Rani
ਆੱਲੜੇ ਤੇਰੀ ਗੁਤ ਲਮੇਰੀ
ਰਾਣੀ ਏ ਨਾਗਾ ਦੀ
ਲਾਲੀ ਤੇਰੀ ਗੱਲਾਂ ਉੱਤੇ
ਸਾਵਣ ਦਿਯਾ ਬਾਗਾਂ ਦੀ
ਲਾਲੀ ਤੇਰੀ ਗੱਲਾਂ ਉੱਤੇ
ਸਾਵਣ ਦਿਯਾ ਬਾਗਾਂ ਦੀ
ਕਚੀਯਾ ਛਲੀਯਨ ਦੇ ਦਾਣੇ
ਚਿੱਟੇ ਤੇਰੇ ਦੰਦ ਕੁੜੇ
ਨਾ ਹੋਣ ਉਡੀਕਾਂ ਮੇਤੋਂ
ਹੋ ਜਾ ਰਜਾਮੰਦ ਕੁੜੇ
ਜੋੜਾ ਕਿਸੇ ਫੁਲ ਦਾ ਬਣਕੇ
ਲੱਗੀਏ ਕਿਸੇ ਟਾਹਣੀ ਨੀ
ਆਪਣੀ ਬਣਾ ਕੇ ਤੈਨੂ
ਰਖੂੰਗਾ ਰਾਣੀ ਨੀ
ਆਪਣੀ ਬਣਾ ਕੇ ਤੈਨੂ
ਪਿਹਿਰੇ ਹੁਸਨਾ ਤੇ ਲਗਨੇ
ਸ੍ਵਰ੍ਗ ਦਿਯਾ ਦੂਤਾਂ ਦੇ
ਕੰਨਾ ਵਿਚ ਝੁਮਕੇ ਜਦ ਤੂ
ਪਾ ਲੇ ਸ਼ਹਿਤੂਤਾ ਦੇ
ਸੁਣ ਕੇ ਤੇਰੀ ਬੋਲੀ ਤਤੇ
ਚੂਰੀਯਨ ਖਾਵਾਣਗੇ
ਬੁਲਾਂ ਦਾ ਰੰਗ ਚੁਰਾ ਕੇ
ਚੁੰਜਾ ਤੇ ਲਾਵਣਗੇ
ਵਸਲਾਂ ਦਾ ਡੁੱਲੇਯਾ ਆਖ ਚੋ
ਪੀਵਣਗੇ ਪਾਣੀ ਨੀ
ਆਪਣੀ ਬਣਾ ਕੇ ਤੈਨੂ
ਰਖੂੰਗਾ ਰਾਣੀ ਨੀ
ਆਪਣੀ ਬਣਾ ਕੇ ਤੈਨੂ
ਭੁਲ ਗਏ ਸਭ ਪਤਾ ਠਿਕਾਣਾ
ਨੈਨਾ ਦੀ ਲਾ ਕੇ ਨੀ
ਫੁੱਲਾਂ ਤੋ ਗਿਰ ਗਏ ਥੱਲੇ
ਭੌਰੇ ਗਸ਼ ਖਾ ਕੇ ਨੀ
ਸੂਰਮਈ ਤੇਰੀ ਨਜਰ ਨੇ ਕੀਤੀ
ਮਿਠੜੀ ਬੇਈਮਾਨੀ ਨੀ
ਟੁਟ ਗਏ ਨੇ ਥਾਵੇਂ ਤੀੜਕ ਕੇ
ਸ਼ੀਸ਼ੇ ਸੁਲਤਾਨੀ ਨੀ
ਜੰਗਲੀ ਕਈ ਮੋਰ ਭੀ ਬੇਠੇ
ਬਣਕੇ ਤੇਰੀ ਹਾਨੀ ਨੀ
ਆਪਣੀ ਬਣਾ ਕੇ ਤੈਨੂ
ਰਖੂੰਗਾ ਰਾਣੀ ਨੀ
ਆਪਣੀ ਬਣਾ ਕੇ ਤੈਨੂ
ਰਖੂੰਗਾ ਰਾਣੀ ਨੀ
ਆਪਣੀ ਬਣਾ ਕੇ ਤੈਨੂ