Main Te Meri Jaan

Satinder Sartaaj

ਮੈਂ ਤੇ ਮੇਰੀ ਜਾਨ, ਸ਼ੌਦਾਈ ਇੱਕੋ ਜਿਹੇ
ਦੋਵੇਂ ਹੀ ਆਂ ਨਾਦਾਨ, ਸ਼ੌਦਾਈ ਇੱਕੋ ਜਿਹੇ
ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ (ਮੈਂ ਤੇ ਮੇਰੀ ਜਾਨ)
ਮੈਂ ਤੇ ਮੇਰੀ ਜਾਨ, ਸ਼ੌਦਾਈ ਇੱਕੋ ਜਿਹੇ
ਦੋਵੇਂ ਹੀ ਆਂ ਨਾਦਾਨ, ਸ਼ੌਦਾਈ ਇੱਕੋ ਜਿਹੇ
ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ

ਅਸੀਂ ਲੜ ਵੀ ਲੈਨੇ ਆਂ, ਪਰ ਛੇਤੀ ਬੋਲੀਦਾ
ਫਿਰ ਮੰਨਣ ਅਤੇ ਮਨਾਉਣ ਦਾ ਮੌਕਾ ਟੋਲੀਦਾ
ਫਿਰ ਮੰਨਣ ਅਤੇ ਮਨਾਉਣ ਦਾ ਮੌਕਾ ਟੋਲੀਦਾ
ਅਸੀਂ ਲੜ ਵੀ ਲੈਨੇ ਆਂ, ਪਰ ਛੇਤੀ ਬੋਲੀਦਾ
ਫਿਰ ਮੰਨਣ ਅਤੇ ਮਨਾਉਣ ਦਾ ਮੌਕਾ ਟੋਲੀਦਾ
ਜਿਉਂ ਹਿੰਦ ਤੇ ਪਾਕਿਸਤਾਨ ਸ਼ੌਦਾਈ ਇੱਕੋ ਜਿਹੇ
ਦੋਵੇਂ ਹੀ ਨੇ ਨਾਦਾਨ ਸ਼ੌਦਾਈ ਇੱਕੋ ਜਿਹੇ
ਮੈਂ ਤੇ ਮੇਰੀ ਜਾਨ, ਸ਼ੌਦਾਈ ਇੱਕੋ ਜਿਹੇ
ਦੋਵੇਂ ਹੀ ਆਂ ਨਾਦਾਨ, ਸ਼ੌਦਾਈ ਇੱਕੋ ਜਿਹੇ
ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ

ਸਾਡੇ ਰੱਬ ਵੱਲੋਂ ਹੀ ਇੱਕੋ ਜਿਹੇ ਮਿਜ਼ਾਜ ਬਣੇ
ਅਸੀਂ ਇੱਕ-ਦੂਜੇ ਦੀਆਂ ਰੂਹਾਂ ਦੇ ਸਰਤਾਜ ਬਣੇ
ਅਸੀਂ ਇੱਕ-ਦੂਜੇ ਦੀਆਂ ਰੂਹਾਂ ਦੇ ਸਰਤਾਜ ਬਣੇ
ਸਾਡੇ ਰੱਬ ਵੱਲੋਂ ਹੀ ਇੱਕੋ ਜਿਹੇ ਮਿਜ਼ਾਜ ਬਣੇ
ਅਸੀਂ ਇੱਕ-ਦੂਜੇ ਦੀਆਂ ਰੂਹਾਂ ਦੇ ਸਰਤਾਜ ਬਣੇ
ਅਸੀਂ ਇੱਕ-ਦੂਜੇ ਦੀ ਸ਼ਾਨ, ਸ਼ੌਦਾਈ ਇੱਕੋ ਜਿਹੇ
ਦੋਵੇਂ ਹੀ ਆਂ ਨਾਦਾਨ, ਸ਼ੌਦਾਈ ਇੱਕੋ ਜਿਹੇ
ਮੈਂ ਤੇ ਮੇਰੀ ਜਾਨ, ਸ਼ੌਦਾਈ ਇੱਕੋ ਜਿਹੇ
ਦੋਵੇਂ ਹੀ ਆਂ ਨਾਦਾਨ, ਸ਼ੌਦਾਈ ਇੱਕੋ ਜਿਹੇ
ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ
ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ

