Chittey Noor De
ਵਕਤ ਦੀ ਤੋਰ ਭੁਲਾਉਂਦੇ
ਸਜਣ ਜਦ ਕੋਲ ਬਿਠਾਉਂਦੇ
ਫਿਰ ਸਰਤਾਜਾਂ ਵਰਗੇ ਆ
ਫਿਰਦੇ ਲਿਖਦੇ ਗਾਉਂਦੇ
ਵਕਤ ਦੀ ਤੋਰ ਭੁਲਾਉਂਦੇ
ਸਜਣ ਜਦ ਕੋਲ ਬਿਠਾਉਂਦੇ
ਫਿਰ ਸਰਤਾਜਾਂ ਵਰਗੇ ਆ
ਫਿਰਦੇ ਲਿਖਦੇ ਗਾਉਂਦੇ
ਕੇ ਸਾਨੂੰ ਦੂਸਰੇ ਜਹਾਂ ਵਿੱਚ ਲੈ ਗਏ
ਕੋਈ ਸਦੀਆਂ ਪੁਰਾਣੀ ਗੱਲ ਕਹ ਗਏ
ਇਹਨਾ ਸਫਰਾਂ ਦੇ ਕਿੰਨੇ ਕੂ ਮੁਕਾਮ ਨੇ
ਚਿੱਟੇ ਨੂਰ ਦੇ ਅਸਾਂ ਦੇ ਮਥੇ ਪੈ ਗਏ
ਦੋ ਪਲ ਗੜੀਆਂ ਦਿਨ ਰੁੱਤ ਆਲਮ
ਅੱਜ ਵੀ ਨਵੇ ਨਵੇ ਨੇ ਪਾਵਣ ਵੇਲੇ ਜੀ
ਪਹਿਲੀ ਵਾਰ ਨਿਗਾਹਾਂ ਮਿਲੀਆਂ
ਕਰ ਗਏ ਰੂਹ ਨਾਲ ਮੇਲੇ ਸਜਣ ਸੁਹੇਲੇ ਜੀ
ਸ਼ੁਕਰਾਨੇ ਤੇਰੇ ਸੰਦਲੀ ਹਵਾਏ ਨੀ
ਛਲੇ ਵਾਲਾਂ ਦੇ ਰੂਹਾਣੀ ਜੋ ਉਡਾਏ ਨੀ
ਤੇਨੂੰ ਕਾਸਿਦ ਬਣਾਕੇ ਕਿਸ ਭੇਜਿਆ
ਕੋਈ ਅੰਬਰੀ ਪੈਗਮ ਪਹੁੰਚਾਏ ਨੀ
ਮਹਿਰਮ ਜੇਹਾ ਬਣਕੇ ਮਿਲਿਆ
ਰਹਬਰ ਹੋ ਗਿਆ ਅਕੀਦੀ
ਹਸਦੀ ਤੇ ਦਸਤਕ ਦੇ ਕੇ
ਦਰ ਖੁਲਦਾ ਪਿਆ ਅੱਖੀਰੀ
ਭਾਵੇਂ ਸੁਣੀ ਨਾ ਬੁਲਾਵੇ ਤਾਂ ਵੀ ਆਉਣਗੇ
ਦੇਖ ਪਿਆਰ ਵਾਲੇ ਪਿਆਰ ਤਾਂ ਜਤਾਉਣਗੇ
ਕਾਇਨਾਤ ਦੀ ਹਮੇਸ਼ਾ ਹੀ ਗਵਾਹੀ ਏ
ਇਹ ਦੀਵਾਨੇ ਇਹ ਤਾਂ ਹਾਜ਼ਰੀ ਲਾਵਾਂਗੇ
ਕਿਥੇ ਗਵਾਹੀ ਰੇਤ ਭਰੇ
ਜਾ ਘੜੇ ਨਾ ਦੀਵੇ 'ਚ ਠੇਲੇ
ਬੜੇ ਕੂਵੇਲੇ ਜੀ
ਕਿਥੇ ਗਵਾਹੀ ਮੁੰਦਰਾਂ ਦੀ
ਦੁਨਿਆ ਤੋਂ ਹੋਗੇ ਵੇਲੇ ਨਾਥ ਦੇ ਚੇਲੇ ਜੀ
ਇਹਨੂੰ ਮਸਤੀ ਨਾ ਆਖੋ ਇਸ ਨੂੰ ਲੋਰ ਕਹੋ ਜੀ
ਯਾ ਫਿਰ ਕੇ ਲਵੋ ਖੁਮਾਰੀ ਯਾ ਫਿਰ ਕੁਛ ਹੋ ਕਹੋ ਜੀ
ਜਿਸਦੇ ਸਦਕਾ ਝਰਨੇ ਵੱਗਦੇ
ਝੂਮਣ ਜੰਗਲ ਬੇਲੇ ਹੋ ਅਲਬੇਲੇ ਜੀ
ਜਿਸਦੇ ਸਦਕਾ ਕਈ ਵਾਰੀ ਤਾਂ
ਦਿਲ ਕਲੇਯਾਂ ਹੀ ਖੇਲੇ ਖਤਮ ਝਮੇਲੇ ਜੀ
ਇਹਨੇ ਆਸ਼ਕੀ ਨੂੰ ਸੁਚੇਯਾ ਬਣਾਇਆ ਏ
ਇਹਨੇ ਸੂਰਜਾਂ ਦਾ ਕੰਮ ਵੀ ਘਟਾਇਆ ਏ
ਇਹਨੂੰ ਸੱਜਦੇ ਕਰੋੜਾ Sartaaj ਦੇ
ਇਹਨੇ ਅਸਲਾ ਤੋਂ ਇਹੀ ਤਾ ਸਿਖਾਇਆ ਏ
ਵਕਤ ਦੀ ਤੋਰ ਭੁਲਾਉਂਦੇ
ਸਜਣ ਜਦ ਕੋਲ ਬਿਠਾਉਂਦੇ
ਫਿਰ ਸਰਤਾਜਾਂ ਵਰਗੇ ਆ
ਫਿਰਦੇ ਲਿਖਦੇ ਗਾਉਂਦੇ
ਕੇ ਸਾਨੂੰ ਦੂਸਰੇ ਜਹਾਂ ਵਿੱਚ ਲੈ ਗਏ
ਕੋਈ ਸਦੀਆਂ ਪੁਰਾਣੀ ਗੱਲ ਕਹ ਗਏ
ਇਹਨਾ ਸਫਰਾਂ ਦੇ ਕਿੰਨੇ ਕੂ ਮੁਕਾਮ ਨੇ
ਛਿੱਟੇ ਨੂਰ ਦੇ ਅਸਾਂ ਦੇ ਮਥੇ ਪੈ ਗਏ
ਛਿੱਟੇ ਨੂਰ ਦੇ ਅਸਾਂ ਦੇ ਮਥੇ ਪੈ ਗਏ
ਛਿੱਟੇ ਨੂਰ ਦੇ ਅਸਾਂ ਦੇ ਮਥੇ ਪੈ ਗਏ