Matwaliye

Satinder Sartaaj

ਹੋ ਮੱਤਵਾਲੀਏ
ਹੋ ਮੱਤਵਾਲੀਏ
ਹੋ ਮੱਤਵਾਲੀਏ ਨਸ਼ੀਲੇ ਨੈਣਾਂ ਵਾਲੀਏ
ਹੋ ਮੱਤਵਾਲੀਏ ਨਸ਼ੀਲੇ ਨੈਣਾਂ ਵਾਲੀਏ
ਨੀ ਇੱਕ ਮੈਨੂੰ ਗੱਲ ਦੱਸ ਜਾ
ਕਿ ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ
ਨੀ ਇੱਕ ਵਾਰੀ ਫੇਰ ਹੱਸ ਜਾ
ਨੀ ਇੱਕ ਵਾਰੀ ਫੇਰ ਹੱਸ ਜਾ
ਨੀ ਇੱਕ ਵਾਰੀ ਫੇਰ ਹੱਸ ਜਾ

ਹੋ ਤਿੱਖੇ-ਤਿੱਖੇ ਤੀਰ ਸਾਡੇ ਸੀਨੇ 'ਚ ਉਤਾਰ ਦੇ
ਪਿਆਰ ਦੇ ਉਛਾਲਿਆਂ 'ਚ ਡੋਬ ਸਾਨੂੰ ਮਾਰ ਦੇ
ਹੋ ਤਿੱਖੇ-ਤਿੱਖੇ ਤੀਰ ਸਾਡੇ ਸੀਨੇ 'ਚ ਉਤਾਰ ਦੇ
ਪਿਆਰ ਦੇ ਉਛਾਲਿਆਂ 'ਚ ਡੋਬ ਸਾਨੂੰ ਮਾਰ ਦੇ
ਸੁਣ ਨਾਗਣੇ
ਹੋ ਵਿਰਾਗਣੇ ਓ ਓ
ਸੁਣ ਨਾਗਣੇ ਨੀ ਸੁਣ ਵਿਰਾਗਣੇ
ਕਿ ਇੱਕ ਵਾਰੀ ਹੋਰ ਡੱਸ ਜਾ
ਕਿ ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ
ਨੀ ਇੱਕ ਵਾਰੀ ਫੇਰ ਹੱਸ ਜਾ
ਨੀ ਇੱਕ ਵਾਰੀ ਫੇਰ ਹੱਸ ਜਾ
ਨੀ ਇੱਕ ਵਾਰੀ ਫੇਰ ਹੱਸ ਜਾ

ਓ ਨਜ਼ਰਾਂ ਮਿਲਾ ਕੇ ਮੁੜ ਪਾਸਾ ਵੱਟ ਲੈਣ ਦਾ
ਚੰਗਾ ਏ ਅੰਦਾਜ਼ ਏ ਵੀ ਜਿੰਦ ਲੁੱਟ ਲੈਣ ਦਾ
ਓ ਨਜ਼ਰਾਂ ਮਿਲਾ ਕੇ ਮੁੜ ਪਾਸਾ ਵੱਟ ਲੈਣ ਦਾ
ਚੰਗਾ ਏ ਅੰਦਾਜ਼ ਏ ਵੀ ਜਿੰਦ ਲੁੱਟ ਲੈਣ ਦਾ
ਕਿ ਜਾਂ ਤਾਂ ਦਿੱਲ 'ਚ ਵਸਾ ਲੈ ਸਾਨੂੰ ਹੀਰੀਏ
ਜਾਂ ਤਾਂ ਦਿੱਲ 'ਚ ਵਸਾ ਲੈ ਸਾਨੂੰ ਹੀਰੀਏ
ਜਾਂ ਸਾਡੇ ਦਿੱਲ ਵਿੱਚ ਵੱਸ ਜਾ
ਕਿ ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ
ਨੀ ਇੱਕ ਵਾਰੀ ਫੇਰ ਹੱਸ ਜਾ
ਨੀ ਇੱਕ ਵਾਰੀ ਫੇਰ ਹੱਸ ਜਾ
ਨੀ ਇੱਕ ਵਾਰੀ ਫੇਰ ਹੱਸ ਜਾ

