Kalawa'n Charhdia'n

Satinder Sartaaj

ਆਹ ਦੇਖ ਕਲਾਵਾਂ ਕਲਾਵਾਂ ਚੜ੍ਹਦੀਆਂ ਨੇ
ਇਹ ਤਾਂ ਖ਼ੁਮਾਰ ਦੇ ਕਲਮੇ
ਇਹ ਤਾਂ ਖ਼ੁਮਾਰ ਦੇ ਕਲਮੇ ਪੜ੍ਹਦੀਆਂ ਨੇ
ਇਹਨਾਂ ਐਨੀ ਛੇਤੀਂ ਹਰਨਾ ਨੀ
ਤੇਰਾ ਜਬਰ ਜ਼ਾਲਮਾ
ਤੇਰਾ ਜਬਰ ਜ਼ਾਲਮਾ ਜਰਨਾ ਨੀ
ਤੱਕ ਫੇਰ ਹੌਸਲੇ ਫ਼ੜਦੀਆਂ ਨੇ
ਆਹ ਦੇਖ ਕਲਾਵਾਂ ਕਲਾਵਾਂ ਚੜ੍ਹਦੀਆਂ ਨੇ
ਇਹ ਤਾਂ ਖ਼ੁਮਾਰ ਦੇ ਕਲਮੇ ਪੜ੍ਹਦੀਆਂ ਨੇ
ਇਹਨਾਂ ਐਨੀ ਛੇਤੀਂ ਹਰਨਾ ਨੀ
ਤੇਰਾ ਜਬਰ ਜ਼ਾਲਮਾ
ਤੇਰਾ ਜਬਰ ਜ਼ਾਲਮਾ ਜਰਨਾ ਨੀ
ਤੱਕ ਫੇਰ ਹੌਸਲੇ ਫ਼ੜਦੀਆਂ ਨੇ

ਕਦੀਂ ਸੁਣੀ ਨਗਾਰੇ ਵੱਜਦਿਆਂ ਨੂੰ
ਜਦੋਂ ਰਾਹ ਨਈਂ ਲੱਭਦੇ ਭੱਜਦਿਆਂ ਨੂੰ
ਸਿੱਖਿਆ ਨਾ ਡਰਾਉਣਾ, ਡਰਨਾ ਨਈਂ
ਕਦੀਂ ਵਾਰ ਪਹਿਲ ਵਿੱਚ ਕਰਨਾ ਨਈਂ
ਇਹ ਤਾਂ ਸਦਾ ਅਸੂਲਨ ਲੜਦੀਆਂ ਨੇ
ਵਾਜਿਬ ਚੀਜ਼ਾਂ ‘ਤੇ ਅੜਦੀਆਂ ਨੇ
ਈਮਾਨ ਦੇ ਕਲਮੇ ਪੜ੍ਹਦੀਆਂ ਨੇ
ਆਹ ਦੇਖ ਕਲਾਵਾਂ ਕਲਾਵਾਂ ਚੜ੍ਹਦੀਆਂ ਨੇ
ਇਹ ਤਾਂ ਖ਼ੁਮਾਰ ਦੇ ਕਲਮੇ ਪੜ੍ਹਦੀਆਂ ਨੇ
ਇਹਨਾਂ ਐਨੀ ਛੇਤੀਂ ਹਰਨਾ ਨੀ
ਤੇਰਾ ਜਬਰ ਜ਼ਾਲਮਾ
ਤੇਰਾ ਜਬਰ ਜ਼ਾਲਮਾ ਜਰਨਾ ਨੀ
ਤੱਕ ਫੇਰ ਹੌਸਲੇ ਫ਼ੜਦੀਆਂ ਨੇ

ਬਰਕ਼ਤ ਦੇ ਬੱਦਲ਼ਾਂ ਗੱਜਦਿਆਂ ਨੂੰ
ਸਾਗਰ ‘ਤੇ ਵਰ੍ਹ-ਵਰ੍ਹ ਰੱਜਦਿਆਂ ਨੂੰ
ਬੰਜਰ ਧਰਤੀ ਨਾ ਵਰ੍ਹਦੇ ਕਿਉਂ
ਭਰਿਆਂ ਨੂੰ ਐਵੇਂ ਭਰਦੇ ਕਿਉਂ
ਇੱਕ ਤਰਫ਼ ਤਾਂ ਫ਼ਸਲਾਂ ਹੜ੍ਹਦੀਆਂ ਨੇ
ਇੱਕ ਤਰਫ਼ ਜ਼ਮੀਨਾਂ ਸੜਦੀਆਂ ਨੇ
ਉੱਮੀਦ ਦੇ ਕਲਮੇ ਪੜ੍ਹਦੀਆਂ ਨੇ
ਆਹ ਦੇਖ ਕਲਾਵਾਂ ਕਲਾਵਾਂ ਚੜ੍ਹਦੀਆਂ ਨੇ
ਇਹ ਤਾਂ ਖ਼ੁਮਾਰ ਦੇ ਕਲਮੇ ਪੜ੍ਹਦੀਆਂ ਨੇ

