Mohabbat
Desi Crew, Desi Crew Desi Crew, Desi Crew
ਗਰਮ ਹੈ ਲੋਹਾ ਸੱਟਾਂ ਹਲੇ ਮਾਰ ਲਈਏ
ਪਿੱਛੋਂ ਹੀ ਦੇਖਾਂ ਗੇ ਜਿੱਤਾਂ ਹਾਰਾਂ ਨੂੰ
ਇਸ਼ਕ ਚ ਧਰ ਲਿਆ ਪੈਰ ਮੁਹੱਬਤ ਹੋ ਗਈ ਏ
ਹੁਣ ਕੁੱਝ ਵੀ ਕਰਨਾ ਪੈ ਸਕਦਾ ਹੈ ਯਾਰਾਂ ਨੂੰ
ਇਸ਼ਕ ਚ ਧਰ ਲਿਆ ਪੈਰ ਮੁਹੱਬਤ ਹੋ ਗਈ ਏ
ਹੁਣ ਕੁੱਝ ਵੀ ਕਰਨਾ ਪੈ ਸਕਦਾ ਹੈ ਯਾਰਾਂ ਨੂੰ
ਤੇਰੇ ਨੈਣੀ ਮੇਲ ਦੀਆਂ ਜੋ ਨਾਗਣੀਆਂ
ਡੰਗ ਜਿੰਨਾ ਜ੍ਹਿੰਨਾਂ ਦਾ ਹਿਕ ਮੇਰੀ ਤੇ ਲੜ ਗਿਆ ਨੀ
ਪਾਣੀ ਦੀ ਚੱਗ ਵਰਗਾ ਮੇਰਾ ਪਿਆਰ ਨਹੀਂ
ਜਿਹੜੀ ਥਾਂ ਤੇ ਅੜ ਗਿਆ ਓਥੇ ਖੜ ਗਿਆ ਨੀ
ਪਿੰਡਿਆਂ ਉੱਤੇ ਮਲੀ ਸੁਹਾ ਫਿਰਦਾ ਹਾਂ
ਹੁਣ ਕਿ ਕਰਨ ਮੈਂ ਸੋਨੇ ਦੀਆਂ ਤਾਰਾਂ ਨੂੰ
ਇਸ਼ਕ ਚ ਧਰ ਲਿਆ ਪੈਰ ਮੁਹੱਬਤ ਹੋ ਗਈ ਏ
ਹੁਣ ਕੁੱਝ ਵੀ ਕਰਨਾ ਪੈ ਸਕਦਾ ਹੈ ਯਾਰਾਂ ਨੂੰ
ਇਸ਼ਕ ਚ ਧਰ ਲਿਆ ਪੈਰ ਮੁਹੱਬਤ ਹੋ ਗਈ ਏ
ਹੁਣ ਕੁੱਝ ਵੀ ਕਰਨਾ ਪੈ ਸਕਦਾ ਹੈ ਯਾਰਾਂ ਨੂੰ
ਮੈਂ ਪਿਆਰ ਤੇਰੇ ਦੀ ਲੋ ਵਿਚ ਤੁਰਿਆ ਫਿਰਦਾ ਹਾਂ
ਉਂਝ ਮੇਰੇ ਚਾਰ ਚੁਫੇਰੇ ਬੜਾ ਹਨੇਰਾ ਨੀ
ਹੋ ਤੱਕੜੇ ਹੋਕੇ ਰਹਿਣਾ ਪੈਂਦਾ ਹਰ ਵੇਲੇ
ਕਦ ਪਰਖਣ ਲੱਗ ਜਾਂਦੀ ਏ ਜ਼ਿੰਦਗੀ ਜੇਰਾ ਨੀ
ਜਦ ਜੱਟ ਮਿਰਜੇ ਦੀ ਬੱਕੀ ਤੂੜਾ ਪੱਟ ਦੀ ਏ
ਕੰਬਾ ਚੜ ਜਾਂਦਾ ਏ ਫਿਰ ਨੰਗੀਆਂ ਤਲਵਾਰਾਂ ਨੂੰ
ਇਸ਼ਕ ਚ ਧਰ ਲਿਆ ਪੈਰ ਮੁਹੱਬਤ ਹੋ ਗਈ ਏ
ਹੁਣ ਕੁੱਝ ਵੀ ਕਰਨਾ ਪੈ ਸਕਦਾ ਹੈ ਯਾਰਾਂ ਨੂੰ
ਇਸ਼ਕ ਚ ਧਰ ਲਿਆ ਪੈਰ ਮੁਹੱਬਤ ਹੋ ਗਈ ਏ
ਹੁਣ ਕੁੱਝ ਵੀ ਕਰਨਾ ਪੈ ਸਕਦਾ ਹੈ ਯਾਰਾਂ ਨੂੰ
ਇਸ਼ਕ ਦੇ ਬੂਹੇ ਜਿੰਦਰਾ ਵੱਜਿਆ ਲੇਖਾਂ ਦਾ
ਇਕ ਨਾ ਇਕ ਦਿਨ ਰੱਬ ਆਪੇ ਹੀ ਖੋਲ੍ਹ ਗਾ
ਮੈਂ ਜ਼ਿੰਦਗੀ ਵਿਚ ਮੋਤੀ ਚੁਗਣੇ ਚਾਉਂਦੇ ਹਾਂ
ਤੂੰ ਹੋਵੇ ਜੇ ਨਾਲ ਕਦੇ ਨਾ ਡੋਲੂ ਗਾ
ਜਦ ਖੋਟਾ ਸਿੱਕਾ ਚਲਦਾ ਆਉਣੇ ਤੂਫ਼ਾਨ ਬੜੇ
ਵਕ਼ਤ ਪੈ ਜਾਂਦਾ ਹੁੰਦਾ ਲੱਖ ਹਜ਼ਾਰਾਂ ਨੂੰ
ਇਸ਼ਕ ਚ ਧਰ ਲਿਆ ਪੈਰ ਮੁਹੱਬਤ ਹੋ ਗਈ ਏ
ਹੁਣ ਕੁੱਝ ਵੀ ਕਰਨਾ ਪੈ ਸਕਦਾ ਹੈ ਯਾਰਾਂ ਨੂੰ
ਇਸ਼ਕ ਚ ਧਰ ਲਿਆ ਪੈਰ ਮੁਹੱਬਤ ਹੋ ਗਈ ਏ
ਹੁਣ ਕੁੱਝ ਵੀ ਕਰਨਾ ਪੈ ਸਕਦਾ ਹੈ ਯਾਰਾਂ ਨੂੰ