Rutba
ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿੱਧਰੇ

ਕਿਤੇ ਨੀ ਸ਼ਾਨੋ-ਸ਼ੌਕਤਾਂ ਜਾਂਦੀਆਂ ਮੋਹੱਬਤਾਂ ਜਤਾ ਲਵੇਂ ਕਿੱਧਰੇ

ਚਿਰਾਂ ਪਿੱਛੋਂ ਜਦੋਂ ਇਹਸਾਸ ਹੋਣਗੇ
ਓਦੋ ਦਿਲਦਾਰ ਨਹੀਓ ਪਾਸ ਹੋਣਗੇ
ਰੰਗਲੇ ਜਹਾਨ ਦੀਆਂ ਰੌਣਕਾਂ ਚ ਵੀ
ਦਿਲ ਕਿਸੇ ਗੱਲ ਤੌ ਉਦਾਸ ਹੋਣਗੇ
ਹਾਲੇ ਵੀ ਕੁਝ ਸੋਚ ਲੈ ਵੇ ਮਹਿਰਮਾਂ
ਜੇ ਮਨ ਸਮਝਾ ਲਵੇਂ ਕਿੱਧਰੇ
ਹਾਲੇ ਵੀ ਕੁਝ ਸੋਚ ਲੈ ਵੇ ਮਹਿਰਮਾਂ
ਜੇ ਮਨ ਸਮਝਾ ਲਵੇਂ ਕਿੱਧਰੇ
ਕਿਤੇ ਨੀ ਸ਼ਾਨੋ-ਸ਼ੌਕਤਾਂ ਜਾਂਦੀਆਂ ਮੋਹੱਬਤਾਂ ਜਤਾ ਲਵੇਂ ਕਿੱਧਰੇ
ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿੱਧਰੇ
ਸਾਨੂੰ ਸਾਡੀ ਗੱਲ ਦਾ ਜਵਾਬ ਦੇ ਜਾਵੀਂ
ਮਹਿੰਗੇ ਅਹਿਸਾਸਾਂ ਦੇ ਹਿਸਾਬ ਦੇ ਜਾਈਂ
ਕੀਦੀ ਪਤੀ ਪਤੀ ਕੁਰਬਾਨ ਹੋ ਗਈ
ਸਾਨੂੰ ਓਹੀ ਸਹਿਕਦਾ ਗੁਲਾਬ ਦੇ ਜਾਈਂ
ਕੇ ਮਹਿਕਾਂ ਮੁੜ ਆਉਣੀਆ ਵੇ ਮਾਲੀਆ
ਜੜਾ ਨੂੰ ਪਾਣੀ ਪਾ ਲਵੇ ਕਿਧਰੇ
ਕੇ ਮਹਿਕਾਂ ਮੁੜ ਆਉਣੀਆ ਵੇ ਮਾਲੀਆ
ਜੜਾ ਨੂੰ ਪਾਣੀ ਪਾ ਲਵੇ ਕਿਧਰੇ
ਕਿਤੇ ਨੀ ਸ਼ਾਨੋ-ਸ਼ੌਕਤਾਂ ਜਾਂਦੀਆਂ ਮੋਹੱਬਤਾਂ ਜਤਾ ਲਵੇਂ ਕਿੱਧਰੇ
ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿੱਧਰੇ
ਜਿੰਦਗੀ ਦਾ ਮਾਏ ਨਾ ਸਾਕਾਰ ਹੋਏ ਗਾ
ਜਦੋ ਦਿਲ ਕਿਸੇ ਤੇ ਨਿਸਾਰ ਹੋਏਗਾ
ਹਾਲੇ ਤਾ ਕਹਾਣੀਆਂ ਦੇ ਵਾਂਗਰਾਂ ਲਗੇ
ਸੱਚ ਲਗੁ ਜਦੋ ਏ ਪਿਆਰ ਹੋਏਗਾ
ਕਰੇ ਜੇ ਮਿਹਰਬਾਨੀਆਂ ਪਿਆਰਿਆਂ
ਆ ਦਿਲ ਸੋਹਣੇ ਲਾ ਲਵੇ ਕਿਧਰੇ
ਕਰੇ ਜੇ ਮਿਹਰਬਾਨੀਆਂ ਪਿਆਰਿਆਂ
ਆ ਦਿਲ ਸੋਹਣੇ ਲਾ ਲਵੇ ਕਿਧਰੇ
