Dehleez - Seven Rivers

Satinder Sartaaj, Beat Minister

ਤੇਰੀ ਇਹ ਕਮੀਜ਼ ਸੋਹਣੀ
ਸਚੀ ਹਰ ਚੀਜ਼ ਸੋਹਣੀ
ਟੱਪੀ ਦੇਹਲੀਜ਼ ਸੋਹਣੀ
ਲਾੜਿਆ ਦੀ ਚਾਲ ਜੀ
ਸ਼ਾਲ ਕਸ਼ਮੀਰੀ ਦਿੱਤੀ
ਦਿਲਾਂ ਦੀ ਅਮੀਰੀ ਦਿਤੀ
ਰੂਹਾਂ ਨੂੰ ਫ਼ਕੀਰੀ ਦਿੱਤੀ
ਜ਼ਿੰਦਗੀ ਕਮਾਲ ਜੀ
ਡੋਰੀਐ ਸਲੇਟੀ ਰੰਗੇ
ਛਤ ਤੇ ਸੁਖਉਣੇ ਟੰਗੇ
ਡੋਰੀਐ ਸਲੇਟੀ ਰੰਗੇ
ਛਤ ਤੇ ਸੁਖਉਣੇ ਟੰਗੇ
ਬਦਲਾਂ ਨੇ ਰੰਗ ਮੰਗੇ
ਅਸੀਂ ਦਿੱਤਾ ਟਾਲ ਜੀ
ਦਾਵਤਾਂ ਕਰਾਈਏ ਚੱਲ ਚਿੜੀਆਂ ਬੁਲਾਈਏ
ਦਾਵਤਾਂ ਕਰਾਈਏ ਚੱਲ ਚਿੜੀਆਂ ਬੁਲਾਈਏ
ਚੱਲ ਓਹਨਾ ਨਾਲ ਗਈਏ
ਚੱਲ ਹੋਗੇ ਬੜੇ ਸਾਲ ਜੀ
ਸਫ਼ਰ ਮਲਾਹਾ ਵਾਲਾ
ਤਾਰਿਆ ਦੀ ਛੱਵਾ ਵਾਲਾ
ਹਵਾ ਤੇ ਦਿਸ਼ਾਵਾਂ ਵਾਲਾ
ਪੁੱਛਦੇ ਕੀ ਹਾਲ ਜੀ
ਬਾਂਕੇ ਚਰਵਹਿਆ ਨੂੰ
ਬੇਲੇ ਪੇੜੇ ਦਾਹਿਆ ਨੂੰ
ਰੰਗੇ ਉਹ ਚੋਰਾਹਿਆ ਨੂੰ
ਸੁੱਟ ਕੇ ਗੁਲਾਲ ਜੀ

ਹੋ ਉਹ ਰੰਗ ਦਰਿਆਵਾਂ ਵਾਲਾ
ਉਹ ਰੰਗ ਦਰਿਆਵਾਂ ਵਾਲਾ
ਆ ਸੰਗ ਦਰਿਆਵਾਂ ਵਾਲਾ
ਜੰਗ ਦਰਿਆਵਾਂ ਵਾਲਾ
ਪੂਰਾ ਜੋ ਜਲਾਲ ਜੀ
ਪੂਰਾ ਇਹ ਰਿਵਾਜ਼ ਹੋਇਆ
ਕਿੰਨਾ ਸੋਹਣਾ ਕਾਜ ਹੋਇਆ
ਪੂਰਾ ਇਹ ਰਿਵਾਜ਼ ਹੋਇਆ
ਕਿੰਨਾ ਸੋਹਣਾ ਕਾਜ ਹੋਇਆ
ਮਾਹੀ ਸਰਤਾਜ ਹੋਇਆ
ਸੁੱਟ ਕੇ ਰੁਮਾਲ ਜੀ
ਤੇਰੀ ਇਹ ਕਮੀਜ਼ ਸੋਹਣੀ
ਸਚੀ ਹਰ ਚੀਜ਼ ਸੋਹਣੀ
ਟੱਪੀ ਦੇਹਲੀਜ਼ ਸੋਹਣੀ
ਲਾੜਿਆ ਦੀ ਚਾਲ ਜੀ
ਡੋਰੀਐ ਸਲੇਟੀ ਰੰਗੇ
ਛਤ ਤੇ ਸੁਖਉਣੇ ਟੰਗੇ
ਬਾਦਲਾਂ ਨੇ ਰੰਗ ਮੰਗੇ
ਅਸੀਂ ਦਿੱਤਾ ਟਾਲ ਜੀ

Trivia about the song Dehleez - Seven Rivers by Satinder Sartaaj

Who composed the song “Dehleez - Seven Rivers” by Satinder Sartaaj?
The song “Dehleez - Seven Rivers” by Satinder Sartaaj was composed by Satinder Sartaaj, Beat Minister.

Most popular songs of Satinder Sartaaj

Other artists of Folk pop