Je Main Kaha'n
ਜੇ ਮੈਂ ਕਿਹਾਂ ਕੇ ਤੂੰ ਧੜਕਣ ਹੈ ਮੇਰੀ
ਮੈਂ ਬਚਦਾ ਨਾ ਜੇ ਤੂੰ ਜ਼ਰਾ ਲਾਈ ਦੇਰੀ
ਤਾਂ ਫੇਰ ਕੀ ਤੂੰ ਹੀਰੇ ਨੀ ਮੇਰੇ ਕਹੇ ਤੇ
ਹਵਾਵਾਂ ਤੋਂ ਪਹਿਲਾਂ ਆ ਜਾਯਾ ਕਰੇਗੀ
ਕੀਤੇ ਜੋ ਵਾਦੇ ਨੀ ਇੱਕ ਤਾਂ ਨਿਭਾਦੇ
ਬੇਸ਼ਕ ਅਸਾਨੂੰ ਕੋਈ ਵੀ ਸਜ਼ਾ ਦੇ
ਪਰ ਜੇ ਤੂ ਫਿਰ ਵੀ ਨਾ ਆਈ ਤਾਂ ਦੁਨਿਆ
ਇਸ਼ਕ ਦਾ ਤਮਾਸ਼ਾ ਬਣਾਯਾ ਕਰੇਗੀ
ਜੇ ਮੈਂ ਕਿਹਾਂ ਕੇ ਤੂੰ ਧੜਕਣ ਹੈ ਮੇਰੀ
ਮੈਂ ਬਚਦਾ ਨਾ ਜੇ ਤੂੰ ਜ਼ਰਾ ਲਾਈ ਦੇਰੀ
ਤਾਂ ਫੇਰ ਕੀ ਤੂੰ ਹੀਰੇ ਨੀ ਮੇਰੇ ਕਹੇ ਤੇ
ਹਵਾਵਾਂ ਤੋਂ ਪਹਿਲਾਂ ਆ ਜਾਯਾ ਕਰੇਗੀ
ਕੀਤੇ ਜੋ ਵਾਦੇ ਨੀ ਇੱਕ ਤਾਂ ਨਿਭਾਦੇ
ਬੇਸ਼ਕ ਅਸਾਨੂੰ ਕੋਈ ਵੀ ਸਜ਼ਾ ਦੇ
ਪਰ ਜੇ ਤੂ ਫਿਰ ਵੀ ਨਾ ਆਈ ਤਾਂ ਦੁਨਿਆ
ਇਸ਼ਕ ਦਾ ਤਮਾਸ਼ਾ ਬਣਾਯਾ ਕਰੇਗੀ
ਵਸਲਾ ਦੇ ਪਿਆਸੇ ਅਜ਼ਲ ਤੋਂ ਉਦਾਸੇ
ਅਸੀਂ ਫੜ ਕੇ ਕਾਸੇ ਖੜੇ ਆ
ਵਸਲਾ ਦੇ ਪਿਆਸੇ ਅਜ਼ਲ ਤੋਂ ਉਦਾਸੇ
ਅਸੀਂ ਫੜ ਕੇ ਕਾਸੇ ਖੜੇ ਆ
ਅਸੀਂ ਆ ਉਹ ਪਾਣੀ ਜੋ ਪੱਛਮ ਦੇ ਵਲੋਂ
ਪੂਰਬ ਦੇ ਪਾਸੇ ਚੜੇ ਆ
ਅਸੀਂ ਆ ਉਹ ਪਾਣੀ ਜੋ ਪੱਛਮ ਦੇ ਵਲੋਂ
ਪੂਰਬ ਦੇ ਪਾਸੇ ਚੜੇ ਆ
ਮਹੀਵਾਲ ਬੰਨ ਕੇ ਜੇ ਮੈਂ ਪੱਟ ਚੀਰਾਂ
ਤੂ ਦਸ ਤਰ ਕੇ ਕੱਚੇਆਂ ਤੇ ਆਯਾ ਕਰੇਗੀ
ਪਰ ਜੇ ਤੂ ਫਿਰ ਵੀ ਨਾ ਆਈ ਤਾਂ ਦੁਨਿਆ
ਇਸ਼ਕ ਨੂੰ ਤਮਾਸ਼ਾ ਬਣਾਯਾ ਕਰੇਗੀ
ਬਣਿਆ ਬੇਚਾਰਾ ਨੀ ਸਰਗੀ ਦਾ ਤਾਰਾ
ਮੇਰਾ ਸਹਾਰਾ ਕੋਈ ਨਾ
ਬਣਿਆ ਬੇਚਾਰਾ ਏਹ ਸਰਗੀ ਦਾ ਤਾਰਾ
ਮੇਰਾ ਸਹਾਰਾ ਕੋਈ ਨਾ
ਭੰਵਰਾ ਤਾਂ ਡੁਲਿਆ ਨੀ ਰਾਹਾਂ ਚ ਰੁਲਿਆ
ਕੋਈ ਵੀ ਤਿਤਲੀ ਰੋਈ ਨਾ
ਭੰਵਰਾ ਤਾਂ ਡੁਲਿਆ ਨੀ ਰਾਹਾਂ ਚ ਰੁਲਿਆ