ਕਿਤੇ ਨੀ ਸ਼ਾਨੋ-ਸ਼ੌਕਤਾਂ ਜਾਂਦੀਆਂ ਮੋਹੱਬਤਾਂ ਜਤਾ ਲਵੇਂ ਕਿੱਧਰੇ
ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿੱਧਰੇ
ਰਾਂਝਣਾ ਵੇ ਚਾਵਾਂ ਨੂੰ ਗੁਲਾਬੀ ਰੰਗ ਦੇ
ਨਿੱਤ ਏ ਸ਼ਰਾਰਤਾਂ ਕਰਾਕੇ ਲੰਘ ਦੇ
ਕੋਸ਼ਿਸ਼ਾਂ ਨਾਦਾਨ ਨਾ ਨਾਰਾਜ਼ ਹੋਣ ਵੇ
ਤਾਹੀਓਂ ਤੈਥੋਂ ਇੰਨਾ ਕੁ ਇਸ਼ਾਰਾ ਮੰਗਦੇ
ਆ ਨੀਵੀਂ ਪਾਕੇ ਹੱਸਦੇ ਛਬੀਲੇਆਂ ਜੇ ਅੱਖੀਆਂ ਮਿਲਾ ਲਵੇਂ ਕਿੱਧਰੇ
ਆ ਨੀਵੀਂ ਪਾਕੇ ਹੱਸਦੇ ਛਬੀਲੇਆਂ ਜੇ ਅੱਖੀਆਂ ਮਿਲਾ ਲਵੇਂ ਕਿੱਧਰੇ
ਕਿਤੇ ਨੀ ਸ਼ਾਨੋ-ਸ਼ੌਕਤਾਂ ਜਾਂਦੀਆਂ ਮੋਹੱਬਤਾਂ ਜਤਾ ਲਵੇਂ ਕਿੱਧਰੇ
ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿੱਧਰੇ
ਖ਼ਵਾਬਾਂ ਤੇ ਖ਼ਿਆਲਾਂ ਨੂੰ ਵੀ ਹੁੰਦਾ ਸ਼ੱਕ ਵੇ
ਜਦੋਂ ਕਦੇ ਗੁੱਸੇ ਚ ਜਤਾਉਣਾ ਹੱਕ ਵੇ
ਰੋਹਬ ਤੇਰਾ ਸਾਨੂੰ ਤਾਂ ਹੈਰਾਨ ਕਰਦੇ
ਅੱਖਾਂ ਪਾਕੇ ਵੇਖੇ ਜਦੋਂ ਇਕ ਟੱਕ ਵੇ
ਨੀ ਸੁਫ਼ਨੇ ਨੂੰ ਸੁਫ਼ਨੇ ਚੋ ਕੱਢ ਕੇ ਹਕੀਕਤਾਂ ਬਣਾ ਲਵੀ ਕਿੱਧਰੇ
ਨੀ ਸੁਫ਼ਨੇ ਨੂੰ ਸੁਫ਼ਨੇ ਚੋ ਕੱਢ ਕੇ ਹਕੀਕਤਾਂ ਬਣਾ ਲਵੀ ਕਿੱਧਰੇ
ਕਿਤੇ ਨੀ ਸ਼ਾਨੋ-ਸ਼ੌਕਤਾਂ ਜਾਂਦੀਆਂ ਮੋਹੱਬਤਾਂ ਜਤਾ ਲਵੇਂ ਕਿੱਧਰੇ
ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿੱਧਰੇ
ਕਾਸ਼ਨੀ ਖੁਮਾਰੀਆਂ ਦੀ ਲੋਰ ਵੇਖ ਲੈ
ਅਸਲਾ ਤੋਂ ਆਸ਼ਕੀ ਦੀ ਤੋਰ ਵੇਖ ਲੈ
ਅੰਬਰਾਂ ਤੇ ਕੀਤਾ ਏ ਬਸੇਰਾ ਚੰਨ ਵੇ
ਦਿਲਾਂ ਦੀ ਜਮੀਨ ਤੇ ਚਕੋਰ ਦੇਖ ਲੈ
ਆ ਗੀਤ ਸਰਤਾਜ ਦਾ ਏ ਹਾਣ ਦਾ
ਜੇ ਰੂਹਾਂ ਚ ਵਸਾ ਲਵੇ ਕਿਧਰੇ
ਆ ਗੀਤ ਸਰਤਾਜ ਦਾ ਏ ਹਾਣ ਦਾ
ਰੂਹਾਂ ਚ ਵਸਾ ਲਵੇ ਕਿਧਰੇ