Punjab Wargi

Charan Likhari

ਨੀ ਤੇਰੇ ਦਿਲ ਵਿਚ ਉਠਦਾ ਵਰਾਗ ਜੱਟੀਏ
ਹੋ ਜਿਵੇ ਕੋਮਗਟਾ ਮਾਰੂ ਦਾ ਜਹਾਜ ਜੱਟੀਏ
ਨੀ ਤੇਰੇ ਦਿਲ ਵਿਚ ਉਠਦਾ ਵਰਾਗ ਜੱਟੀਏ
ਜਿਵੇ ਕੋਮਗਟਾ ਮਾਰੂ ਦਾ ਜਹਾਜ ਜੱਟੀਏ
ਤੇਰਾ ਮੱਥਾ ਜਿਵੇ ਦੇਸ਼ ਨੀ ਆਜ਼ਾਦ ਜੱਟੀਏ
ਹੋ ਨੀ ਮੈਂ ਤੇਰੇ ਵਿਚ ਵੇਖਯਾ ਪੰਜਾਬ ਜੱਟੀਏ
ਨੀ ਮੈਂ ਤੇਰੇ ਵਿਚ ਵੇਖਯਾ ਪੰਜਾਬ ਜੱਟੀਏ
ਨੀ ਮੈਂ ਤੇਰੇ ਵਿਚ ਵੇਖਯਾ ਪੰਜਾਬ ਜੱਟੀਏ

ਨੀ ਅਖਾਂ ਤੇਰੀਆਂ ਦੇ ਵਿਚ ਜਦੋਂ ਹੰਜੂ ਕੋਈ ਔਂਦਾ
ਲੱਗੇ ਸ਼ਿਵ ਜਿਵੇ ਪੀਦਨ ਦਾ ਪਰਾਗਾ ਹੋ ਗੌਂਦਾ
ਆਵੇ ਤੇਰੇ ਵਿਚ ਪ੍ਯਾਰ ਸਤਕਾਰ ਦੀ ਸ਼ੌਕੀਨੀ
ਓਦੋ ਪਾਤਰ ਦੀ ਮੇਨੂ ਯਾਦ ਔਂਦੀ ਏ ਹਾਲੀਮੀ
ਹੋ ਜਦੋਂ ਨਾਟਕਾਂ ਚ ਲੈਣੀ ਏ ਤੂ ਭਾਗ ਜੱਟੀਏ
ਜਿਵੇ ਬਾਮਬੇ ਵਾਲਾ ਸਾਂਈ ਬਲਰਾਜ ਜੱਟੀਏ
ਓ ਨੀ ਮੈਂ ਤੇਰੇ ਵਿਚ ਓ ਨੀ ਮੈਂ ਤੇਰੇ ਵਿਚ
ਨੀ ਮੈਂ ਤੇਰੇ ਵਿਚ ਵੇਖਯਾ ਪੰਜਾਬ ਜੱਟੀਏ
ਨੀ ਮੈਂ ਤੇਰੇ ਵਿਚ ਵੇਖਯਾ ਪੰਜਾਬ ਜੱਟੀਏ
ਨੀ ਮੈਂ ਤੇਰੇ ਵਿਚ ਵੇਖਯਾ ਪੰਜਾਬ ਜੱਟੀਏ

ਹੋ ਜਦੋਂ ਗਲੀ ਦਿਆਂ ਬੱਚਿਆਂ ਨੂ ਮੱਤ ਦਿੰਦੀ ਵੇਖੀ
ਮੇਨੂ ਯਮਲੇ ਦੀ ਤੇਰੇ ਵਿਚ ਲੱਗੀ ਦਰਵੇਸ਼ੀ
ਸਚੇ ਮਾਨ ਨਾਲ ਜਦੋਂ ਤੂ ਧਿਆਵੈਂ ਭਗਵਾਨ
ਜਿਵੇ ਗੀਤਾਂ ਵਿਚ ਰੱਬ ਦਾ ਨਾ ਲੈਂਦਾ ਏ ਮਾਨ
ਹੋ ਜਦੋਂ ਚਰਖੇ ਤੇ ਕਰੇ ਤੂ ਰਿਆਜ਼ ਜੱਟੀਏ
ਦੇਵਾਂ ਆਲਮ ਲੁਹਾਰ ਦਾ ਖਿਤਾਬ ਜੱਟੀਏ
ਓ ਨੀ ਮੈਂ ਤੇਰੇ ਵਿਚ ਓ ਨੀ ਮੈਂ ਤੇਰੇ ਵਿਚ
ਨੀ ਮੈਂ ਤੇਰੇ ਵਿਚ ਵੇਖਯਾ ਪੰਜਾਬ ਜੱਟੀਏ
ਨੀ ਮੈਂ ਤੇਰੇ ਵਿਚ ਵੇਖਯਾ ਪੰਜਾਬ ਜੱਟੀਏ
ਨੀ ਮੈਂ ਤੇਰੇ ਵਿਚ ਵੇਖਯਾ ਪੰਜਾਬ ਜੱਟੀਏ