ਕੋਈ ਵੀ ਤਿਤਲੀ ਰੋਈ ਨਾ
ਜੇਕਰ ਮੈਂ ਯਾਦਾਂ ਚ ਥਕਿਆ ਸੌਂ ਜਾਵਾਂ
ਕਿਰਨ ਬਣਕੇ ਮੈਨੂੰ ਜਗਾਇਆ ਕਰੇਂਗੀ
ਪਰ ਜੇ ਤੂ ਫਿਰ ਵੀ ਨਾ ਆਈ ਤਾਂ ਦੁਨਿਆ
ਇਸ਼ਕ ਨੂੰ ਤਮਾਸ਼ਾ ਬਣਾਇਆ ਕਰੇਗੀ
ਕੀਤੇ ਹਨੇਰੇ ਸਬਰ ਮੈਂ ਬਥੇਰੇ
ਪਰ ਨਾ ਸਬਰ ਮੇਥੋਂ ਹੋਵੇ
ਚੰਦਰੀ ਉਮੀਦਾਂ ਦੀ ਧੁੱਪ ਹੈ ਸੁਨਹਿਰੀ
ਰੋਸ਼ਨ ਦਿਲੋ ਜਾਨ ਹੋਵੇ
ਹਾਏ ਚੰਦਰੀ ਉਮੀਦਾਂ ਦੀ ਧੁੱਪ ਹੈ ਸੁਨਹਿਰੀ
ਰੋਸ਼ਨ ਦਿਲੋ ਜਾਨ ਹੋਵੇ
ਜੇਕਰ ਮੈਂ ਦਿਲ ਨੂੰ ਹੀ ਪਥਰ ਬਣਾ ਲਾ
ਕੀ ਫਿਰ ਵੀ ਤੂ ਮੈਨੂੰ ਰੁਵਾਇਆ ਕਰੇਗੀ
ਪਰ ਜੇ ਤੂ ਫਿਰ ਵੀ ਨਾ ਆਈ ਤਾਂ ਦੁਨਿਆ
ਇਸ਼ਕ ਦਾ ਤਮਾਸ਼ਾ ਬਣਾਇਆ ਕਰੇਗੀ
ਇਸ਼ਕ ਦੇ ਦਰ ਤੋਂ ਮੁਹੱਬਤਾਂ ਦੇ ਘਰ ਤੋਂ
ਏਹ ਸਰਤਾਜ ਸ਼ਾਇਰ ਹੋ ਮੁੜਿਆ
ਇਸ਼ਕ ਦੇ ਦਰ ਤੋਂ ਮੁਹੱਬਤਾਂ ਦੇ ਘਰ ਤੋਂ
ਏਹ ਸਰਤਾਜ ਸ਼ਾਇਰ ਹੋ ਮੁੜਿਆ
ਸਰਦਲ ਤੋਂ ਅੱਗੇ ਤਾਂ ਹਿੰਮਤ ਨਾ ਹੋਈ
ਜੇਰਾ ਹਵਾ ਬਣਕੇ ਉੜੇਯਾ
ਹਾਏ ਸਰਦਾਲ ਤੋਂ ਅੱਗੇ ਤਾਂ ਹਿੰਮਤ ਨਾ ਹੋਈ
ਜੇਰਾ ਹਵਾ ਬਣਕੇ ਉੜੇਯਾ
ਵੀਰਾਣੀਆਂ ਦੇ ਥਲਾਂ ਚ ਵੀ ਦਸ ਤੂ
ਬਹਾਰਾਂ ਦੇ ਗਾਣੇ ਗਵਾਏਆ ਕਰੇਗੀ
ਪਰ ਜੇ ਤੂ ਫਿਰ ਵੀ ਨਾ ਆਈ ਤਾਂ ਦੁਨਿਆ
ਇਸ਼ਕ ਦਾ ਤਮਾਸ਼ਾ ਬਣਾਇਆ ਕਰੇਗੀ
ਜੇ ਮੈਂ ਕਹਾਂ ਕੇ ਤੂ ਧੜਕਣ ਹੈ ਮੇਰੀ
ਮੈਂ ਬਚਦਾ ਨਾ ਜੇ ਤੂ ਜ਼ਰਾ ਲਾਈ ਦੇਰੀ
ਤਾਂ ਫਿਰ ਕੀ ਤੂ ਹੀਰੇ ਨੀ ਮੇਰੇ ਕਹੇ ਤੇ
ਹਵਾਵਾਂ ਤੋਂ ਪਹਿਲਾਂ ਆ ਜਾਯਾ ਕਰੇਗੀ
ਕੀਤੇ ਜੋ ਵਾਦੇ ਨੀ ਇੱਕ ਤਾਂ ਨਿਭਾਦੇ
ਬੇਸ਼ਕ ਅਸਾਨੂੰ ਕੋਈ ਵੀ ਸਜ਼ਾ ਦੇ
ਪਰ ਜੇ ਤੂ ਫਿਰ ਵੀ ਨਾ ਆਈ ਤਾਂ ਦੁਨਿਆ
ਇਸ਼ਕ ਦਾ ਤਮਾਸ਼ਾ ਬਣਾਇਆ ਕਰੇਗੀ