Gulaabi Paani
ਬਿਰ੍ਖ਼ ਨਿਭਾਈਆਂ ਟਾਹਨਿਆ
ਤੇ ਅਸਾ ਨਿਭਾਈ ਧੌਣ
ਹਥ ਤਾਂ ਕੱਟ ਦੇ ਪੂਣੀਆ ਨੂ
ਬੁੱਲ ਦਾ ਗੌਂਦੇ ਗੌਣ
ਇਕ ਉੱਡਣ ਤਿੱਤਰ ਖਾਂਬਿਆ
ਜੋ ਅੱਗ ਕਲੇਜੇ ਲੋਨ
ਇਕ ਉੱਡਣ ਤਿੱਤਰ ਖਾਂਬਿਆ
ਜੋ ਅੱਗ ਕਲੇਜੇ ਲੋਨ
ਗੁਲਾਬੀ ਪਾਣੀ ਨੀ ਹੋ ਗਯਾ ਖੂਹਆ ਦਾ
ਮੇਲਾ ਹੋ ਗਯਾ ਏ ਅਜ ਦੋ ਰੂਹਾਂ ਦਾ
ਖਿਡ ਗਯਾ ਕੇਸੂ ਨੀ ਸੂਨੀਆ ਥਾਵਾਂ ਤੇ
ਦੀਵੇ ਜਗ ਪਏ ਨੀ ਕਚਿਆ ਰਾਹਵਾਂ ਤੇ
ਰੰਗ-ਢੰਗ ਬਦਲ ਗਯਾ
ਪਿੰਡ ਦਿਆ ਜੂਹਾ ਦਾ
ਗੁਲਾਬੀ ਪਾਣੀ ਨੀ ਹੋ ਗਯਾ ਖੂਹਆ ਦਾ
ਮੇਲਾ ਹੋ ਗਯਾ ਏ ਅਜ ਦੋ ਰੂਹਾਂ ਦਾ
ਏ ਧਾਗਾ ਮੇਰੇ ਦਾਜ ਦਾ
ਮੈਨੂ ਲਗਦਾ ਏ ਸਕਾ ਭਰਾ
ਮੈਨੂ ਅਗਲੇ ਘਰ ਵਿਚ ਤੌਰ ਕੇ ਹਾਏ
ਕੱਲੀ ਰਿਹ ਜੁ ਮਾ
ਨੀ ਮੈਂ ਕੱਮ ਧੰਦੇ ਸਾਰੇ ਛਡ ਕੇ
ਤੇਰੀ ਵੈਂਗ ਦਾ ਲੈਲਾ ਨਾਪ
ਜੋ ਤੇਰੇ ਦਿਲ ਵਿਚ ਧੜਕ ਰਹੇ
ਓ ਮੈਨੂ ਬਿਲ੍ਕੁਲ ਸੁੰਦਾਏ ਸਾਫ
ਜੋ ਤੇਰੇ ਦਿਲ ਵਿਚ ਧੜਕ ਰਹੇ
ਓ ਮੈਨੂ ਬਿਲ੍ਕੁਲ ਸੁੰਦਾਏ ਸਾਫ
ਗਿੱਦਾ ਪੈਣ ਲਗਾ
ਹਾਏ ਆਪ ਮੁਹਾਰੇ ਨੀ
ਸ਼ਗਨ ਮਨੌਂਦੀਯਨ ਨੂ
ਚੜ ਗਏ ਤਾਰੇ ਨੀ
ਲਿਸ਼ ਲਿਸ਼ ਕਰਦਾ ਏ
ਸੁਹੱਪਣ ਮੂਹਾਂ ਦਾ
ਗੁਲਾਬੀ ਪਾਣੀ ਨੀ ਹੋ ਗਯਾ ਖੂਹਆ ਦਾ
ਮੇਲਾ ਹੋ ਗਯਾ ਏ ਅਜ ਦੋ ਰੂਹਾਂ ਦਾ