Dadiyan Naniyan
ਮੇਰੀ ਚੁੰਨੀ ਦੇ ਪੱਲੇ ਕਿਸੇ ਫ਼ਕੀਰ ਜਹੇ
ਮੇਰੇ ਹਾਵ-ਪਾਵ ਤੇ ਚੇਰਾ ਗੰਭੀਰ ਜਹੇ
ਮੈਨੂੰ ਕੰਠ ਗੁਰਾਂ ਦੀ ਬਾਣੀ ਦੇ ਸਲੋਕ ਸੂਝੇ
ਮੈਂ ਦੇਸ ਪੰਜਾਬ ਦੇ ਕੋਸ਼ ਦੀ ਜਾਈ ਹਾਂ
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ
ਮੈਂ ਦਰਦ ਬਣਾ ਕੇ ਘੁੱਗੀਆਂ ਚਿੜੀਆਂ ਵਾ ਦਿੱਤੀ
ਮੈਂ ਕਿਸਮਤ ਦੀ ਛੱਤੀ ਤੇ ਚਰਖੇ ਡਾਹ ਦਿੱਤੇ
ਮੈਂ ਥੋਡੇ ਵਾਂਗੂ ਬਾਹਰਲੀ ਦੁਨੀਆਂ ਦੇਖੀ ਨੀ
ਮੈਂ ਘਰਦੇ ਖੱਦਰ ਉੱਤੇ ਕਰਿ ਕੱਢਾਈ ਹਾਂ
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ
ਮੈਂ ਭੱਜੀ ਫਿਰਦੀ ਘੜੀ-ਮੁੜੀ ਸਿਰ ਢੱਕ ਦੀ ਹਾਂ
ਬੜੇ ਸਿਰ-ਪੱਧਰੇ ਜੇ ਲੀੜੇ ਪਾਕੇ ਰੱਖਦੀ ਹਾਂ
ਮੈਨੂੰ ਹੱਥੀਂ ਵਿਚ ਕੰਮ ਕਰਨੇ ਵਿਚ ਪੋਰ ਸੰਗ ਨਹੀਂ
ਮੈਂ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਹਾਂ
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ
ਜੋ ਛਮ ਛਮ ਵਰਦੀਆਂ ਨਦੀਆਂ ਸੁੱਚੇ ਨੀਰ ਦੀਆਂ
ਮੈਂ ਰੱਜ ਰੱਜ ਗਾਈਆਂ ਘੋੜਿਆਂ ਸੋਹਣੇ ਵੀਰ ਦੀਆਂ
ਮੈਂ ਭਾਬੋ ਦੇ ਪੈਰਾਂ ਤੇ ਲੱਗੀ ਮਹਿੰਦੀ ਜੇਹੀ
ਜਾ ਗਿਧਾਂ ਵਾਲੀ ਧੂੜ ਦੀ ਸੁਰਮ ਸੁਲਾਈ ਹਾਂ
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ (ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ)
ਫੇਰ ਹੱਲੇ-ਗੁੱਲੇ ਵੇਲੇ ਕੀ ਕੁੱਝ ਹੋਇਆ ਸੀ
ਇਹਨਾਂ ਅੱਖਾਂ ਮੂਹਰੇ ਬਾਬਲ ਮੇਰਾ ਮੋਇਆ ਸੀ
ਮੈਨੂੰ ਅੱਜ ਵੀ ਦਿਸਦੀ ਛਾਤੀ ਪਿੱਟਦੀ ਮਾਂ ਮੇਰੀ
ਮੈਂ ਉਜੜੇ ਹੋਏ ਰਾਹਾਂ ਦੀ ਪਰਛਾਈ ਹਾਂ
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ
ਮੈਂ ਦਾਦੀਆਂ ਨਾਨੀਆਂ ਦੇ ਸਮਿਆਂ ਚੋ ਆਈ ਹਾਂ