Supna Laavan Da
ਸੁਪਨੇ ਵਿਚ ਕਰਕੇ ਵਾਦਾ
ਸਜ੍ਣਾ ਕ੍ਯੂਂ ਆਯਾ ਨਾ
ਤੰਗ ਜਿਹਾ ਤੇਰਾ ਛੱਲਾ ਹੋਯਾ
ਤਾਂ ਵੀ ਅੱਸੀ ਲਾਯਾ ਨਾ
ਮੇਰਾ ਦਿਲ ਤਾਂ ਬਸ ਪਾਣੀ
ਤੇਰਾ ਹੀ ਭਰਦਾ ਏ
ਮੇਰੇ ਬਿਨ ਕਿੰਜ ਤੇਰਾ ਹੁੰਨ
ਸਜ੍ਣਾ ਦੱਸ ਸਰਦਾ ਆਏ
ਹੋਵੇ ਜੇ ਮੇਲ ਕਿੱਤੇ ਤਾ
ਵੇਖਣ’ਗੇ ਸਾਰੇ ਵੇ
ਚੰਨ ਹੋ ਸਕਦਾ ਏ ਨੀਵਾਂ
ਟੁੱਟਣ’ਗੇ ਤਾਰੇ ਵੇ
ਮੰਨੇਯਾ ਤੂ ਮਤਲਬ ਪੁਛਦੀ
ਰਿਹੰਦੀ ਸੀ ਸ਼ਾਮਾਂ ਦਾ
ਸੁਪਨੇ ਵਿਚ ਸੁਪਨਾ ਟੁੱਟੇਯਾ
ਤੇਰੇ ਨਾਲ ਲਾਵਾਂ ਦਾ
ਸਜ੍ਣਾ ਤੂ ਚੰਨ ਲਗਦਾ ਸੀ
ਮੁਖੜੇ ਦਾ ਨੂਰ ਕਿੱਤੇ
ਏਹੀ ਚੰਨ ਫਿਰ ਦੁਖ ਦਿੰਦੇ
ਚੜ੍ਹਦੇ ਜੱਦ ਦੂਰ ਕਿੱਤੇ
ਦੁਖ ਬਣਕੇ ਖੜਦਾ ਕ੍ਯੂਂ ਨੀ
ਮੇਰੇ ਹੁੰਨ ਰਾਹਵਾਂ ਚ
ਕੁੱੜਰਦਾ ਨੀ ਵਾਹ ਬਣਕੇ ਤੂ
ਅੱਜ ਕਲ ਮੇਰੇ ਸਾਹਵਾਂ ਚ
ਫੀਕੀਆਂ ਨੇ ਨੇਲ ਪੈਲਿਸਾਂ
ਲਿਸ਼ਕਾਂ ਨਾ ਕੋਕੇ ਵੀ
ਉੱਦ ਗਯਾ ਰੰਗ ਮੁੰਦਰੀ ਦਾ ਤੇ
ਘਸ ਗੇਯਾ ਘੋਟੇ ਵੀ
ਛਣਕਣ ਦਾ ਤੇਰੇ ਵਿਹੜੇ
ਸੁਪਨਾ ਸੀ ਪੋਰਾ ਦਾ
ਲਗਦਾ ਲੜ ਫਡ ਲੇਯਾ ਪਰ ਤੂ
ਅੱਜ ਕਲ ਵੇ ਹੋਰਾਂ ਦਾ
ਜੁੱਡੇਯਾ ਨੇ ਟੁੱਟਣਾ ਵੀ ਏ
Gifty ਗੱਲ ਠੀਕ ਤੇਰੀ
ਮੁੱਕ ਜਾਣੀ ਜ਼ਿੰਦਗੀ ਏ ਪਰ
ਮੁੱਕਣੀ ਨਈ ਉਡੀਕ ਤੇਰੀ
ਕੁਝ ਵੀ ਨਈ ਹਾਸਿਲ ਹੁੰਦਾ
ਅਮ੍ਬਰ ਦਿਯਨ ਸਿਹਰਾਨ ਚ
ਜੰਨਤ ਮੈਂ ਰੁਲਦੀ ਵੇਖੀ
ਸਜ੍ਣਾ ਤੇਰੇ ਪੈਰਾਂ ਚ
ਆਪਾ ਜਦ ਜਿੱਦਾਂ ਪੁਗਾਈਆਂ
ਘੜੀਆਂ ਮੈਂ ਭੁਲਦੀ ਨਾ
ਬੇਸ਼ਕ ਦਿਨ ਭੁੱਲ ਸਕਦੀ ਆਂ
ਅਡਿਯਨ ਮੈਂ ਭੁੱਲਦੀ ਨਾ
ਭੁੱਲਣਾ ਨਈ ਪਿੰਡ ਤੇਰਾ ਵੇ
ਭੁੱਲਣਾ ਨਈ ਚਿਹਰਾ ਵੇ
ਖੁਦ ਦਾ ਭੁੱਲ ਸਕਦੀ ਆਂ ਮੈਂ
ਭੁੱਲਣਾ ਨਈ ਤੇਰਾ ਵੇ