Dil Pehlan Jeha
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ

ਵੇਖੇ ਦੁਨੀਆ ਦੇ ਰੰਗ, ਦੁਨੀਆ ਦੇ ਰੰਗ ਥੋੜ੍ਹਾ ਹੋਰ ਹੋ ਗਿਆ

ਉਹ ਵੀ ਸਮੈ ਸੀ, ਹਵਾ ਸੀ ਜਦੋਂ ਲਗਦੀ ਗੁਲਾਬੀ
ਅਰਮਾਨਾ ਦੇ ਸੰਦੂਕ ਦੀ ਸੀ ਸਾਡੇ ਕੋਲ਼ ਚਾਬੀ, ਹਾਏ
ਉਹ ਵੀ ਸਮੈ ਸੀ, ਹਵਾ ਸੀ ਜਦੋਂ ਲਗਦੀ ਗੁਲਾਬੀ
ਅਰਮਾਨਾ ਦੇ ਸੰਦੂਕ ਦੀ ਸੀ ਸਾਡੇ ਕੋਲ਼ ਚਾਬੀ
ਹੁਣ ਆਪਣੀਆਂ ਸੱਧਰਾਂ ਦਾ, ਆਪਣੀਆਂ ਸੱਧਰਾਂ ਦਾ ਚੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ
ਓ ਓ ਓ ਓ ਓ ਓ
ਕਦੇ ਪਿੱਪਲ਼ਾਂ ਦੇ ਪੱਤਿਆਂ ਦੀ ਪੀਪਨੀ ਬਣਾਉਣੀ
ਕਦੇ ਖੜ੍ਹ ਦਰਵਾਜ਼ਿਆਂ ਦੀ ਢੋਲਕੀ ਵਜਾਉਣੀ, ਹਾਏ
ਕਦੇ ਪਿੱਪਲ਼ਾਂ ਦੇ ਪੱਤਿਆਂ ਦੀ ਪੀਪਨੀ ਬਣਾਉਣੀ
ਕਦੇ ਖੜ੍ਹ ਦਰਵਾਜ਼ਿਆਂ ਦੀ ਢੋਲਕੀ ਵਜਾਉਣੀ
ਹੁਣ ਨਗਮਾ ਸਾਰੰਗੀਆਂ ਦਾ, ਨਗਮਾ ਸਾਰੰਗੀਆਂ ਦਾ ਸ਼ੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ
ਹੁਣ ਅੱਧੀਆਂ ਰਾਤਾਂ ਨੂੰ ਕਦੇ ਗਿਣੇ ਨਹੀਓਂ ਤਾਰੇ
ਹੁਣ ਬੱਦਲ਼ਾਂ ਦੇ ਨਾਲ਼ ਵੀ ਨਹੀਂ ਭਰੀਦੇ ਹੁੰਗਾਰੇ, ਹਾਏ
ਹੁਣ ਅੱਧੀਆਂ ਰਾਤਾਂ ਨੂੰ ਕਦੇ ਗਿਣੇ ਨਹੀਓਂ ਤਾਰੇ
ਹੁਣ ਬੱਦਲ਼ਾਂ ਦੇ ਨਾਲ਼ ਵੀ ਨਹੀਂ ਭਰੀਦੇ ਹੁੰਗਾਰੇ
ਚੰਦ ਨਕਲੀ ਬਣਾਕੇ, ਛੱਤ 'ਤੇ ਲਵਾ ਕੇ ਮੈਂ ਚਕੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ
ਓਦੋਂ ਜਾਪਦਾ ਸੀ ਟੁੱਟਣੀ ਨਹੀਂ ਸਾਂਝ ਬੜੀ ਪੱਕੀ
ਅੱਜ ਗੌਰ ਨਾਲ਼ ਜਦੋਂ ਬੁਨਿਆਦ ਉਹਦੀ ਤੱਕੀ, ਹਾਏ
ਓਦੋਂ ਜਾਪਦਾ ਸੀ ਟੁੱਟਣੀ ਨਹੀਂ ਸਾਂਝ ਬੜੀ ਪੱਕੀ
ਅੱਜ ਗੌਰ ਨਾਲ਼ ਜਦੋਂ ਬੁਨਿਆਦ ਉਹਦੀ ਤੱਕੀ
ਉਹੋ ਰਿਸ਼ਤਾ ਬੜਾ ਹੀ, ਰਿਸ਼ਤਾ ਬੜਾ ਹੀ ਕਮਜ਼ੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ
ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਇਹ ਕਠੋਰ ਹੋ ਗਿਆ
ਮੈਨੂੰ ਐਸਾ ਇਕ ਗੀਤ Sartaaj ਨੇ ਸੁਣਾਇਆ
ਇੰਜ ਲਗਦਾ ਕਿਸੇ ਨੇ ਬਾਹੋਂ ਫੜ ਕੇ ਜਗਾਇਆ, ਹਾਏ
ਮੈਨੂੰ ਐਸਾ ਇਕ ਗੀਤ Sartaaj ਨੇ ਸੁਣਾਇਆ
ਇੰਜ ਲਗਦਾ ਕਿਸੇ ਨੇ ਬਾਹੋਂ ਫੜ ਕੇ ਹਿਲਾਇਆ
ਉਹਦਾ ਗੀਤ ਸੁਣ ਨਵਾਂ, ਗੀਤ ਸੁਣ ਨਵਾਂ ਤੇ ਨਕੋਰ ਹੋ ਗਿਆ