Kash Koe
ਆ ਆ ਆ ਆ
ਬੜੇ ਮਿਲਦੇ ਨੇਂ ਗੱਲੀ ਬਾਤੀ ਐਂਵੇ ਹੀ ਸਹਾਰੇ ਦੇਣ ਵਾਲੇ
ਕਾਸ਼ ਕ਼ੋਈ ਸਚੇ ਦਿਲੋਂ ਚਾਉਣ ਵਾਲਾ ਮਿਲੇ ,
ਜ਼ਿੰਦਗੀ ਮੈਂ ਸਾਰੀ ,ਓਹਦੇ ਉੱਤੋਂ ਦੇਵਾ ਵਾਰ ,
ਕਾਸ਼ ਕੋਈ ਦੁਖਾਂ ਨੂੰ ਵੰਡਾਉਣ ਵਾਲਾ ਮਿਲੇ ,
ਜ਼ਿੰਦਗੀ ਦੇ ਧੱਕਿਆਂ ਨੇਂ ਕਰਤਾ ਥਕੇਵਾਂ
ਉਂਝ ਸਾਡੇ ਚ ਵੀ ਵੱਡਾ ਰੋਸ਼ ਸੀ
ਹਰਿ ਗੱਲ ਵਿਚ ਸੋਚਾਂ ਚੰਗਾ ਮਾੜਾ ਆਪਣਾ
ਖੁਸ਼ੀਆਂ ਦੇ ਵਿਚ ਕਿਥੇ ਮੈਨੂੰ ਹੋਸ਼ ਸੀ .
ਹਾਲਾਤਾਂ ਦੇ ਕਰਾਏ ਹੋਏ
ਅਸੀਂ ਵੀ ਹਾਂ ਚੁੱਪ
ਸਮਝੀ ਨਾਂ ਸਾਨੂ ਯਾਰਾ ਐਂਵੇ ਬੁਜ਼ਦਿਲ .
ਜ਼ਿੰਦਗੀ ਮੈਂ ਸਾਰੀ ਓਹਦੇ ਉੱਤੋਂ ਦੇਵਾ ਵਾਰ
ਕਾਸ਼ ਕੋਈ ਦੁਖਾਂ ਨੂੰ ਵੰਡਾਉਣ ਵਾਲਾ ਮਿਲੇ
ਮਿਲ ਜਾਵੇ ਕ਼ੋਈ ਐਸੀ ਰੂਹ ਵੀ ਨਿਮਾਣੀ
ਆਉਣ ਦੇਵਾ ਨਾਂ ਜੋ ਕਦੇ ਅੱਖਾਂ ਵਿੱਚੋ ਪਾਣੀ
ਪਿਆਰ ਚ ਦਿਮਾਗ ਹੋਣਾ ਲਾਉਣਾ ਸਦਾ ਪੈਂਦਾ
ਧੋਖੇ ਬੜੇ ਖਾਦੇ ਸੀ ਜੋ ਉਮਰ ਨੇਆਣੀ .
ਮਿਲ ਜਾਵੇ ਮੈਨੂੰ ਕੀਤੇ ਸੋਹਣਾ ਉਹ ਯਾਰ
ਬਹਿਕੇ ਮੈਂ ਨਬੇੜ ਲਾਵੰਗਾ ਸਾਰੇ ਗੁੱਸੇ ਗਿਲੇ
ਜ਼ਿੰਦਗੀ ਮੈਂ ਸਾਰੀ ,
ਓਹਦੇ ਉੱਤੋਂ ਦੇਵਾ ਵਾਰ ,
ਕਾਸ਼ ਕ਼ੋਈ ਦੁਖਾਂ ਨੂੰ ਵੰਡਾਉਣ ਵਾਲਾ ਮਿਲੇ
ਤੇਰੇ ਦਿੱਤੇ ਫੱਟ ਮੈਨੂੰ ਹੁਨ ਵੀ ਰੜਕ ਦੇ
ਧੜਕਣ ਦਿਲ ਵਾਲੀ ਨਾਲ ਏਹ ਧੜਕ ਦੇ .
ਪੰਨੇ ਉਹ ਗੀਤਾਂ ਨਾਲ ਭਰ ਦਿਤੇ ਸਾਰੇ
ਖਾਲੀ ਖਾਲੀ ਰਹਿੰਦੇ ਸੀ ਜੋ ਕਦੇ ਨੀ ਖੜਕ ਦੇ .
ਜੱਸੀ ਨੇਂ ਜੋ ਸਚੇ ਦਿਲੋਂ ਕੀਤੀਆਂ ਵਫ਼ਾਵਾਨ
ਓਹਦੇ ਵੀ ਨੇਂ ਮਿਲੇ ਕਰਰੇ ਜਹੇ ਸਿਲੇ
ਜ਼ਿੰਦਗੀ ਮੈਂ ਸਾਰੀ ਓਹਦੇ ਉੱਤੋਂ ਦੇਵਾ ਵਾਰ
ਕਾਸ਼ ਕੋਈ ਦੁਖਾਂ ਨੂੰ ਵੰਡਾਉਣ ਵਾਲਾ ਮਿਲੇ
ਹਾ ਹਾ ਹਾ ਆ ਆ ਆ ਆ ਆ ਹੂ ਹੂ