ ਆ
ਥੋੜ੍ਹਾ ਚਿਰ ਖੜ੍ਹ ਜਾ ਮਾਹੀਆ ਵੇ
ਬਾਬੁਲ ਦੀ ਧੀ ਅੱਜ ਮਾਂਏ
ਬਾਬੁਲ ਦੀ ਧੀ ਅੱਜ ਮਾਂਏ
ਬਾਬੁਲ ਦੀ ਧੀ ਅੱਜ ਮਾਂਏ
ਦੇਖ ਹੋ ਚੱਲੀ ਬੇਗਾਨੀ
ਸਾਂਭ ਲਈ ਗੁੱਡੀਆਂ ਪਟੋਲੇ
ਮੇਰੇ ਬਚਪਨ ਦੀ ਨਿਸ਼ਾਨੀ
ਸਾਂਭ ਲਈ ਗੁੱਡੀਆਂ ਪਟੋਲੇ
ਮੇਰੇ ਬਚਪਨ ਦੀ ਨਿਸ਼ਾਨੀ
ਛੋਟੀ ਮੇਰੀ ਭੈਣ ਮੇਰੇ ਨਾਲ
ਛੋਟੀ ਮੇਰੀ ਭੈਣ ਮੇਰੇ ਨਾਲ
ਹਾ ਗੁੱਸੇ ਹੋਈ ਜਾਂਦੀ ਆ
ਥੋੜ੍ਹਾ ਚਿਰ ਖੜ੍ਹ ਜਾ ਮਾਹੀਆ
ਵੇ ਮਾਂ ਰੋਈ ਜਾਂਦੀ ਆ
ਥੋੜ੍ਹਾ ਚਿਰ ਖੜ੍ਹ ਜਾ ਅੜਿਆ ਵੇ ਏ
ਓ, ਆਵੋ ਨੀ ਆਵੋ ਨੀ
ਲਾਵੋ ਸ਼ਗਨਾਂ ਦੀ ਮਹਿੰਦੀ
ਆਵੋ ਨੀ ਆਵੋ ਨੀ
ਲਾਵੋ ਸ਼ਗਨਾਂ ਦੀ ਮਹਿੰਦੀ
ਧੀਆਂ ਮੁਟਿਆਰਾਂ ਹੋਈਆਂ
ਕੂੰਝਾਂ ਤੋਂ ਡਾਰਾਂ ਹੋਈਆਂ
ਬਾਬੁਲ ਮੇਰੇ ਨੂੰ ਅੜੀਓ
ਨੀਂਦ ਨਈਂ ਪੈਂਦੀ
ਆਵੋ ਨੀ ਆਵੋ ਨੀ
ਲਾਵੋ ਸ਼ਗਨਾਂ ਦੀ ਮਹਿੰਦੀ
ਆਵੋ ਨੀ ਆਵੋ ਨੀ
ਲਾਵੋ ਸ਼ਗਨਾਂ ਦੀ ਮਹਿੰਦੀ
ਵੀਰ ਨੇ ਰੱਖੜੀ ਮੇਰੀ ਦਾ
ਕੈਸਾ ਮੁੱਲ ਪਾਇਆ ਏ
ਵੀਰ ਨੇ ਰੱਖੜੀ ਮੇਰੀ ਦਾ
ਕੈਸਾ ਮੁੱਲ ਪਾਇਆ ਏ
ਓ, ਚੰਗਾ ਘਰ, ਸੋਹਣਾ ਮਾਹੀ
ਹਾ ਜੀਹਦੇ ਲੜ ਲਾਇਆ ਏ
ਓ, ਚੰਗਾ ਘਰ, ਸੋਹਣਾ ਮਾਹੀ
ਹਾ ਜੀਹਦੇ ਲੜ ਲਾਇਆ ਏ
ਗਲ਼ ਲੱਗ ਕੇ ਰੋ ਲੈਣ ਦੇ
ਗਲ਼ ਲੱਗ ਕੇ ਰੋ ਲੈਣ ਦੇ
ਵੇ ਜਿੰਦ ਮੋਈ ਜਾਂਦੀ ਆ
ਥੋੜ੍ਹਾ ਚਿਰ ਖੜ੍ਹ ਜਾ ਮਾਹੀਆ
ਵੇ ਮਾਂ ਰੋਈ ਜਾਂਦੀ ਆ
ਥੋੜ੍ਹਾ ਚਿਰ ਖੜ੍ਹ ਜਾ ਮਾਹੀਆ ਵੇ
ਰੱਖੜੀ ਤੋਂ ਸੁੰਨੇ ਕਦੇ ਵੀ
ਰੱਖੜੀ ਤੋਂ ਸੁੰਨੇ ਕਦੇ ਵੀ
ਆ, ਰੱਖੜੀ ਤੋਂ ਸੁੰਨੇ ਕਦੇ ਵੀ
ਗੁੱਟ ਨਾ ਹਾਏ ਰਹਿਣ ਰੱਬਾ
ਹੋ, ਤਿੱਬੀ ਵਾਲਾ ਲਵੀ ਕਹੇ
ਹਰ ਇੱਕ ਨੂੰ ਦੇਵੀਂ ਭੈਣ ਰੱਬਾ
ਹੋ, ਤਿੱਬੀ ਵਾਲਾ ਲਵੀ ਕਹੇ
ਹਰ ਇੱਕ ਨੂੰ ਦੇਵੀਂ ਭੈਣ ਰੱਬਾ
ਰੋਕੇ ਤੇ ਰੁਕਦੀ ਨਾ ਵੇ
ਰੋਕੇ ਤੇ ਰੁਕਦੀ ਨਾ ਵੇ
ਅੱਖ ਚੋਈ ਜਾਂਦੀ ਆ
ਥੋੜ੍ਹਾ ਚਿਰ ਖੜ੍ਹ ਜਾ ਅੜਿਆ
ਮਾਂ ਰੋਈ ਜਾਂਦੀ ਆ
ਥੋੜ੍ਹਾ ਚਿਰ ਖੜ੍ਹ ਜਾ ਅੜਿਆ
ਵੇ ਮਾਂ ਰੋਈ ਜਾਂਦੀ ਆ
ਥੋੜ੍ਹਾ ਚਿਰ ਖੜ੍ਹ ਜਾ ਮਾਹੀਆ ਵੇ