Kuchh Badal Geya Ey

Satinder Sartaaj

ਨਵੇਂ ਨੇ ਜ਼ਿੰਦਗੀ ਦੇ ਦਸਤੂਰ
ਜਿਵੇਂ ਕੁਛ ਬਦਲ ਗਿਆ ਏ
ਕਿ ਹੋਈਏ ਹਰ ਗੱਲ ਦੇ ਮਸ਼ਕੂਰ
ਜਿਵੇਂ ਕੁਛ ਬਦਲ ਗਿਆ ਏ
ਏਹ ਫ਼ਿਤਰਤ ਤਾਜ਼ੀ ਤਾਜ਼ੀ
ਅਜ਼ਬ ਕੋਈ ਛਿੜ ਗਈ ਬਾਜ਼ੀ
ਅਸਾਂ ਵਿੱਚ ਹੁਣ ਨਈਂ ਰਹੇ ਗ਼ਰੂਰ
ਜਿਵੇਂ ਕੁਛ ਬਦਲ ਗਿਆ ਏ
ਨਵੇਂ ਨੇ ਜ਼ਿੰਦਗੀ ਦੇ ਦਸਤੂਰ
ਜਿਵੇਂ ਕੁਛ ਬਦਲ ਗਿਆ ਏ

ਜੋ ਕੁਦਰਤ ਖੇਡੇ ਸਾਡੇ ਨਾਲ
ਸਿਆਸਤ ਹੁਣ ਸਮਝੇ ਆਂ
ਅਸਲ ਤੋਂ ਬਖਸ਼ੀ ਜੋ ਸਾਨੂੰ
ਰਿਆਸਤ ਹੁਣ ਸਮਝੇ ਆਂ
ਜੋ ਕੁਦਰਤ ਖੇਡੇ ਸਾਡੇ ਨਾਲ
ਸਿਆਸਤ ਹੁਣ ਸਮਝੇ ਆਂ
ਅਸਲ ਤੋਂ ਬਖਸ਼ੀ ਜੋ ਸਾਨੂੰ
ਰਿਆਸਤ ਹੁਣ ਸਮਝੇ ਆਂ
ਕਿ ਮਿਣਤੀ ਹੁੰਦੀ ਨਈ
ਹਾਏ ਗਿਣਤੀ ਹੁੰਦੀ ਨਈ
ਜੀ ਹਸਤੀ ਹੋ ਗਈ ਚੱਕਨਾਚੂਰ
ਜਿਵੇਂ ਕੁਛ ਬਦਲ ਗਿਆ ਏ
ਅਸਾਂ ਵਿੱਚ ਹੁਣ ਨਈਂ ਰਹੇ ਗ਼ਰੂਰ
ਜਿਵੇਂ ਕੁਛ ਬਦਲ ਗਿਆ ਏ

ਰੂਹ ਤੇ ਖ਼ੁਸ਼ਹਾਲੀ ਤਾਰੀ ਏ
ਤਾਵਰੁਖ ਸਾਰਾਂ ਉੱਤੇ
ਜੀਵੇਂ ਕੋਈ ਜ਼ੰਗ ਚੱਲਦੀ ਵਿੱਚ
ਫੁੱਲ ਰੱਖਦੇ ਤਲਵਾਰਾਂ ਉੱਤੇ
ਰੂਹ ਤੇ ਖ਼ੁਸ਼ਹਾਲੀ ਤਾਰੀ ਏ
ਤਾਵਰੁਖ ਸਾਰਾਂ ਉੱਤੇ
ਜੀਵੇਂ ਕੋਈ ਜ਼ੰਗ ਚੱਲਦੀ ਵਿੱਚ
ਫੁੱਲ ਰੱਖਦੇ ਤਲਵਾਰਾਂ ਉੱਤੇ
ਕਿ ਹੋਣ ਰਿਹਾਈਆਂ ਜੀ
ਆਵਾਜ਼ਾਂ ਆਈਆਂ ਜੀ
ਜਹਿਨ ‘ਚੋਂ ਮਨਫ਼ੀ ਹੋਏ ਫ਼ਿਤੂਰ
ਜਿਵੇਂ ਕੁਛ ਬਦਲ ਗਿਆ ਏ
ਅਸਾਂ ਵਿੱਚ ਹੁਣ ਨਈਂ ਰਹੇ ਗ਼ਰੂਰ
ਜਿਵੇਂ ਕੁਛ ਬਦਲ ਗਿਆ ਏ