ਤੱਕ ਆਪਣੀ ਅਜ਼ਮਤ ਕੱਜਦਿਆਂ ਨੂੰ
ਅਤੇ ਅਸਲ ਨੂਰ ਨਾਲ਼ ਸੱਜਦਿਆਂ ਨੂੰ
ਉਹ ਜੇ ਪੈਰ ਜ਼ਮੀਨ ‘ਤੇ ਧਰਨਾ ਨਈਂ
ਕਿਸੇ ਹੋਰ ਸ਼ਿੰਗਾਰ ਨਾ’ ਸਰਨਾ ਨਈਂ
ਇਹ ਤਾਂ ਆਪਣੇ ਹੀ ਗਹਿਣੇ ਘੜ੍ਹਦੀਆਂ ਨੇ
ਮਾਹਤਾਬ ਦੇ ਮੂਹਰੇ ਖੜ੍ਹਦੀਆਂ ਨੇ
ਬੇਫ਼ਿਕਰੀ ਦੇ ਕਲਮੇ ਪੜ੍ਹਦੀਆਂ ਨੇ
ਆਹ ਦੇਖ ਕਲਾਵਾਂ ਕਲਾਵਾਂ ਚੜ੍ਹਦੀਆਂ ਨੇ
ਇਹ ਤਾਂ ਖ਼ੁਮਾਰ ਦੇ ਕਲਮੇ ਪੜ੍ਹਦੀਆਂ ਨੇ
ਇਹਨਾਂ ਐਨੀ ਛੇਤੀਂ ਹਰਨਾ ਨੀ
ਤੇਰਾ ਜਬਰ ਜ਼ਾਲਮਾ
ਤੇਰਾ ਜਬਰ ਜ਼ਾਲਮਾ ਜਰਨਾ ਨੀ
ਸਾਡੇ ਮੂਹਰੇ ਤਾਂ ਮਾਵਾਂ ਖੜ੍ਹਦੀਆਂ ਨੇ

ਕੀ ਖ਼ਬਰ ਹੈ ਕੱਲ੍ਹ ਦੀ ਅੱਜ ਦਿਆਂ ਨੂੰ
ਪੁੱਛਣਾ ਤਾਂ ਪੁੱਛ ਲਈਂ ਚੱਜ ਦਿਆਂ ਨੂੰ
ਜੇ ਪਿਆਰ ਦਾ ਦਰਿਆ ਤਰਨਾ ਨਈਂ
ਤੇਰਾ ਮਘਦਾ ਕਾਲ਼ਜਾ
ਤੇਰਾ ਮਘਦਾ ਕਾਲ਼ਜਾ ਠਰਨਾ ਨਈਂ
ਸਰਤਾਜ ਦੇ ਦਿਲ ਵਿੱਚ ਵੜਦੀਆਂ ਨੇ
ਤੇ ਸਿਹਰੇ ਸਿਰ ‘ਤੇ ਜੜਦੀਆਂ ਨੇ
ਨਾਲ਼ੇ ਸਿਦਕ਼ ਦੇ ਕਲਮੇ ਪੜ੍ਹਦੀਆਂ ਨੇ
ਆਹ ਦੇਖ ਕਲਾਵਾਂ ਕਲਾਵਾਂ ਚੜ੍ਹਦੀਆਂ ਨੇ
ਇਹ ਤਾਂ ਖ਼ੁਮਾਰ ਦੇ ਕਲਮੇ ਪੜ੍ਹਦੀਆਂ ਨੇ
ਇਹਨਾਂ ਐਨੀ ਛੇਤੀਂ ਹਰਨਾ ਨੀ
ਤੇਰਾ ਜਬਰ ਜ਼ਾਲਮਾ
ਤੇਰਾ ਜਬਰ ਜ਼ਾਲਮਾ ਜਰਨਾ ਨੀ
ਤੱਕ ਫੇਰ ਹੌਸਲੇ ਫ਼ੜਦੀਆਂ ਨੇ
ਆਹ ਦੇਖ ਕਲਾਵਾਂ ਕਲਾਵਾਂ ਚੜ੍ਹਦੀਆਂ ਨੇ
ਸਾਡੇ ਮੂਹਰੇ ਤਾਂ ਮਾਵਾਂ ਖੜ੍ਹਦੀਆਂ ਨੇ
ਇਹਨਾਂ ਐਨੀ ਛੇਤੀਂ ਹਰਨਾ ਨੀ
ਤੇਰਾ ਜਬਰ ਜ਼ਾਲਮਾ
ਤੇਰਾ ਜਬਰ ਜ਼ਾਲਮਾ ਜਰਨਾ ਨੀ
ਤੱਕ ਫੇਰ ਹੌਸਲੇ ਫ਼ੜਦੀਆਂ ਨੇ
ਇਹਨੂੰ ਕਹਿਣ ਕਲਾਵਾਂ ਚੜ੍ਹਦੀਆਂ ਨੇ ਏ ਓ

Most popular songs of Satinder Sartaaj

Other artists of Folk pop