Chardi Kla

Jang Dhillon

Desi Crew Desi Crew

ਖੇਤਾਂ ਦੇ ਵਕੇਨ ਤੂਤ, ਟਾਲਿਆਂ ਦੀਆਂ ਮੰਜਿਆਂ ਨੂੰ
ਕਾਮੇ ਦੀਆਂ ਦਾਤੀਆਂ ਤੇ ਸਿਰਿਆਂ ਰੰਬੀਆਂ ਨੂੰ
ਹਾੜੰਬੇ ਦੇਆਂ ਟੋਕੀਆਂ ਤੇ ਕੰਬਾਇਨ ਦੀਆਂ ਕਾਂਗੀਆਂ ਨੂੰ
ਚੜ੍ਹਦੀਕਲਾ ਚ ਰੱਖੀ, ਚੜ੍ਹਦੀਕਲਾ ਚ ਰੱਖੀ
ਚੜ੍ਹਦੀਕਲਾ ਚ ਰੱਖੀ, ਚੜ੍ਹਦੀਕਲਾ ਚ ਰੱਖੀ

ਉਬਰ ਆਲੇ ਰਾਂਝਿਆਂ, ਟਰੱਕਾਂ ਆਲੇ ਜੋਗੀਆਂ ਨੂੰ
ਹਾਸੇ ਦੇ ਹਮੈਤੀਆਂ ਤੇ ਸੋਗ ਦੇ ਵਰੋਧੀਆਂ ਨੂੰ
ਬਰਦੀ ਪਾ ਜਾਂਦੇ ਸੱਭ ਨੌਕਰੀ ਤੇ ਰੋਜ਼ਿਆਂ ਨੂੰ
ਫ਼ਕਰ ਫ਼ਕੀਰ ਲੱਠੇ ਬੰਦੇ ਮਨ-ਮੋਜੀਆਂ ਨੂੰ
ਬਾਪੂ ਦੇਆਂ ਮੋਢਿਆਂ ਤੇ ਮਾਂਵਾਂ ਦੀਆਂ ਗੋਡਿਆਂ ਨੂੰ
ਪਾਣੀ ਦੇ ਪਿਆਸੀਆਂ ਨਾਲ ਰੋਟੀ ਦੀਆਂ ਖੋਜੀਆਂ ਨੂੰ
ਚੜ੍ਹਦੀਕਲਾ ਚ ਰੱਖੀ, ਚੜ੍ਹਦੀਕਲਾ ਚ ਰੱਖੀ
ਚੜ੍ਹਦੀਕਲਾ ਚ ਰੱਖੀ, ਚੜ੍ਹਦੀਕਲਾ ਚ ਰੱਖੀ

ਔਖੇ ਸੋਖੇ ਸਮੇਂ ਖੜੇ ਯਾਰਾਂ ਦਿਲਦਾਰਾਂ ਨੂੰ
ਹੋਸਟਲ ਕਾਲਜਾਂ ਚ ਮਾਣੀਆਂ ਬਹਾਰਾਂ ਨੂੰ
ਯਾਰੀਆਂ ਦੇ ਥਾਮਾਂ ਤੇ ਜਿਗਰੇ ਪਹਾੜਾਂ ਨੂੰ
ਪੀਣਾ, ਲਾਜੋਂਗੇ, ਸ਼ੇਨ, ਤੂੰਬੀ ਦੀਆਂ ਤਾਰਾਂ ਨੂੰ
ਸਿੱਠਣੀਆਂ, ਘੋੜੀ, ਕਵੀਸ਼ਰੀਆਂ ਵਾਰਾਂ ਨੂੰ
ਮੁੱਛ ਫੁੱਟ ਗੱਬਰੂ ਤੇ ਛੇਲ ਮੁਟਿਆਰਾਂ ਨੂੰ
ਚੜ੍ਹਦੀਕਲਾ ਚ ਰੱਖੀ, ਚੜ੍ਹਦੀਕਲਾ ਚ ਰੱਖੀ
ਚੜ੍ਹਦੀਕਲਾ ਚ ਰੱਖੀ, ਚੜ੍ਹਦੀਕਲਾ ਚ ਰੱਖੀ

ਅੱਲੜ੍ਹਾਂ ਕੁਵਾਰੀਆਂ ਦੇ ਚੂਨੀਆਂ ਤੇ ਗੋਟੇਆਂ ਨੂੰ
ਬੈਠੇ ਅਬਰੋਡ ਚ ਸਟੱਡੀ ਆਲੇ ਜੋਡ਼ਆਂ ਨੂੰ
ਸਾਨਾ ਵਾਂਗ ਭਿੜਦੇ ਕਬੱਡੀ ਆਲੇ ਝੋਟਿਆਂ ਨੂੰ
ਜੰਗ ਢਿੱਲੋਂ ਸ਼ਾਇਰੀ ਆਲੇ ਪੋਤੇ ਤੇ ਪੜੋਤੇਆਂ ਨੂੰ
ਸੱਥ ਚ ਪੁੜੈਣ ਪਿੰਡ ਲਗੇ ਹੋਏ ਬਰੋਟੇ ਨੂੰ
ਹੀਰਿਆਂ ਨਾਲ ਮੱਥਾ ਲਾਉਂਦੇ ਸਾਰੇ ਸਿੱਕੇ ਖੋਟੇਆਂ ਨੂੰ
ਚੜ੍ਹਦੀਕਲਾ ਚ ਰੱਖੀ, ਚੜ੍ਹਦੀਕਲਾ ਚ ਰੱਖੀ
ਚੜ੍ਹਦੀਕਲਾ ਚ ਰੱਖੀ, ਚੜ੍ਹਦੀਕਲਾ ਚ ਰੱਖੀ

Trivia about the song Chardi Kla by Sajjan Adeeb

Who composed the song “Chardi Kla” by Sajjan Adeeb?
The song “Chardi Kla” by Sajjan Adeeb was composed by Jang Dhillon.

Most popular songs of Sajjan Adeeb

Other artists of Indian music