ਅਸੀਂ ਅੱਖੀਆਂ ਮੀਚ ਕੇ ਦੂਰੋਂ ਹੀ ਗੱਲ ਕਰ ਲੈਨੇ ਆਂ
ਅਸੀਂ ਪਾਕ ਮੁਹੱਬਤ ਨੂੰ ਹੀ ਮਜ਼ਹਬ ਕਹਿਨੇ ਆਂ
ਅਸੀਂ ਪਾਕ ਮੁਹੱਬਤ ਨੂੰ ਹੀ ਮਜ਼ਹਬ ਕਹਿਨੇ ਆਂ
ਅਸੀਂ ਅੱਖੀਆਂ ਮੀਚ ਕੇ ਦੂਰੋਂ ਹੀ ਗੱਲ ਕਰ ਲੈਨੇ ਆਂ
ਅਸੀਂ ਪਾਕ ਮੁਹੱਬਤ ਨੂੰ ਹੀ ਮਜ਼ਹਬ ਕਹਿਨੇ ਆਂ
ਇੱਕ ਦੀਨ, ਦੂਜਾ ਈਮਾਨ, ਸ਼ੌਦਾਈ ਇੱਕੋ ਜਿਹੇ
ਦੋਵੇਂ ਹੀ ਆਂ ਨਾਦਾਨ, ਸ਼ੌਦਾਈ ਇੱਕੋ ਜਿਹੇ
ਮੈਂ ਤੇ ਮੇਰੀ ਜਾਨ, ਸ਼ੌਦਾਈ ਇੱਕੋ ਜਿਹੇ
ਦੋਵੇਂ ਹੀ ਆਂ ਨਾਦਾਨ, ਸ਼ੌਦਾਈ ਇੱਕੋ ਜਿਹੇ
ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ

ਅਸੀਂ ਇੱਕ-ਦੂਜੇ ਨੂੰ ਦੱਸ ਕੇ ਡਾਕਾ ਮਾਰੀਦੈ
ਅਸੀਂ ਨੀਂਦਾਂ ਲੁੱਟ ਕੇ ਰਾਤ ਨੂੰ ਚਾਂਦ ਨਿਹਾਰੀਦੈ
ਅਸੀਂ ਨੀਂਦਾਂ ਲੁੱਟ ਕੇ ਰਾਤ ਨੂੰ ਚਾਂਦ ਨਿਹਾਰੀਦੈ
ਅਸੀਂ ਇੱਕ-ਦੂਜੇ ਨੂੰ ਦੱਸ ਕੇ ਡਾਕਾ ਮਾਰੀਦੈ
ਅਸੀਂ ਨੀਂਦਾਂ ਲੁੱਟ ਕੇ ਰਾਤ ਨੂੰ ਚਾਂਦ ਨਿਹਾਰੀਦੈ
ਇੱਕ ਚੋਰ, ਦੂਜਾ ਦਰਬਾਨ, ਸ਼ੌਦਾਈ ਇੱਕੋ ਜਿਹੇ
ਦੋਵੇਂ ਹੀ ਆਂ ਨਾਦਾਨ, ਸ਼ੌਦਾਈ ਇੱਕੋ ਜਿਹੇ
ਮੈਂ ਤੇ ਮੇਰੀ ਜਾਨ, ਸ਼ੌਦਾਈ ਇੱਕੋ ਜਿਹੇ
ਦੋਵੇਂ ਹੀ ਆਂ ਨਾਦਾਨ, ਸ਼ੌਦਾਈ ਇੱਕੋ ਜਿਹੇ
ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ

ਲੋਕੀ ਆਖਦੇ ਕਿ ਭਾਗਾਂ ਤੇ ਸੰਜੋਗਾਂ ਨਾਲ
ਰੱਬ ਹੀ ਬਣਾਉਂਦਾ ਜੋੜੀਆਂ
ਉਹ ਰੱਬ ਹੀ ਬਣਾਉਂਦਾ ਜੋੜੀਆਂ

Most popular songs of Satinder Sartaaj

Other artists of Folk pop