ਕੇ ਹੁਣ ਜਿਸ ਦਫ਼ਤਰ ਲੱਗੇ ਆਂ
ਜੀ ਓਥੇ ਛੁੱਟੀ ਹੈਨੀ
ਕੇ ਮਾਲਕ ਰੋਜ਼ ਲੁਟਾਉਂਦਾ ਏ
ਮੈਂ ਬਰਕਤ ਲੁੱਟੀ ਹੈਨੀ
ਕੇ ਹੁਣ ਜਿਸ ਦਫ਼ਤਰ ਲੱਗੇ ਆਂ
ਜੀ ਓਥੇ ਛੁੱਟੀ ਹੈਨੀ
ਕੇ ਮਾਲਕ ਰੋਜ਼ ਲੁਟਾਉਂਦਾ ਏ
ਮੈਂ ਬਰਕਤ ਲੁੱਟੀ ਹੈਨੀ
ਕਿ ਚਾਅ ਜਿਆ ਚੜ੍ਹ ਗਿਆ ਏ
ਵਕਤ ਜਿਉਂ ਖੜ੍ਹ ਗਿਆ ਏ
ਤੇ ਵੱਗਦਾ ਹਰ ਪਾਸੇ ਤੋਂ ਨੂਰ
ਜਿਵੇਂ ਕੁਛ ਬਦਲ ਗਿਆ ਏ
ਅਸਾਂ ਵਿੱਚ ਹੁਣ ਨਈਂ ਰਹੇ ਗ਼ਰੂਰ
ਜਿਵੇਂ ਕੁਛ ਬਦਲ ਗਿਆ ਏ

ਮੁਬਾਰਕ ਤੈਨੂੰ ਏ ਸਿਰਤਾਜ਼
ਕਿ ਤੇਰੇ ਮਾਹੀ ਨੂੰ ਏ
ਕਿ ਜਿਸਨੇ ਸਿਰ ‘ਤੇ ਧਰਿਆ ਤਾਜ਼
ਸਿਲਾਰੂ ਸ਼ਾਹੀ ਨੂੰ ਏ
ਮੁਬਾਰਕ ਤੈਨੂੰ ਏ ਸਿਰਤਾਜ਼
ਕਿ ਤੇਰੇ ਮਾਹੀ ਨੂੰ ਏ
ਕਿ ਜਿਸਨੇ ਸਿਰ ‘ਤੇ ਧਰਿਆ ਤਾਜ਼
ਸਿਲਾਰੂ ਸ਼ਾਹੀ ਨੂੰ ਏ
ਕਿ ਹੁਣ ਕੁਛ ਸਿੱਖ ਲੈ ਵੇ
ਬਸਨਵੀ ਲਿਖ ਲੈ ਵੇ
ਕੇ ਮੂਹਰੇ ਖੜ੍ਹ ਗਏ ਤੇਰੇ ਹਜ਼ੂਰ
ਜਿਵੇਂ ਕੁਛ ਬਦਲ ਗਿਆ ਏ
ਕਿ ਹੋਈਏ ਹਰ ਗੱਲ ਦੇ ਮਸ਼ਕੂਰ
ਜਿਵੇਂ ਕੁਛ ਬਦਲ ਗਿਆ ਏ
ਏਹ ਫ਼ਿਤਰਤ ਤਾਜ਼ੀ ਤਾਜ਼ੀ
ਅਜ਼ਬ ਕੋਈ ਛਿੜ ਗਈ ਬਾਜ਼ੀ
ਅਸਾਂ ਵਿੱਚ ਹੁਣ ਨਈਂ ਰਹੇ ਗ਼ਰੂਰ
ਜਿਵੇਂ ਕੁਛ ਬਦਲ ਗਿਆ ਏ
ਨਵੇਂ ਨੇ ਜ਼ਿੰਦਗੀ ਦੇ ਦਸਤੂਰ
ਜਿਵੇਂ ਕੁਛ ਬਦਲ ਗਿਆ ਏ

Most popular songs of Satinder Sartaaj

Other artists of Folk pop