ਜਦੋਂ ਮਾੜਿਆਂ ਹਾਲਾਤਾਂ ਨੂ ਹੰਢਾਉਂਦੀ ਤੇਰੀ ਰੂਹ
ਜਿਵੇ ਸੋਹਣ ਸਿੰਘ ਸੀਤਲ ਦਾ ਤੂਤਾਂ ਵਾਲਾ ਖੂ
ਕਦੇ ਯੋਧਿਆਂ ਬਹਾਦਰਾਂ ਦੀ ਗਲ ਕਰੇ ਖਾਸ
ਜਿਵੇ ਜੋਗਾ ਸਿੰਘ ਜੋਗੀ ਕੋਈ ਰਚਦਾ ਇਤਿਹਾਸ
ਜਦੋਂ ਕਰਦੀ ਏ ਸੇਵਾ ਤੂ ਸਮਾਜ ਜੱਟੀਏ
ਓਡੋ ਔਂਦੀ ਏ ਭਗਤ ਜੀ ਦੀ ਯਾਦ ਜੱਟੀਏ
ਓ ਨੀ ਮੈਂ ਤੇਰੇ ਵਿਚ ਓ ਨੀ ਮੈਂ ਤੇਰੇ ਵਿਚ
ਓ ਨੀ ਮੈਂ ਤੇਰੇ ਵਿਚ ਵੇਖਯਾ ਪੰਜਾਬ ਜੱਟੀਏ
ਨੀ ਮੈਂ ਤੇਰੇ ਵਿਚ ਵੇਖਯਾ ਪੰਜਾਬ ਜੱਟੀਏ

ਓ ਨੀ ਤੂ ਪਾਨੀਯਾ ਨੂ ਲੈਕੇ ਜਾਵੇ ਹੱਥ ਵਿਚ ਦੋਹਣੀ
ਮੇਨੂ ਓਸ ਵੇਲੇ ਜਾਪੇ ਸੋਭਾ ਸਿੰਘ ਵਾਲੀ ਸੋਹਣੀ
ਜਦੋਂ ਕਯੀ ਵਾਰੀ ਹੁੰਦੀ ਤੂ ਮੁਸੀਬਤਾਂ ਚ ਘੇਰੀ
ਓਡੋ ਤੇਰੇ ਵਿਚ ਔਂਦੀ ਦਾਰਾ ਸਿੰਘ ਦੀ ਦਲੇਰੀ
ਓ ਨੀ ਤੂ ਘੁੱਗਘੀ ਵਾਂਗੂ ਹੱਸੇ ਬੇ-ਹਿਸਾਬ ਜੱਟੀਏ
ਦੇਵੇ Charan ਲਿਖਾਰੀ ਤੈਨੂੰ ਦਾਦ ਜੱਟੀਏ
ਓ ਨੀ ਮੈਂ ਤੇਰੇ ਵਿਚ ਵੇਖਯਾ ਪੰਜਾਬ ਜੱਟੀਏ
ਨੀ ਮੈਂ ਤੇਰੇ ਵਿਚ ਵੇਖਯਾ ਪੰਜਾਬ ਜੱਟੀਏ
ਨੀ ਮੈਂ ਤੇਰੇ ਵਿਚ ਵੇਖਯਾ ਪੰਜਾਬ ਜੱਟੀਏ
ਤੇਰੇ ਵਿਚ ਵੇਖਯਾ ਪੰਜਾਬ ਜੱਟੀਏ

Trivia about the song Punjab Wargi by Ranjit Bawa

Who composed the song “Punjab Wargi” by Ranjit Bawa?
The song “Punjab Wargi” by Ranjit Bawa was composed by Charan Likhari.

Most popular songs of Ranjit Bawa

Other artists of Film score