Village Earth
ਮੇਰੇ ਘਰ ਵਿੱਚ ਚਿੜੀਆ ਆਉਂਨ
ਫੁੱਲ ਤਿਤਲੀਆਂ ਮਹਕਾਂ ਆਉਂਨ
ਧੁੱਪ ਹਵਾ ਸੂਖੇ ਪੱਤੇ
ਪੱਤੇਆ ਤੇ ਤੁਰਦੀ ਤੂੰ ਆਵੇ
ਤੇਰੇ ਬਿਨਾ ਜੇ ਹੋਰ ਕੋਈ ਬੰਦਾ
ਮੇਰੇ ਘਰ ਦੇ ਰਾਹ ਆਵੇ
ਮੈਂ ਬੰਦੇ ਨੂੰ ਪੁੱਛਾ ਬੰਦੇਆ
ਇਧਰ ਦੱਸ ਤੂੰ ਕਿਉਂ ਆਵੇ
ਜਿਵੇਂ ਦਿਲ ਮੇਰੇ ਵਿੱਚ ਠਹਿਰੀ ਤੂ
ਆ ਦੇਖ ਜੇ ਘਰ ਵਿੱਚ ਠਹਿਰ ਹੁੰਦੇ
ਤੂ ਸਮੁੰਦਰ ਟੱਪਕੇ ਆਜਾ
ਮੈਥੋਂ ਨਾ ਐ ਤੈਰ ਹੁੰਦੇ
ਇਹ ਮੁਲਕ ਨੇ ਸਿਆਸਤਦਾਨਾ ਦੇ
ਲੋਕਾਂ ਦਾ ਪਿੰਡ ਜਾ ਸ਼ਹਿਰ ਹੁੰਦੇ
ਲੋਕਾਂ ਨੂੰ ਇਹ ਪਤਾ ਵੀ ਏ
ਕੇ ਸਿਆਸਤ ਦੇ ਵਿੱਚ ਜ਼ਹਰ ਹੁੰਦੇ
ਇਹ ਸਿਆਸਤੀ ਰਿਆਸਤੀ ਰਾਜੇ
ਹਮੇਸ਼ਾ ਫੌਜ਼ਾਂ ਦੇ ਦਮ ਤੇ ਜਿਊੰਦੇ ਰਹੇ
ਇਹਨਾਂ ਖਾਤਿਰ ਮਰਣ ਵਾਲੇ
ਲੋਕਾਂ ਚੋਂ ਹੀ ਆਉਂਦੇ ਰਹੇ
ਮਾਪੇ ਰੋਂਦੇ, ਬੱਚੇ ਰੋਂਦੇ
ਸਿਆਸਤ ਵਾਲੇ ਬਾਜ਼ ਨੀ ਆਉਂਦੇ
ਇਹ ਲੜਵਾਉਂਦੇ, ਇਹ ਮਰਵਾਉਂਦੇ
ਕੁਰਸੀ ਤੇ ਬੈਹਕੇ ਮੌਜ ਉਡਾਉਂਦੇ
ਤੂ ਇਹਨਾਂ ਦੀ ਗੱਲ ਮੰਨਦੀ ਏ
ਮੇਰੀ ਗੱਲ ਨੂੰ ਸੁਨ ਤਾਂ ਸਹੀ
ਭੁੱਲ ਕੇ ਤੂ ਸਰਹਦਾਂ ਨੂੰ
ਪਿੰਡ ਸ਼ਹਿਰ ਕੋਈ ਚੁੰਨ ਤਾਂ ਸਹੀ
ਇਥੇ ਕੋਈ ਰਾਜਾ ਨੀ ਏ
ਜਾ ਸਾਰੇ ਹੀ ਰਾਜੇ ਨੇ
ਹਰ ਮੁਲਕ ਦੀ ਤਾਜ਼ਾ ਖਬਰ ਤੋਂ
ਇਥੇ ਫਲ-ਫੁੱਲ ਤਾਜ਼ੇ ਨੇ
ਓ ਦੇਖ ਬਿਨਾ ਵਰਦੀ ਤੋਂ ਆਉਂਦੀ
ਹੱਸਦੀ ਖੇਡੜੀ ਫੌਜ ਤਾਂ ਦੇਖ
ਇੱਕ ਵਾਰੀ ਮੁਲਕਾਂ ਨੂੰ ਭੁੱਲਕੇ
ਸ਼ਾਮ ਸ਼ਹਿਰ ਦੀ ਮੌਜ ਤਾਂ ਦੇਖ