ਹੋ ਤੇਰੀ ਮੁਸਕਾਨ ਨੇ ਫ਼ੀਜਾਵਾਂ ਮਹਿਕਾਈਆਂ ਨੇ
ਕਾਲੀਆਂ ਘਟਾਵਾਂ ਅੰਗੜਾਈ ਲੈ ਕੇ ਆਈਆਂ ਨੇ
ਕਿ ਤੇਰੀ ਮੁਸਕਾਨ ਨੇ ਫ਼ੀਜਾਵਾਂ ਮਹਿਕਾਈਆਂ ਨੇ
ਕਾਲੀਆਂ ਘਟਾਵਾਂ ਅੰਗੜਾਈ ਲੈ ਕੇ ਆਈਆਂ ਨੇ
ਆਜਾ ਨੱਚੀਏ
ਓ ਆਜਾ ਨੱਚੀਏ ਓ ਓ
ਆਜਾ ਨੱਚੀਏ ਤੂੰ ਜ਼ਿੰਦਗੀ ਦੇ ਸਾਜ਼ ਦੀ ਨੀ
ਆਕੇ ਜ਼ਰਾ ਤਾਰ ਕੱਸ ਜਾ
ਕਿ ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ
ਨੀ ਇੱਕ ਵਾਰੀ ਫੇਰ ਹੱਸ ਜਾ
ਨੀ ਇੱਕ ਵਾਰੀ ਫੇਰ ਹੱਸ ਜਾ
ਨੀ ਇੱਕ ਵਾਰੀ ਫੇਰ ਹੱਸ ਜਾ

ਤੂੰ ਕਦੀ ਵੇਖੇਂ ਪਿਆਰ ਨਾਲ ਕਦੀ ਘੂਰੀ ਵੱਟ ਦੀ
ਲਾਰਿਆਂ ਦੇ ਵਿੱਚ ਤੂੰ ਸਤਿੰਦਰ ਨੂੰ ਰੱਖ ਦੀ
ਓ ਕਦੀ ਵੇਖੇਂ ਪਿਆਰ ਨਾਲ ਕਦੀ ਘੂਰੀ ਵੱਟ ਦੀ
ਲਾਰਿਆਂ ਦੇ ਵਿੱਚ ਤੂੰ ਸਤਿੰਦਰ ਨੂੰ ਰੱਖ ਦੀ
ਕਿ ਜਿਹੜਾ ਜਾਲ ਮੈਂ ਵਿਛਾਇਆ ਪਿਆਰ ਵਾਲੜਾ
ਓ ਜਿਹੜਾ ਜਾਲ ਮੈਂ ਵਿਛਾਇਆ ਪਿਆਰ ਵਾਲੜਾ
ਨੀ ਆਜਾ ਓਹਦੇ ਵਿੱਚ ਫੱਸ ਜਾ
ਕਿ ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ
ਨੀ ਇੱਕ ਵਾਰੀ ਫੇਰ ਹੱਸ ਜਾ
ਨੀ ਇੱਕ ਵਾਰੀ ਫੇਰ ਹੱਸ ਜਾ
ਹੋ ਮੱਤਵਾਲੀਏ
ਹੋ ਮੱਤਵਾਲੀਏ
ਹੋ ਮੱਤਵਾਲੀਏ ਨਸ਼ੀਲੇ ਨੈਣਾਂ ਵਾਲੀਏ
ਨੀ ਇੱਕ ਮੈਨੂੰ ਗੱਲ ਦੱਸ ਜਾ
ਕਿ ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ
ਨੀ ਇੱਕ ਵਾਰੀ ਫੇਰ ਹੱਸ ਜਾ
ਨੀ ਇੱਕ ਵਾਰੀ ਫੇਰ ਹੱਸ ਜਾ
ਨੀ ਇੱਕ ਵਾਰੀ ਫੇਰ ਹੱਸ ਜਾ

Most popular songs of Satinder Sartaaj

Other artists of Folk pop